ਟਾਇਰ ਫਟਣ ਕਾਰਨ ਰਿਟਜ਼ ਡਿਵਾਈਡਰ ਪਾਰ ਕਰੀ, ਸਵਿਫਟ ਨਾਲ ਭਿੜੰਤ, ਮੌਤਾਂ
- ਪੰਜਾਬ
- (Asia/Kolkata)
ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਸ਼ੇਖੂਪੁਰਾ ਦੇ ਨੇੜੇ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਕਾਰਾਂ ਵਿਚਾਲੇ ਹੋਈ ਟੱਕਰ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ, ਮੋਗਾ ਵੱਲੋਂ ਲੁਧਿਆਣਾ ਆ ਰਹੀ ਰਿਟਜ਼ ਕਾਰ ਜਦੋਂ ਸ਼ੇਖੂਪੁਰਾ ਪਿੰਡ ਕੋਲ ਪਹੁੰਚੀ ਤਾਂ ਉਸ ਦਾ ਪਿਛਲਾ ਟਾਇਰ ਅਚਾਨਕ ਫਟ ਗਿਆ। ਟਾਇਰ ਫਟਣ ਨਾਲ ਕਾਰ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਟਕਰਾ ਗਈ। ਰਿਟਜ਼ ਕਾਰ ਵਿੱਚ ਸਵਾਰ ਹਰਸ਼ਦੀਪ ਸਿੰਘ ਅਤੇ ਦੇਵਕਰਨ ਸਿੰਘ, ਜੋ ਖੋਸਾ ਰਣਧੀਰ (ਲੁਧਿਆਣਾ) ਦੇ ਰਹਿਣ ਵਾਲੇ ਹਨ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਦੂਜੇ ਪਾਸੇ, ਸਵਿਫਟ ਕਾਰ ਵਿੱਚ ਸਵਾਰ ਲਾਲਦੀਨ, ਸਿਰਜਦੀਨ, ਮਾਮੂਸੈਨ ਅਤੇ ਸ਼ਾਨੂ, ਜੋ ਤਾਜਪੁਰ ਰੋਡ ਲੁਧਿਆਣਾ ਦੇ ਨਿਵਾਸੀ ਹਨ, ਨੂੰ ਵੀ ਭਾਰੀ ਸੱਟਾਂ ਲੱਗੀਆਂ ਹਨ। ਹਾਦਸੇ ਵਿੱਚ ਸਵਿਫਟ ਕਾਰ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਾਰੇ ਯਾਤਰੀ ਮੋਗਾ ਵਿੱਚ ਭੋਗ ‘ਤੇ ਜਾਣ ਲਈ ਜਾ ਰਹੇ ਸਨ, ਜਦੋਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਸਿਰਜਦੀਨ ਆਪਣੇ ਪਿੱਛੇ ਤਿੰਨ ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ। ਇਸ ਤੋਂ ਇਲਾਵਾ, ਜ਼ਖ਼ਮੀਆਂ ਵਿੱਚ ਸ਼ਾਮਲ ਸਿਰਜਦੀਨ (30) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਵੱਲੋਂ ਦੋਵੇਂ ਨੁਕਸਾਨੀਆਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Leave a Reply