ਸੰਗਤ ਦੇ ਬੈਠਣ ਲਈ ਧਾਰਮਿਕ ਸਥਾਨਾਂ ਅੱਗੇ ਲਗਵਾਏ ਬੈਂਚ
- ਪੰਜਾਬ
- (Asia/Kolkata)
ਫਗਵਾੜਾ : ਮੁਹੱਲਾ ਉਂਕਾਰ ਨਗਰ ’ਚ ਕਈ ਧਾਰਮਿਕ ਅਸਥਾਨ ਹੋਣ ਕਾਰਨ ਰੋਜ਼ਾਨਾ ਬਜ਼ੁਰਗ ਸੰਗਤ ਨਤਮਸਤਕ ਹੋਣ ਲਈ ਆਉਂਦੀ ਰਹਿੰਦੀ ਹੈ। ਬਜ਼ੁਰਗਾਂ ਦੇ ਬੈਠਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੇ ਦਲਜੀਤ ਰਾਜੂ ਦਰਵੇਸ਼ ਨੇ ਬਲਾਕ ਇੰਚਾਰਜ ਸਮਰ ਗੁਪਤਾ ਦੇ ਯਤਨਾਂ ਸਦਕਾ ਲੋਹੇ ਦੇ ਬੈਂਚ ਰਖਵਾਏ ਤਾਂ ਜੋ ਸੰਗਤ ਨੂੰ ਬੈਠਣ ’ਚ ਮੁਸ਼ਕਲ ਪੇਸ਼ ਨਾ ਆਵੇ। ਬਲਾਕ ਇੰਚਾਰਜ ਸਮਰ ਗੁਪਤਾ ਨੇ ਦੱਸਿਆ ਕਿ ਗੁਰਦੁਆਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇ ਪੀਰਾਂ ਦੀ ਜਗ੍ਹਾ ’ਤੇ ਅੱਗੇ ਗਲੀ ਨੰਬਰ 11-ਬੀ ਉਂਕਾਰ ਨਜ਼ਰ ਅਤੇ ਗਲੀ ਨੰਬਰ ਚਾਰ ਓਂਕਾਰ ਨਗਰ ਵਿਖੇ ਬੈਂਚ ਰੱਖੇ ਗਏ ਹਨ ਤਾਂ ਜੋ ਗੁਰੂ ਘਰ ਤੇ ਪੀਰਾਂ ਦੀ ਦਰਗਾਹ ’ਤੇ ਆਉਣ ਵਾਲੀ ਸੰਗਤ ਦੇ ਬੈਠਣ ਲਈ ਸਹੂਲਤ ਹੋ ਸਕੇ। ਇਸ ਮੌਕੇ ਸ਼ਾਮ ਸੁੰਦਰ, ਬਨਾਰਸੀ ,ਰਾਕੇਸ਼ ਸ਼ਾਹ, ਮਨੀਸ਼, ਗੁਰੂ ਘਰ ਦੇ ਪ੍ਰਧਾਨ ਭੋਗਲ ,ਪੀਰ ਬਾਬਾ ਤੋਂ ਭਾਨੂ ਹਾਜ਼ਰ ਸਨ।
Leave a Reply