ਜੈਨਿਕ ਸਿਨੇਰ ਨੇ ਮਿਆਮੀ ਓਪਨ ਜਿੱਤ ਕੇ ਪੂਰਾ ਕੀਤਾ ‘ਸਨਸ਼ਾਈਨ ਡਬਲ’

ਜੈਨਿਕ ਸਿਨੇਰ ਨੇ ਮਿਆਮੀ ਓਪਨ ਜਿੱਤ ਕੇ ਪੂਰਾ ਕੀਤਾ ‘ਸਨਸ਼ਾਈਨ ਡਬਲ’

ਇਟਲੀ ਦੇ ਟੈਨਿਸ ਖਿਡਾਰੀ Jannik Sinner ਨੇ Jiri Lehecka ਨੂੰ ਫਾਈਨਲ ਵਿੱਚ 6-4, 6-4 ਨਾਲ ਹਰਾ ਕੇ Miami Open ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਜਿੱਤ ਨਾਲ ਸਿਨੇਰ ਨੇ ਮਸ਼ਹੂਰ ‘ਸਨਸ਼ਾਈਨ ਡਬਲ’ ਵੀ ਪੂਰਾ ਕਰ ਲਿਆ। ਸਿਨੇਰ 2017 ਵਿੱਚ Roger Federer ਤੋਂ ਬਾਅਦ ਇੱਕੋ ਸੀਜ਼ਨ ਵਿੱਚ Indian Wells ਅਤੇ ਮਿਆਮੀ ਓਪਨ ਦੋਵੇਂ ਖਿਤਾਬ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਖਾਸ ਗੱਲ ਇਹ ਹੈ ਕਿ ਉਸਨੇ ਦੋਵੇਂ ਟੂਰਨਾਮੈਂਟਾਂ ਵਿੱਚ ਇੱਕ ਵੀ ਸੈੱਟ ਨਹੀਂ ਗੁਆਇਆ, ਜੋ ਆਪਣੇ ਆਪ ਵਿੱਚ ਇਕ ਵੱਡੀ ਉਪਲਬਧੀ ਹੈ। 24 ਸਾਲਾ ਸਿਨੇਰ ਨੇ ਇਸ ਤੋਂ ਪਹਿਲਾਂ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇੰਡੀਅਨ ਵੇਲਜ਼ ਖਿਤਾਬ ਜਿੱਤਿਆ ਸੀ ਅਤੇ ਹੁਣ ‘ਸਨਸ਼ਾਈਨ ਡਬਲ’ ਜਿੱਤਣ ਵਾਲਾ ਅੱਠਵਾਂ ਖਿਡਾਰੀ ਬਣ ਗਿਆ ਹੈ। ਇਸ ਉਪਲਬਧੀ ਨੂੰ ਹਾਸਲ ਕਰਨ ਵਾਲੇ ਹੋਰ ਖਿਡਾਰੀਆਂ ਵਿੱਚ Jim Courier (1991), Michael Chang (1992), Pete Sampras (1994), Marcelo Rios (1998), Andre Agassi (2001), Roger Federer (2005-06) ਅਤੇ Novak Djokovic (2011, 2014-16) ਸ਼ਾਮਲ ਹਨ। ਮੈਚ ਤੋਂ ਬਾਅਦ ਗੱਲਬਾਤ ਕਰਦਿਆਂ ਸਿਨੇਰ ਨੇ ਕਿਹਾ ਕਿ ਇਹ ਉਸਦੇ ਲਈ ਸ਼ਾਨਦਾਰ ਅਨੁਭਵ ਹੈ। ਉਸਨੇ ਕਿਹਾ ਕਿ ਇਸ ਤਰ੍ਹਾਂ ਦੀ ਉਪਲਬਧੀ ਹਾਸਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਹ ਕਰ ਪਾਵੇਗਾ। ਉਸਨੇ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ।