ਐਲਆਈਸੀ ਕਰਮਚਾਰੀ ਵੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਏ।
ਪ੍ਰੈਸ ਰਿਲੀਜ਼ ਐਲਆਈਸੀ ਕਰਮਚਾਰੀਆਂ ਦੀ ਮੁੱਖ ਜੱਥੇਬੰਦੀ, ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਸੱਦੇ ‘ਤੇ , ਲੁਧਿਆਣਾ ਡਿਵੀਜ਼ਨ ਦੇ ਕਰਮਚਾਰੀ ਵੀ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਜਨਤਕ ਖੇਤਰ ਵਿਰੋਧੀ ਨੀਤੀਆਂ ਵਿਰੁੱਧ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਏ। ਨਾਰਦਰਨ ਜ਼ੋਨ ਇੰਸ਼ੋਰੈਂਸ ਇਮਪਲਾਈਜ਼ ਐਸੋਸੀਏਸ਼ਨ, ਲੁਧਿਆਣਾ ਡਿਵੀਜ਼ਨ ਕਮੇਟੀ ਦੇ ਡਿਵੀਜ਼ਨਲ ਸਕੱਤਰ ਮਾਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ 21 ਨਵੰਬਰ, 2025 ਨੂੰ ਚਾਰ ਕਿਰਤ ਕਾਨੂੰਨਾਂ - ਵੇਜ ਕੋਡ...