ਪੰਚਕੂਲਾ 'ਚ ਸਕੂਲ ਬੱਸ ਹਾਦਸਾ: ਡਰਾਈਵਰ ਦੀ ਸੂਝਬੂਝ ਨਾਲ ਟਲਿਆ ਵੱਡਾ ਹਾਦਸਾ, ਮਾਮਲਾ ਸਮਝੌਤੇ ਨਾਲ ਨਿਪਟਿਆ
ਪੰਚਕੂਲਾ ਦੇ ਸੈਕਟਰ-26 ਵਿੱਚ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਬੱਸ ਨਾਲ ਵਾਪਰੇ ਸੜਕ ਹਾਦਸੇ ਨੂੰ ਲੈ ਕੇ ਨਵਾਂ ਅੱਪਡੇਟ ਸਾਹਮਣੇ ਆਇਆ ਹੈ। ਪੁਲੀਸ ਦੇ ਅਨੁਸਾਰ ਇਹ ਹਾਦਸਾ ਇੱਕ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਬੱਸ ਡਰਾਈਵਰ ਦੀ ਤੁਰੰਤ ਸੂਝਬੂਝ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਟਲ ਗਿਆ। ਚੰਡੀਮੰਦਰ ਥਾਣੇ ਦੇ ਐੱਸ.ਐੱਚ.ਓ. ਰਾਮਪਾਲ ਨੇ ਦੱਸਿਆ ਕਿ ਹੁਣ ਇਹ ਮਾਮਲਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ ਹੈ। ਪੁਲੀਸ ਮੁਤਾਬਕ ਹਾਦਸਾ ਸੜਕ 'ਤੇ...