ਕੋਪਲ ਕੰਪਨੀ ਵੱਲੋਂ ਥਾਈਲੈਂਡ ਵਿਖੇ ਡਿਸਟ੍ਰੀਬਿਊਟਰ ਮੀਟਿੰਗ,ਨਵੇਂ ਉਤਪਾਦਾਂ ਦੀ ਦਿੱਤੀ ਜਾਣਕਾਰੀ
- ਸੰਗਰੂਰ
- (Asia/Kolkata)
ਸੰਗਰੂਰ (ਜਗਸੀਰ ਸਿੰਘ)- ਕੀੜੇਮਾਰ ਦਵਾਈਆਂ ਦੇ ਖੇਤਰ ਵਿੱਚ ਮੋਹਰੀ ਕੰਪਨੀ 'ਕੋਪਲ' ਵੱਲੋਂ ਬੀਤੇ ਦਿਨੀਂ ਆਪਣੇ ਸੁਪਰ ਡਿਸਟ੍ਰੀਬਿਊਟਰਾਂ ਲਈ ਵਿਦੇਸ਼ੀ ਧਰਤੀ ਥਾਈਲੈਂਡ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰੇ ਦੌਰਾਨ ਜਿੱਥੇ ਡਿਸਟ੍ਰੀਬਿਊਟਰਾਂ ਨੇ ਥਾਈਲੈਂਡ ਦੇ ਵੱਖ-ਵੱਖ ਸ਼ਹਿਰਾਂ ਦਾ ਅਨੰਦ ਮਾਣਿਆ, ਉੱਥੇ ਹੀ ਕੰਪਨੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਲਾਂਚ ਕੀਤੇ ਜਾਣ ਵਾਲੇ ਨਵੇਂ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕੰਪਨੀ ਦੇ ਡਾਇਰੈਕਟਰ (ਮਾਰਕੇਟਿੰਗ) ਸ਼੍ਰੀ ਹਰਜੀਤ ਸਿੰਘ ਢਿੱਲੋਂ ਨੇ ਸਭ ਦਾ ਸਵਾਗਤ ਕਰਦਿਆਂ ਦੱਸਿਆ ਕਿ ਕੰਪਨੀ ਆਪਣੇ ਡਿਸਟ੍ਰੀਬਿਊਟਰਾ ਨੂੰ ਹਰ ਸਾਲ ਅਲੱਗ ਅਲੱਗ ਵਿਦੇਸ਼ਾ ਵਿੱਚ ਲੈ ਕੇ ਜਾਂਦੀ ਹੈ। ਇਸ ਦਾ ਸਿੱਧਾ ਮਤਲਬ ਕੰਪਨੀ ਅਤੇ ਡੀਲਰ ਦਾ ਆਪਸੀ ਤਾਲਮੇਲ ਹੋਰ ਜਿਆਦਾ ਮਜ਼ਬੂਤ ਕਰਨਾ ਹੈ। ਕੰਪਨੀ ਦੇ ਐੱਮ ਡੀ ਸ਼੍ਰੀ ਸੰਜੀਵ ਬਾਂਸਲ ਨੇ ਭਵਿੱਖ ਦੇ ਵਿਚ ਆ ਰਹੇ ਨਵੇ ਉਤਪਾਦਾਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਅਗਲੇ ਸਾਲ ਕਿਸੇ ਹੋਰ ਦੇਸ਼ ਇਹ ਮੀਟਿੰਗ ਕਰਨ ਦਾ ਵਾਅਦਾ ਕੀਤਾ ਗਿਆ। ਇਸ ਸਾਰੇ ਟੂਰ ਨੂੰ ਪੰਜਾਬ ਦੇ ਖੰਨਾ ਤੋਂ ਗਏ ਹੋਏ ਸ੍ਰੀ ਸੰਜੂ ਬੱਤਾ ਦੀ ਟਰੈਵਲ ਕੰਪਨੀ ਬਿਗ ਡੈਡੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਸ ਟੂਰ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਕਿ ਇਹ ਟੂਰ ਕੋਪਲ ਲਈ ਖਾਸ ਤੌਰ ਤੇ ਡਿਜ਼ਾਇਨ ਕੀਤਾ ਗਿਆ ਸੀ ਜਿਸ ਦਾ ਡਿਸਟ੍ਰੀਬਿਊਟਰਾ ਨੇ ਭਰਪੂਰ ਆਨੰਦ ਲਿਆ ਅਤੇ ਬਿਗ ਡੈਡੀ ਕੰਪਨੀ ਦੀ ਸਰਾਹਨਾ ਕੀਤੀ ਗਈ। ਅੰਤ ਵਿੱਚ ਕੰਪਨੀ ਸੀਨੀਅਰ ਮੈਨੇਜਰ (ਮਾਰਕੇਟਿੰਗ) ਜਨਾਬ ਮੁਹੰਮਦ ਨਸੀਰ ਨੇ ਸਾਰੇ ਆਏ ਹੋਏ ਡਿਸਟ੍ਰੀਬਿਊਟਰਾ ਅਤੇ ਬਿਗ ਡੈਡੀ ਟੀਮ ਦੇ ਸੰਜੂ ਬੱਤਾ ਅਤੇ ਅਰਮਾਨ ਆਹੂਜਾ ਦਾ ਧੰਨਵਾਦ ਕੀਤਾ ਗਿਆ।
Leave a Reply