ਕਾਂਗਰਸੀ ਵਿਧਾਇਕ ਦੇ ਦਫ਼ਤਰ 'ਤੇ ਫਾਇਰਿੰਗ ਤੋਂ ਬਾਅਦ ਪੁਲੀਸ ਸਰਗਰਮ, ਦੋਸ਼ੀਆਂ ਦੀ ਭਾਲ ਜਾਰੀ
- ਪੰਜਾਬ
- (Asia/Kolkata)
ਹਰਿਆਣਾ ਦੇ ਮਹਿਮ ਕਸਬੇ ਵਿੱਚ ਬੀਤੀ ਦੇਰ ਰਾਤ ਕਾਂਗਰਸੀ ਵਿਧਾਇਕ ਬਲਰਾਮ ਡਾਂਗੀ ਦੇ ਦਫ਼ਤਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕਈ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਮ ਪੁਲੀਸ ਸਟੇਸ਼ਨ ਦੇ ਸਾਹਮਣੇ ਸਥਿਤ ਇਹ ਦਫ਼ਤਰ ਘਟਨਾ ਸਮੇਂ ਬੰਦ ਸੀ। ਘਟਨਾ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰਦਿਆਂ ਦਫ਼ਤਰ ਦੇ ਅਹਾਤੇ ਵਿੱਚੋਂ ਸੀਸੀਟੀਵੀ ਡੀਵੀਆਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਵਿਧਾਇਕ ਬਲਰਾਮ ਡਾਂਗੀ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਸ਼ਨੀਵਾਰ ਸਵੇਰੇ ਉਸ ਵੇਲੇ ਲੱਗਾ, ਜਦੋਂ ਦਫ਼ਤਰ ਦਾ ਕੇਅਰਟੇਕਰ ਉੱਥੇ ਪਹੁੰਚਿਆ। ਉਸ ਨੇ ਦਫ਼ਤਰ ਦੇ ਬਾਹਰਲੇ ਸ਼ੀਸ਼ੇ ਟੁੱਟੇ ਹੋਏ ਵੇਖੇ। ਨੇੜਿਓਂ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਇਹ ਨੁਕਸਾਨ ਗੋਲੀਬਾਰੀ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੱਚ 'ਤੇ ਚਾਰ ਤੋਂ ਪੰਜ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਸੂਚਨਾ ਮਿਲਦੇ ਹੀ ਪੁਲੀਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜਾਂਚ ਦੇ ਹਿੱਸੇ ਵਜੋਂ ਸਬੂਤ ਇਕੱਠੇ ਕਰਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਲਈ ਡੀਵੀਆਰ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਵਿਧਾਇਕ ਬਲਰਾਮ ਡਾਂਗੀ ਨੇ ਕਿਹਾ ਕਿ ਇਸ ਮੌਕੇ ਉਹ ਕਿਸੇ ਵੀ ਵਿਅਕਤੀ 'ਤੇ ਸ਼ੱਕ ਨਹੀਂ ਜਤਾ ਰਹੇ। ਉਨ੍ਹਾਂ ਕਿਹਾ ਕਿ ਹੁਣ ਇਹ ਪੁਲੀਸ ਦੀ ਜਾਂਚ 'ਤੇ ਨਿਰਭਰ ਕਰੇਗਾ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
Leave a Reply