ਅਹਿਸਾਨ - ਮਿੰਨੀ ਕਹਾਣੀ
- ਪੰਜਾਬ
- (Asia/Kolkata)
ਪੰਜਾਬ ਪੁਲਿਸ ਵਿੱਚ ਨਿਕਲੀ ਭਰਤੀ ਦੀ ਫਾਈਨਲ ਹੋ ਰਹੀ ਲਿਸਟ ਲਈ ਖੇਡ ਮੰਤਰੀ ਨੇ ਆਪਣੇ ਪੀ ਏ ਨੂੰ ਇੱਕ ਨਾਮ ਦਿੰਦੇ ਹੋਏ ਕਿਹਾ, ਇਹ ਵੀ ਲਿਸਟ ਵਿੱਚ ਨੋਟ ਕਰ ਲੈ।ਨਾਮ ਨੂੰ ਦੇਖ ਕੇ ਪੀ ਏ ਬੋਲਿਆ,ਮੰਤਰੀ ਜੀ ਇਹ ਤਾਂ ਤੁਹਾਡੇ ਵਿਰੋਧੀ ਧਿਰ ਦੇ ਆਗੂ ਜਸਵੰਤ ਸਿੰਘ ਗਿੱਲ ਦਾ ਪੁੱਤਰ ਜਗਜੀਤ ਗਿੱਲ ਹੈ ।ਪੀ ਏ ਦੀ ਗੱਲ ਦੀ ਸੁਣ ਕੇ ਐਨਕ ਠੀਕ ਕਰਦਿਆਂ ਮੰਤਰੀ ਨੇ ਕਿਹਾ,ਪੀ ਏ ਸਾਬ ਰਾਜਨੀਤੀ ਵਿੱਚ ਕੋਈ ਵਿਰੋਧੀ ਨਹੀਂ ਹੁੰਦਾ ,ਸਿਰਫ਼ ਆਪਣੇ ਹਿੱਤ ਦੇਖੇ ਜਾਂਦੇ ਨੇ। ਜਸਵੰਤ ਸਿੰਘ ਨੇ ਆਪਣੀ ਸਰਕਾਰ ਵਿੱਚ ਮੈਨੂੰ ਭ੍ਰਿਸ਼ਟਚਾਰ ਦੇ ਕੇਸ ਵਿੱਚੋਂ ਬਰੀ ਕਰਵਾਉਣ ਵਿੱਚ ਬਹੁਤ ਮਦਦ ਕੀਤੀ ਸੀ। ਸਿਰਫ਼ ਵੋਟਾਂ ਲੈਣ ਵੇਲੇ ਹੀ ਅਸੀਂ ਵਿਰੋਧੀ ਹੁੰਦੇ ਹਾਂ, ਅੰਦਰੋਂ ਤਾਂ ਸਾਡੀ ਇੱਕੋ ਗੱਲ ਏ।ਮੈਂ ਉਸਦਾ ਇਹ ਕੰਮ ਕਰਕੇ ਜਸਵੰਤ ਸਿੰਘ ਦਾ ਆਪਣੇ ਉੱਤੇ ਕੀਤਾ ਅਹਿਸਾਨ ਚੁਕਾਉਣਾ ਚਾਹੁੰਦਾ ਹਾਂ। ਮੰਤਰੀ ਸਾਬ ਦੀ ਗੱਲ ਸੁਣ ਕੇ ਪੀ ਏ ਸੋਚੀਂ ਪੈ ਗਿਆ ਕਿ ਜਿਸ ਅਹਿਸਾਨ ਨੇ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਇਸ ਅਹਿਸਾਨ ਦਾ ਸਿਲਸਿਲਾ ਹੋਰ ਕਿੰਨਾ ਕੁ ਸਮਾਂ ਚੱਲੇਗਾ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿਸੀਲ ਅਤੇ ਜ਼ਿਲ ਬਠਿੰਡਾ
7087367969
Leave a Reply