ਗੁਰੂਗ੍ਰਾਮ ’ਚ ਸਕੂਲ ਦੀ ਪੁਰਾਣੀ ਕੰਧ ਡਿੱਗੀ, ਮਲਬੇ ਹੇਠ ਦੱਬਣ ਨਾਲ 2 ਮਜ਼ਦੂਰਾਂ ਦੀ ਮੌਤ

ਗੁਰੂਗ੍ਰਾਮ ’ਚ ਸਕੂਲ ਦੀ ਪੁਰਾਣੀ ਕੰਧ ਡਿੱਗੀ, ਮਲਬੇ ਹੇਠ ਦੱਬਣ ਨਾਲ 2 ਮਜ਼ਦੂਰਾਂ ਦੀ ਮੌਤ

ਗੁਰੂਗ੍ਰਾਮ ਦੇ DLF ਫੇਜ਼-2 ਸਥਿਤ ਇੱਕ ਪ੍ਰਾਈਵੇਟ ਸਕੂਲ ਵਿੱਚ ਸ਼ੁੱਕਰਵਾਰ ਨੂੰ ਨਿਰਮਾਣ ਕਾਰਜ ਦੌਰਾਨ ਵੱਡਾ ਹਾਦਸਾ ਵਾਪਰਿਆ। ਲਗਾਤਾਰ ਹੋ ਰਹੀ ਬਾਰਿਸ਼ ਦੇ ਵਿਚਕਾਰ ਸਕੂਲ ਅੰਦਰ ਇੱਕ ਪੁਰਾਣੀ ਕੰਧ ਅਚਾਨਕ ਢਹਿ ਗਈ। ਇਸ ਦੀ ਲਪੇਟ ਵਿੱਚ ਆ ਕੇ ਉੱਥੇ ਕੰਮ ਕਰ ਰਹੇ ਦੋ ਮਜ਼ਦੂਰ ਮਲਬੇ ਹੇਠ ਦੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਦਿਆਂ ਮਲਬਾ ਹਟਾਇਆ ਅਤੇ ਦੋਵਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ। ਹਾਲਾਂਕਿ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਰਿਪੋਰਟਾਂ ਮੁਤਾਬਕ ਇਹ ਹਾਦਸਾ DLF ਫੇਜ਼-2 ਦੇ ਵਸੰਤ ਵੈਲੀ ਸਕੂਲ ਵਿੱਚ ਵਾਪਰਿਆ। ਸਕੂਲ ਅੰਦਰ ਨਿਰਮਾਣ ਦਾ ਕੰਮ ਚੱਲ ਰਿਹਾ ਸੀ, ਇਸੇ ਦੌਰਾਨ ਪੁਰਾਣੀ ਕੰਧ ਅਚਾਨਕ ਡਿੱਗ ਪਈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਲਗਾਤਾਰ ਪੈ ਰਹੀ ਬਾਰਿਸ਼ ਅਤੇ ਇਲਾਕੇ ਵਿੱਚ ਪਾਣੀ ਭਰਨ ਕਾਰਨ ਕੰਧ ਕਮਜ਼ੋਰ ਹੋ ਗਈ ਸੀ, ਜਿਸ ਤੋਂ ਬਾਅਦ ਉਹ ਢਹਿ ਗਈ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਮਲਬੇ ਵਿੱਚ ਫਸੇ ਦੋਵਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।