PhonePe ਦੀ ਨਵੀਂ ਸੇਵਾ ਲਾਂਚ, ਹੁਣ ਬਿਨਾਂ ਇੰਟਰਨੈੱਟ ਵੀ ਹੋਵੇਗੀ UPI ਪੇਮੈਂਟ
- ਦੇਸ਼
- (Asia/Kolkata)
ਫਿਨਟੈੱਕ ਕੰਪਨੀ PhonePe ਨੇ ਫੀਚਰ ਫੋਨ ਵਰਤਣ ਵਾਲੇ ਯੂਜ਼ਰਸ ਲਈ ਨਵੀਂ ਪੇਮੈਂਟ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਨੇ ‘PhonePe UPI 123ਪੇ’ ਫੀਚਰ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾਲ ਯੂਜ਼ਰ ਬਿਨਾਂ ਇੰਟਰਨੈੱਟ ਕਨੈਕਸ਼ਨ ਦੇ ਵੀ UPI ਰਾਹੀਂ ਲੈਣ-ਦੇਣ ਕਰ ਸਕਣਗੇ। ਇਸ ਸੇਵਾ ਵਿੱਚ 12 ਭਾਸ਼ਾਵਾਂ ਵਿੱਚ AI ਵਾਇਸ ਅਸਿਸਟੈਂਸ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਸੇਵਾ ਦੀ ਸ਼ੁਰੂਆਤ ਦੇ ਨਾਲ PhonePe ਦੇਸ਼ ਦਾ ਪਹਿਲਾ ਵੱਡਾ ਥਰਡ-ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ ਬਣ ਗਿਆ ਹੈ, ਜਿਸ ਨੇ ਫੀਚਰ ਫੋਨ ਯੂਜ਼ਰਸ ਲਈ ਇਹ ਡਿਜੀਟਲ ਪੇਮੈਂਟ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਮੁਤਾਬਕ ਇਸ ਪਹਿਲ ਦਾ ਲਾਭ ਦੇਸ਼ ਵਿੱਚ ਫੀਚਰ ਫੋਨ ਵਰਤਣ ਵਾਲੇ 20 ਕਰੋੜ ਤੋਂ ਵੱਧ ਯੂਜ਼ਰਸ ਨੂੰ ਮਿਲ ਸਕਦਾ ਹੈ। PhonePe ਦੇ ਅਨੁਸਾਰ, UPI 123ਪੇ ਸੇਵਾ ਕੰਪਨੀ ਦੀ ਮਲਕੀਅਤ ਵਾਲੀ ਤਕਨਾਲੋਜੀ ’ਤੇ ਆਧਾਰਿਤ ਹੈ। ਇਸ ਵਿੱਚ SMS ਆਧਾਰਿਤ ਢਾਂਚੇ ਦੀ ਵਰਤੋਂ ਕੀਤੀ ਗਈ ਹੈ, ਜਿਸ ਦਾ ਉਦੇਸ਼ ਸੀਮਤ 2G ਕਨੈਕਟੀਵਿਟੀ ਵਾਲੇ ਖੇਤਰਾਂ ਵਿੱਚ ਵੀ ਡਿਜੀਟਲ ਲੈਣ-ਦੇਣ ਨੂੰ ਭਰੋਸੇਯੋਗ ਬਣਾਉਣਾ ਹੈ। ਇਸ ਤਰ੍ਹਾਂ ਇੰਟਰਨੈੱਟ ਦੀ ਉਪਲਬਧਤਾ ਨਾ ਹੋਣ ਦੇ ਬਾਵਜੂਦ ਫੀਚਰ ਫੋਨ ਰਾਹੀਂ UPI ਭੁਗਤਾਨ ਕੀਤਾ ਜਾ ਸਕੇਗਾ। ਕੰਪਨੀ ਨੇ ਇਹ ਸੇਵਾ ਮੋਬਾਈਲ ਉਪਕਰਨਾਂ ਵਿੱਚ ਪਹਿਲਾਂ ਤੋਂ ਉਪਲਬਧ ਕਰਵਾਉਣ ਲਈ Nokia, HMD, Lava International ਅਤੇ iTel Mobile ਵਰਗੇ ਮੋਬਾਈਲ ਫੋਨ ਨਿਰਮਾਤਿਆਂ ਨਾਲ ਸਾਂਝੇਦਾਰੀ ਕੀਤੀ ਹੈ। PhonePe ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸਮੀਰ ਨਿਗਮ ਨੇ ਕਿਹਾ ਕਿ ਫੀਚਰ ਫੋਨ ’ਤੇ UPI ਦੀ ਸਹੂਲਤ ਲਿਆਉਣ ਨਾਲ ਡਿਜੀਟਲ ਭੁਗਤਾਨ ਦੀ ਪਹੁੰਚ ਦੇਸ਼ ਦੇ ਹਰ ਕੋਨੇ ਤੱਕ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਅਗਲੇ 30 ਕਰੋੜ ਵਰਤੋਂਕਾਰਾਂ ਨੂੰ ਡਿਜੀਟਲ ਭੁਗਤਾਨ ਦੇ ਘੇਰੇ ਵਿੱਚ ਲਿਆਉਣਾ ਹੈ।
Leave a Reply