ਬੋਲ ਸਤਲੁਜ ਦੇ ਪਾਣੀਆਂ
ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਕਿੱਧਰ ਗਈ ਜਵਾਨੀ। ਕੀ ਬੀਤੀ ਉਹਨਾਂ ਨਾਲ ਸੀ, ਲਹੂ ਜਦ ਹੋਇਆ ਪਾਣੀ। ਪੁੱਤ ਜਿਨਾਂ ਦੇ ਖੋਹ ਲਏ ਤੂੰ, ਉਹ ਵਿਲਕਣ ਮਾਵਾਂ। ਭਟਕ ਦੀਆਂ ਮਰ ਗਈਆਂ, ਜਾ ਸੁੰਨੀਆਂ ਰਾਹਵਾਂ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਕਿੰਨ੍ਹਾਂ ਕਹਿਰ ਗੁਜਾਰੇ। ਕਿੰਨੇ ਬੇਦੋਸ਼ੇ ਮਾਸੂਮ ਸੀ, ਗਏ ਵਿੱਚ ਮਾਰੇ। ਤੈਨੂੰ ਤਾਂ ਸਭ ਪਤਾ ਹੋਊ ਹੁਣ ਤੂੰ ਦੱਸਦੇ। ਉਹ ਕੌਣ ਸੀ ਜਾਲਮ ਆਦਮੀ ਜੋ ਲੋਥਾਂ 'ਤੇ ਹੱਸਦੇ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਉਹ ਬੋਲ ਤਰਸਦੇ। ਤੇਰੇ ਵਿੱਚ ਸਮਾ ਗਏ ਕਿੰਨੇ ਤਾਰੇ...