ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇ ਚੈੱਕ ਵੰਡੇ
ਸੂਬੇ ਦਾ ਕੋਈ ਵੀ ਪਿੰਡ ਤੇ ਸ਼ਹਿਰ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ – ਹਰਭਜਨ ਸਿੰਘ ਈ.ਟੀ.ਓ. ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਸਥਿਤ ਆਪਣੇ ਦਫ਼ਤਰ ਵਿਖੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਇਨਾਮੀ ਗ੍ਰਾਂਟ ਦੇ ਚੈੱਕ ਵੰਡੇ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਸੁਰਜਣ ਸਿੰਘ ਵਾਲਾ, ਰੱਖ ਮਾਨਾਂਵਾਲਾ, ਵਡਾਲਾ ਡੋਗਰਾ, ਮਲਕਪੁਰ, ਭਗਵਾਨਸਰ, ਚੋਹਾਨ, ਮੱਲੀਆਂ, ਝੰਗੀ ਸਾਹਿਬ, ਨਿੱਜਰਪੁਰਾ, ਕੋਹਾਲਾ, ਮੀਰਾਚੱਕ...