ਜੇਲ੍ਹਾਂ ਵਿੱਚ ਬੰਦ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਨੂੰ ਰਿਹਾਅ ਕਰੇ ਪੰਜਾਬ ਸਰਕਾਰ - ਰੇਸ਼ਮ ਸਿੰਘ ਗਿੱਲ

ਜੇਲ੍ਹਾਂ ਵਿੱਚ ਬੰਦ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਨੂੰ ਰਿਹਾਅ ਕਰੇ ਪੰਜਾਬ ਸਰਕਾਰ - ਰੇਸ਼ਮ ਸਿੰਘ ਗਿੱਲ

ਆਪ ਸਰਕਾਰ ਕਿਸਾਨ, ਮਜ਼ਦੂਰ,ਮੁਲਾਜ਼ਮ, ਪੱਤਰਕਾਰਾ ਦੀ ਅਵਾਜ਼ ਪਰਚਿਆਂ ਨਾਲ ਦਬਾਉਣਾ ਬੰਦ ਕਰੇ- ਢਿੱਲੋਂ
ਸੰਗਰੂਰ (ਜਗਸੀਰ ਸਿੰਘ) - ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਸਰਪ੍ਰਸਤ ਕਮਲ ਕੁਮਾਰ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ । ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਇਸ ਮੀਟਿੰਗ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਮੁਲਾਜ਼ਮ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਪ੍ਰੰਤੂ ਸਰਕਾਰ ਵੱਲੋਂ ਗੇਟ ਰੈਲੀਆਂ ਕਰਦੇ ਕਰਮਚਾਰੀਆਂ ਦੇ ਨਾਲ ਧੱਕੇ ਸ਼ਾਹੀ ਕੀਤੀ ਗਈ ਨਜਾਇਜ਼ ਪਰਚੇ ਦਰਜ ਕਰਕੇ ਜੇਲਾਂ ਵਿੱਚ ਡੱਕਿਆ ਗਿਆ ਹੈ ਇਸ ਦੌਰਾਨ ਚੱਲਦੀ ਹੜਤਾਲ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਐਮ ਡੀ ਪਨਬਸ, ਪੀ ਆਰ ਟੀ ਸੀ ਨਾਲ ਮੀਟਿੰਗ ਵਿੱਚ 30-11-2025 ਨੂੰ ਸਾਰੇ ਮੁਲਾਜ਼ਮ ਸਾਥੀਆ ਤੇ ਪਰਚੇ ਕੈਂਸਲ ਕਰਨ ਸਾਰੇ ਮੁਲਾਜ਼ਮਾਂ ਨੂੰ ਡਿਊਟੀਆਂ ਉਪਰ ਲੈਣ ਦਾ ਫੈਸਲਾ ਕੀਤਾ ਗਿਆ ਪ੍ਰੰਤੂ ਜ਼ੋ ਕਰਮਚਾਰੀ ਪਟਿਆਲੇ ਜੇਲ੍ਹ ਤੋਂ ਰਿਹਾ ਹੋਏ ਹਨ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਲਿਆ ਗਿਆ ਅਤੇ ਸੰਗਰੂਰ ਦੇ ਵਿੱਚ 10 ਕਰਮਚਾਰੀਆਂ ਅੱਜ ਵੀ ਜੇਲ੍ਹ ਵਿੱਚ ਬੰਦ ਹਨ ਉਨ੍ਹਾਂ ਨੂੰ ਸਰਕਾਰ ਵਲੋ ਹੁਣ ਤੱਕ ਜੇਲ ਵਿੱਚੋਂ ਨਹੀਂ ਕੱਢਿਆ ਗਿਆ ਜਿਸ ਕਾਰਣ ਜੱਥੇਬੰਦੀ ਵਿੱਚ ਭਰੀ ਰੋਸ ਪਾਇਆ ਜਾ ਰਿਹਾ ਹੈ । ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ,ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਨੇ ਬੋਲਦਿਆਂ ਕਿਹਾ ਸਰਕਾਰ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ । ਜਦੋਂ ਕਿ ਮੀਟਿੰਗ ਦੇ ਵਿੱਚ ਕਿਲੋਮੀਟਰ ਦੇ ਘਾਟੇ ਸਬੰਧੀ ਸਾਰੇ ਪਰੂਫ ਦੇ ਚੁੱਕੇ ਹਾਂ ਸਰਕਾਰ ਸਰਕਾਰੀ ਬੱਸਾਂ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਅਤੇ ਵਿਭਾਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਸਪੈਸ਼ਲ ਕਾਡਰ ਦੀ ਪਾਲਸੀ ਦੇ ਵਿੱਚ ਜੱਥੇਬੰਦੀ ਆਪਣੇ ਤਰਕ ਪੇਸ਼ ਕਰ ਚੁੱਕੀ ਹੈ ਅਤੇ ਮੁੱਖ ਮੰਤਰੀ ਪੰਜਾਬ ਨੇ ਜੱਥੇਬੰਦੀ ਨਾਲ 1 ਜੁਲਾਈ 2024 ਨੂੰ ਮੀਟਿੰਗ ਕਰਕੇ ਜੱਥੇਬੰਦੀ ਦੀਆਂ 7 ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਲਗਭਗ 1 ਸਾਲ 6 ਮਹੀਨੇ ਬੀਤਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਉਲਟਾ ਜੱਥੇਬੰਦੀ ਦੀ ਅਵਾਜ਼ ਨੂੰ ਦਵਾਉਣ ਦੇ ਲਈ ਕਰਮਚਾਰੀਆਂ ਜੇਲਾਂ ਵਿੱਚ ਡੱਕਿਆ ਗਿਆ ਨਜਾਇਜ਼ ਪਰਚੇ ਦਰਜ ਕੀਤੇ ਗਏ ਸਰਕਾਰ ਵਲੋਂ ਹਰ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਹੁਣ ਪੰਜਾਬ ਦੇ ਪੱਤਰਕਾਰ ਭਾਈਚਾਰੇ ਦੀ ਅਵਾਜ਼ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਯੂਨੀਅਨ ਵਲੋਂ ਨਿਖੇਧੀ ਕੀਤੀ ਜਾਂਦੀ ਹੈ ਪਨਬੱਸ ਪੀ ਆਰ ਟੀ ਸੀ ਦੇ 10 ਕਰਮਚਾਰੀ ਨਜਾਇਜ ਪਰਚੇ ਦਰਜ ਕਰਕੇ ਸੰਗਰੂਰ ਜੇਲ ਵਿੱਚ ਬੰਦ ਕੀਤੇ ਹਨ ਉਹਨਾਂ ਨੂੰ ਸਰਕਾਰ ਤਰੁੰਤ ਪਰਚੇ ਰੱਦ ਕਰਕੇ ਰਿਹਾਅ ਕਰੇ ਨਹੀਂ ਤਾਂ ਜੰਥਬੰਦੀ ਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਾ ਪਵੇਗਾ ।ਸੀਨੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਬਲਜਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਵਲੋਂ 6 ਜਨਵਰੀ ਨੂੰ ਸਮੂੰਹ ਡਿੱਪੂ ਦੇ ਗੇਟਾਂ ਤੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮੁਲਾਜ਼ਮਾਂ ਵਲੋਂ ਕਾਲੇ ਬਿੱਲੇ ਲਗਾ ਕੇ ਡਿਊਟੀਆਂ ਕੀਤੀਆਂ ਜਾਣਗੀਆਂ 9 ਜਨਵਰੀ ਨੂੰ ਸੰਗਰੂਰ ਵਿਖੇ ਕੰਨਵੈਂਸ਼ਨ ਵਿੱਚ ਐਲਾਨ ਕਰਦੇ ਹੋਏ ਪੱਕੇ ਧਰਨੇ ਨੂੰ ਸ਼ੁਰੂ ਕੀਤਾ ਜਾਵੇਗਾ ਜੇਕਰ ਫੇਰ ਵੀ ਤਰੁੰਤ ਪਰਚੇ ਰੱਦ ਨਾ ਕੀਤੇ ਮੰਨੀਆਂ ਮੰਗਾ ਲਾਗੂ ਨਾ ਕੀਤੀਆਂ ਤਾ ਹੜਤਾਲ ਸਮੇਤ ਤਿੱਖੇ ਸੰਘਰਸ਼ ਸ਼ੁਰੂ ਕੀਤੇ ਜਾਣਗੇ।ਇਸ ਸਮੇ ਜਲੋਰ ਸਿੰਘ, ਪ੍ਰਦੀਪ ਕੁਮਾਰ, ਹਰਪ੍ਰੀਤ ਸਿੰਘ,ਜਗਜੀਤ ਸਿੰਘ ਨਿਰਪਾਲ ਸਿੰਘ, ਭਗਤ ਸਿੰਘ, ਸਤਪਾਲ ਸਿੰਘ, ਹਰਵਿੰਦਰ ਸਿੰਘ, ਰਮਨਦੀਪ ਸਿੰਘ,ਰੋਹੀ ਰਾਮ,ਜਤਿੰਦਰ ਸਿੰਘ,ਸੰਦੀਪ ਸਿੰਘ, ਸਰਬਜੀਤ ਸਿੰਘ, ਬਿਕਰਮਜੀਤ ਸਿੰਘ, ਵਜੀਰ ਸਿੰਘ ਸਮੇਤ ਆਦਿ ਆਗੂ ਹਜ਼ਾਰ ਹੋਏ।