ਬਾਗੀ ਅਕਾਲੀਆਂ ਵੱਲੋਂ ਬਣਾਇਆ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਬੀ ਟੀਮ - ਸੁਖਬੀਰ ਸਿੰਘ ਬਾਦਲ

ਬਾਗੀ ਅਕਾਲੀਆਂ ਵੱਲੋਂ ਬਣਾਇਆ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਬੀ ਟੀਮ - ਸੁਖਬੀਰ ਸਿੰਘ ਬਾਦਲ

ਲੌਂਗੋਵਾਲ,20 ਅਗਸਤ (ਜਗਸੀਰ ਸਿੰਘ)- ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਸਲਾਨਾ ਬਰਸੀ ਅੱਜ ਇੱਥੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ।ਭਾਂਵੇ ਇਸ ਸਬੰਧੀ ਦੋਵੇਂ ਪ੍ਰਮੁੱਖ ਅਕਾਲੀ ਦਲਾਂ ਵੱਲੋਂ ਵੱਖ-ਵੱਖ ਸਟੇਜਾਂ ਲਗਾਈਆਂ ਗਈਆਂ ਸਨ ਪ੍ਰੰਤੂ ਪੰਜਾਬ ਸਰਕਾਰ ਨੇ ਅਪਣਾ ਸਮਾਗਮ ਸੰਖੇਪ ਹੀ ਰੱਖਿਆਂ।ਅਕਾਲੀ ਦਲ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਆਪਣੇ-ਆਪਣੇ ਦਲ ਨੂੰ ਅਸਲੀ ਅਕਾਲੀ ਦਲ ਅਖਵਾਉਣ ਤੇ ਪੱਕੀ ਮੋਹਰ ਲਾਉਣ ਲਈ ਵੱਧ ਤੋਂ ਵੱਧ ਇਕੱਠ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮੰਚ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਸੀ ਤਹਿਤ ਸੂਬੇ ਦੀ 65 ਹਾਜ਼ਰ ਏਕੜ ਜਮੀਨ ਕਿਸਾਨਾਂ ਪਾਸੋਂ ਖੋਹ ਰਹੀ ਸੀ। ਪਰੰਤੂ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੀ ਜਨਤਾ ਵੱਲੋਂ ਕੀਤੇ ਸੰਘਰਸ਼ ਤੋਂ ਡਰਦਿਆਂ ਆਪ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਕਾਲੀ ਦਲ ਵੱਲੋਂ 1 ਸਤੰਬਰ ਨੂੰ ਮੋਗਾ ਵਿਖੇ ਇੱਕ ਵਿਸ਼ਾਲ ਜੇਤੂ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਪੂਰੇ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਵਰਕਰ ਸ਼ਿਰਕਤ ਕਰਨਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਦੀ ਇਕੋ-ਇੱਕ ਪੰਜਾਬ ਹਿਤੈਸ਼ੀ ਪਾਰਟੀ ਹੈ ਜਦੋ ਕਿ ਹੋਰਨਾਂ ਪਾਰਟੀਆਂ ਕੇਂਦਰੀ ਆਗੂਆਂ ਦੇ ਹੁਕਮਾਂ ਅਨੁਸਾਰ ਕੰਮ ਕਰਦੀਆਂ ਹਨ ਜਿਨ੍ਹਾਂ ਨੂੰ ਪੰਜਾਬ ਨਾਲ ਕਿਸੇ ਵੀ ਕਿਸਮ ਦੀ ਅਪਨੱਤ ਨਹੀਂ ਹੈ।ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਜਿਨ੍ਹੀਆਂ ਵੀ ਨੌਕਰੀਆਂ ਦਿੱਤੀਆਂ ਹਨ ਉਨ੍ਹਾਂ ਵਿੱਚੋਂ 70 ਪ੍ਰਤੀਸ਼ਤ ਨੋਕਰੀਆਂ ਦਿੱਲੀ ਹਰਿਆਣਾ ਅਤੇ ਯੂਪੀ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਅਕਾਲੀ ਦਲ ਦੀ ਸਰਕਾਰ ਆਉਣ ਤੇ ਸਾਰੀਆਂ ਨੌਕਰੀਆਂ ਸੂਬੇ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਜੋ ਕਿ ਉਨ੍ਹਾਂ ਦਾ ਬਣਦਾ ਹੱਕ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੀ ਸਰਕਾਰ ਦਿੱਲੀ ਦੇ ਆਗੂ ਚਲਾਉਂਦੇ ਆ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੇ ਮੰਤਰੀ ਪਾਸ ਕੇਵਲ ਦਸਤਖਤ ਕਰਨ ਦੇ ਅਧਿਕਾਰ ਹੀ ਹਨ।ਅਕਾਲੀ ਦਲ ਵੱਲੋਂ ਮੁੱਢ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵਿੱਚੋਂ ਬਾਗੀ ਹੋਏ ਆਗੂਆਂ ਵੱਲੋਂ ਬਣਾਏ ਗਏ ਨਵੇਂ ਧੜੇ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸ਼ਾਜਿਸ਼ ਹੈ ਇਹ ਨਵਾਂ ਬਣਿਆਂ ਵਿੰਗ ਕੇਵਲ ਤੇ ਕੇਵਲ ਅਕਾਲੀ ਦਲ ਨੂੰ ਖਤਮ ਕਰਨ ਦੇ ਮਨੋਰਥ ਨਾਲ ਬਣਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਅੱਜ ਲੌਗੋਵਾਲ ਵਿੱਚ ਸ਼ਪਸਟ ਤੌਰ ਤੇ ਹੋ ਗਈ ਹੈ ਕਿਉਂਕਿ ਪੰਜਾਬ ਸਰਕਾਰ ਵੀ ਉਸੇ ਸਥਾਨ ਤੇ ਹੀ ਸਰਕਾਰੀ ਸਮਾਗਮ ਕਰ ਰਹੀ ਹੈ, ਜਿੱਥੇ ਨਵੇਂ ਬਣੇ ਅਕਾਲੀ ਦਲ ਨੇ ਸਰਧਾਂਜਲੀ ਸਮਾਗਮ ਕਰਵਾਇਆ ਹੈ। ਨਵੇਂ ਬਣੇ ਅਕਾਲੀ ਦਲ ਦੇ ਸਮਾਗਮ ਵਿਚਲਾ ਨਾਮਾਤਰ ਇਕੱਠ ਅਤੇ ਸਰਕਾਰੀ ਸਮਾਗਮ ਦੇ ਨਾਲ ਇਕੋ ਥਾਂ ਤੇ ਕੀਤੇ ਸਮਾਗਮ ਨੇ ਇਹ ਸ਼ਪਸ਼ਟ ਕਰ ਦਿੱਤਾ ਕਿ ਨਵਾਂ ਬਣਿਆਂ ਅਕਾਲੀ ਦਲ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਬੀ ਟੀਮ ਹੈ।ਇਸ ਮੌਕੇ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਕਾਈ ਦਿੱਲੀ, ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ, ਹਲਕਾ ਸੁਨਾਮ ਅਤੇ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਜਾਹਿਦਾ ਸੁਲੇਮਾਨ ਹਲਕਾ ਇੰਚਾਰਜ ਮਾਲੇਰਕੋਟਲਾ, ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਸੀਰਾ ਸਿੰਘ ਬਨਭੋਰਾ ਹਲਕਾ ਇੰਚਾਰਜ ਅਮਰਗੜ੍ਹ, ਨਾਹਰ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਹੀਰਾ ਸਿੰਘ ਗਾਬੜੀਆ, ਸੂਬਾ ਪ੍ਰਧਾਨ ਬੀ ਸੀ ਵਿੰਗ, ਗੁਲਜਾਰ ਸਿੰਘ ਮੂਨਕ ਹਲਕਾ ਇੰਚਾਰਜ ਦਿੜ੍ਹਬਾ, ਰਣਵੀਰ ਸਿੰਘ ਢਿੱਲੋਂ, ਹਰਪਾਲ ਸਿੰਘ ਖਡਿਆਲ ਯੂਥ ਜ਼ਿਲਾ ਪ੍ਰਧਾਨ, ਸਤਨਾਮ ਸਿੰਘ ਰਾਹੀ, ਬਲਵੀਰ ਸਿੰਘ ਘੁੰਨਸ ਸਾਬਕਾ ਵਿਧਾਇਕ,ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਵਿੰਗ, ਕੁਲਵੰਤ ਸਿੰਘ ਕਾਂਤਾ ਹਲਕਾ ਇੰਚਾਰਜ ਬਰਨਾਲਾ,ਪਰਮਜੀਤ ਸਿੰਘ ਖਾਲਸਾ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਸੁਖਵਿੰਦਰ ਸਿੰਘ ਚਹਿਲ ਸਾਬਕਾ ਸਰਪੰਚ, ਰਣਜੀਤ ਸਿੰਘ ਕੂਕਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਗੁਰਮੀਤ ਸਿੰਘ ਲੱਲੀ ਅਕਾਲੀ ਆਗੂ, ਬਲਵਿੰਦਰ ਸਿੰਘ ਕਾਲਾ ਐਮ ਸੀ, ਹਰਮੇਸ ਸਿੰਘ ਮੇਸੀ, ਅਵਤਾਰ ਸਿੰਘ ਦੁੱਲਟ ਅਕਾਲੀ ਆਗੂ, ਜਗਸੀਰ ਸਿੰਘ ਬਬਲਾ ,ਤਰਸੇਮ ਸਿੰਘ, ਕੁਲਦੀਪ ਸਿੰਘ ਦੁੱਲੋ, ਨਰਿੰਦਰ ਸਿੰਘ ਨੰਦੂ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਜਗਸੀਰ ਸਿੰਘ ਕੋਟੜਾ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜਰ ਸਨ।