ਬਠਿੰਡਾ: ਅਸਲੀ ਵਰਦੀ ‘ਚ ਨਕਲੀ SSP, ਚੜ੍ਹਿਆ ਪੁਲਿਸ ਅੜਿੱਕੇ
- ਦੇਸ਼
- (Asia/Kolkata)
ਬਠਿੰਡਾ: ਬਠਿੰਡਾ ਪੁਲਿਸ ਨੇ ਇੱਕ ਨਕਲੀ ਆਈ. ਪੀ. ਐਸ. ਅਧਿਕਾਰੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਹ ਨਕਲੀ ਐਸ. ਐਸ. ਪੀ. ਆਪਣੇ-ਆਪ ਨੂੰ ਐਸ. ਐਸ. ਪੀ. ਡਾਕਟਰ ਨਾਨਕ ਸਿੰਘ ਦੀ ਬੈਚਮੇਟ ਦੱਸਦਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਨਾਮ ਗੁਰ ਨਿਸ਼ਾਨ ਸਿੰਘ ਹੈ, ਜੋ ਜ਼ਿਲਾ ਮੁਕਤਸਰ ਦੇ ਪਿੰਡ ਕੋਟ ਭਾਈ ਨਾਲ ਸਬੰਧ ਰੱਖਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੇ ਸਾਲ 2015 ’ਚ ਸਬ-ਇੰਸਪੈਕਟਰ ਦਾ ਟੈਸਟ ਦਿੱਤਾ ਸੀ ਪਰ ਫੇਲ ਹੋ ਗਿਆ ਪਰ ਥਾਣੇਦਾਰ ਤਾਂ ਨਹੀਂ ਬਣਿਆ ਸਿੱਧਾ ਹੀ ਐਸ. ਐਸ. ਪੀ. ਬਣ ਕੇ ਘੁੰਮਦਾ ਰਿਹਾ। ਪੁਲਿਸ ਨੇ ਨਕਲੀ ਆਈ. ਪੀ. ਐਸ. ਖਿਲਾਫ ਰਾਮਪੁਰਾ ਫੂਲ ਸਦਰ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Leave a Reply