ਫੈਕਟਰੀ ‘ਚ ਲੱਗੀ ਭਿਆਨਕ ਅੱਗ; ਮੱਚੀ ਹਫੜਾ ਦਫੜੀ!
- ਲੁਧਿਆਣਾ
- (Asia/Kolkata)
ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਲੁਧਿਆਣਾ (Ludhiana) ਦੇ ਦੀਪ ਨਗਰ ਇਲਾਕੇ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਵਿੱਚ ਹਫੜਾ-ਦਫੜੀ ਮਚ ਗਈ।ਦੱਸ ਦੇਈਏ ਕਿ ਫੈਕਟਰੀ ਵਿੱਚ ਹੌਜ਼ਰੀ ਅਤੇ ਸਰਦੀਆਂ ਦੇ ਕੱਪੜੇ ਦਾ ਮਾਲ ਤਿਆਰ ਕੀਤਾ ਜਾਂਦਾ ਹੈ। ਫੈਕਟਰੀ ਦਾ ਨਾਮ ਗੋਇਲ ਹੌਜ਼ਰੀ ਮਿੱਲ ਹੈ। ਮੁਢਲੀ ਜਾਣਕਾਰੀ ਅਨੁਸਾਰ ਦੁਪਹਿਰ 2:30 ਵਜੇ ਦੇ ਕਰੀਬ ਅੱਗ ਲੱਗੀ ਜਿਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ। ਫਾਇਰ ਬ੍ਰਿਗੇਡ ਟੀਮ ਇਸ ਸਮੇਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਦੋ ਮੰਜ਼ਿਲਾ ਫੈਕਟਰੀ ਹੈ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ “ਅਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਧੁੱਪ ਸੇਕ ਰਹੇ ਸੀ ਇਸ ਦੌਰਾਨ ਸਾਨੂੰ ਅਚਾਨਕ ਹੇਠਾਂ ਫੈਕਟਰੀ ‘ਚ ਅੱਗ ਲੱਗਣ ਦੀ ਬਦਬੂ ਆਈ। ਜਦੋਂ ਅਸੀਂ ਹੇਠਾਂ ਉਤਰੇ, ਤਾਂ ਅਸੀਂ ਦੇਖਿਆ ਕਿ ਇੱਕ ਆਦਮੀ ਅੰਦਰ ਫਸਿਆ ਹੋਇਆ ਸੀ। ਧੂੰਏਂ ਕਾਰਨ ਉਹ ਬੇਹੋਸ਼ ਹੋ ਗਿਆ। ਜਿਸ ਕਾਰਨ ਉਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ” ਅੱਗ ਲੱਗਣ ਕਾਰਨ ਧਾਗਾ ਅਤੇ ਸਵੈਟਰ ਦਾ ਕੱਚਾ ਮਾਲ ਪੂਰੀ ਤਰ੍ਹਾਂ ਸੜ ਗਿਆ।
Leave a Reply