ਖੇਤੀ ਖੇਤਰ ਲਈ ਫਰਟੀਲਾਈਜ਼ਰ ਯਕੀਨੀ ਬਣਾਉਣ ਲਈ ਨੀਤੀ ਬਣਾਏ ਮੋਦੀ ਸਰਕਾਰ - ਸੀਟੂ ਆਗੂ
- ਸੰਗਰੂਰ
- (Asia/Kolkata)
(ਜਗਸੀਰ ਸਿੰਘ ) - ਕੇਂਦਰ ਦੀ ਮੋਦੀ ਸਰਕਾਰ ਦੀ ਖੇਤੀ ਪ੍ਰਧਾਨ ਦੇਸ਼- ਭਾਰਤ ਲਈ ਲੋੜੀਂਦੇ ਫਰਟੀਲਾਈਜ਼ਰ ਦੇ ਇੰਤਜਾਮ ਪ੍ਰਤੀ ਲਾਪ੍ਰਵਾਹੀ ਵਾਲੇ ਨਜ਼ਰੀਏ ਦੀ ਸ਼ਖਤ ਨਿੰਦਾ ਕਰਦੀ ਹੈ। ਦੇਸ਼ ਵਿੱਚ ਅਜੇ ਵੀ ਇੱਕ ਤਿਹਾਈ ਆਮਦਨੀ ਖੇਤੀ ਅਤੇ ਖੇਤੀ ਨਾਲ ਸੰਬੰਧਤ ਖੇਤਰ ਤੋਂ ਹੀ ਆਉਂਦੀ ਹੈ ਅਤੇ ਸਨਅੱਤੀ ਖੇਤਰ ਅਤੇ ਸੇਵਾਵਾਂ ਦੇ ਖੇਤਰ ਦੀ ਕਾਮਯਾਬੀ ਵੀ ਖੇਤੀ ਖੇਤਰ ਦੀ ਕਾਰਗੁਜਾਰੀ ਉੱਤੇ ਨਿਰਭਰ ਕਰਦੀ ਹੈ। ਪ੍ਰੰਤੂ ਮੋਦੀ ਸਰਕਾਰ ਨੇ ਇਸ ਵੱਡੀ ਸੱਚਾਈ ਨੂੰ ਅੱਖੋਂ ਪ੍ਰੋਖੇ ਕਰਕੇ ,ਤੇਲ ਉਤਪਾਦਕ ਦੇਸ਼ਾ--ਇਰਾਨ ਅਤੇ ਖਾੜੀ ਦੇ ਦੇਸ਼ਾ ਦੀ ਬਜਾਏ ਜੰਗਬਾਜ਼ ਇਜਰਾਇਲ ਨਾਲ ਰਿਸ਼ਤੇ ਨੂੰ ਘਾਤਕ ਹੱਦ ਤਕ ਅੱਗੇ ਵਧਾਕੇ ਬਾਕੀ ਅਰਥਚਾਰੇ ਦੇ ਨਾਲ ਖੇਤੀ ਖੇਤਰ ਲਈ ਮਾਰੂ ਵਿਦੇਸ਼ ਨੀਤੀ ਅਪਣਾਕੇ ਫਰਟੀਲਾਈਜ਼ਰ ਦੀ ਸਪਲਾਈ ਲਈ ਭੈੜੀ ਹਾਲਤ ਸਿਰਜ ਲਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਟੂ ਦੇ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਚੰਦਰ ਸ਼ੇਖਰ ਜਨਰਲ ਸਕੱਤਰ ਸਾਥੀ ਮਹਾਂ ਸਿੰਘ ਰੌੜੀ ਵਿੱਤ ਸਕੱਤਰ ਸਾਥੀ ਸੁਖਮਿੰਦਰ ਸਿੰਘ ਲੋਟੇ ਸੂਬਾਈ ਸਕੱਤਰ ਅਮਰਨਾਥ ਕੂੰਮਕਲਾਂ ਨੇ ਚੋਣਵੇਂ ਪਤਰਕਾਰਾਂ ਨਾਲ਼ ਗਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹੁਣ ਜਾ ਕੇ ਚੀਨ ਨੂੰ ਬੇਨਤੀਆਂ ਕੀਤੀਆ ਹਨ ਕਿ ਉਹ ਭਾਰਤ ਲਈ ਫਰਟੀਲਾਈਜ਼ਰ ਅਤੇ ਉਸ ਦੀ ਪੈਦਾਵਾਰ ਲਈ ਮਾਲ ਮੁਹੱਈਆ ਕਰਵਾਏ। ਜਿਵੇਂ ਆਮ ਉਮੀਦ ਸੀ ਕਿ ਚੀਨ ਨੇ ਅਪਣੇ ਖੇਤੀ ਖੇਤਰ ਨੂੰ ਪਹਿਲ ਦੇਣ ਦੇ ਮਕਸਦ ਲਈ ਭਾਰਤ ਦੀ ਇਸ ਮਾਮਲੇ ਵਿੱਚ ਮਦਦ ਕਰਨ ਤੋਂ ਹੀ ਅਸਮਰੱਥ ਹੋਣ ਦੀ ਜਾਣਕਾਰੀ ਦੇਣ ਤੋਂ ਇਲਾਵਾ ਜਦੋਂ ਤੱਕ ਅਮਰੀਕਾ-ਇਜਰਾਇਲ ਅਤੇ ਇਰਾਨ ਦੀ ਹਾਲਤ ਆਮ ਵਰਗੀ ਮੁੜ ਬਹਾਲ ਨਹੀਂ ਹੋ ਜਾਂਦੀ ਉਦੋ ਤੱਕ ਚੀਨ ਵਿੱਚੋਂ ਫਰਟੀਲਾਈਜ਼ਰ ਅਤੇ ਫਰਟੀਲਾਈਜ਼ਰ ਲਈ ਲੋੜੀਂਦੇ ਪਦਾਰਥ ਦੇ ਨਿਰਯਾਤ ਉੱਤੇ ਪਾਬੰਦੀ ਹੀ ਲਾਉਣ ਦਾ ਐਲਾਨ ਕਰ ਦਿੱਤਾ ਹੈ । ਸੀਟੂ ਦੇ ਆਗੂਆ ਨੇ ਮੋਦੀ ਦੀ ਕੇਂਦਰੀ ਸਰਕਾਰ ਤੋਂ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਉਹ ਆਮ ਤੌਰ 'ਤੇ ਸਮੁੱਚੇ ਖੇਤੀ ਖੇਤਰ ਲਈ, ਵਿਸ਼ੇਸ਼ ਤੌਰ 'ਤੇ ਪੰਜਾਬ ਸਮੇਤ ਖੇਤੀ ਪ੍ਰਧਾਨ ਸੂਬਿਆਂ ਅਤੇ ਏਰੀਆਂ ਲਈ ਲੋੜੀਂਦੀ ਫਰਟੀਲਾਈਜ਼ਰ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਦੇਸ਼ ਦੇ ਸੰਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਨਾਲ ਆਪਣੀ ਨੀਤੀ ਵਿੱਚ ਪਾਏ ਗਏ ਵਿਗਾੜ ਨੂੰ ਦਰੁਸਤ ਕਰੇ ਅਤੇ ਅਗੋਂ ਲਈ ਢੁਕਵੀਂ ਨੀਤੀ ਨੂੰ ਹੋਰ ਸਮਾਂ ਗਵਾਏ ਸੁਧਾਰਨ ਦੀ ਗਰੰਟੀ ਕਰੇ। ਇਹ ਸਾਰੇ ਭਾਰਤ ਵਾਸੀਆ ਦੀ ਖੁਰਾਕ ਸੁਰੱਖਿਆ ਲਈ ਅਤੇ ਦੇਸ਼ ਦੀ ਆਤਮ- ਨਿਰਭਰਤਾ ਲਈ ਅਤਿ ਲੋੜੀਂਦੀ ਪਹਿਲ ਦਾ ਕੰਮ ਹੈ।
Leave a Reply