ਮਹਿਲਾ ਪ੍ਰੀਮੀਅਰ ਲੀਗ 2026: MI ਵਿਰੁੱਧ UPW ਦੀ ਟੱਕਰ, ਦਰਸ਼ਕਾਂ ਦੀ ਭਾਰੀ ਰੁਚੀ

ਮਹਿਲਾ ਪ੍ਰੀਮੀਅਰ ਲੀਗ 2026: MI ਵਿਰੁੱਧ UPW ਦੀ ਟੱਕਰ, ਦਰਸ਼ਕਾਂ ਦੀ ਭਾਰੀ ਰੁਚੀ

ਲੈਨਿੰਗ ਅਤੇ ਲਿਚਫੀਲਡ ਦੇ ਅਰਧ ਸੈਂਕੜੇ ਦੀ ਬਦੋਲਤ ਯੂਪੀ ਨੇ ਬਣਾਈਆਂ ਕੁੱਲ ਇੰਨ੍ਹੀਆਂ ਦੌੜਾਂਨਵੀ ਦਿੱਲੀ, ਮਹਿਲਾ ਪ੍ਰੀਮੀਅਰ ਲੀਗ 2026 ਦੇ 10ਵੇਂ ਲੀਗ ਮੈਚ ਵਿੱਚ ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਾਲੇ ਖੇਡ ਜਾਰੀ ਹੈ। ਇਸ ਮੈਚ ਵਿੱਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਯੂਪੀ ਨੇ ਆਪਣੀ ਪਹਿਲੀ ਪਾਰੀ ਵਿੱਚ 8 ਵਿਕਟਾਂ ‘ਤੇ 187 ਦੌੜਾਂ ਬਣਾਈਆਂ ਅਤੇ ਮੁੰਬਈ ਨੂੰ ਜਿੱਤ ਲਈ 188 ਦੌੜਾਂ ਦਾ ਟੀਚਾ ਦਿੱਤਾ।ਯੂਪੀ ਦੀ ਸਲਾਮੀ ਬੱਲੇਬਾਜ਼ ਨਵਗਾਇਰ ਬਿਨਾਂ ਕੋਈ ਸਕੋਰ ਬਣਾਏ ਆਊਟ ਹੋ ਗਈ, ਜਦੋਂ ਕਿ ਕਪਤਾਨ ਮੇਗ ਲੈਨਿੰਗ ਨੇ 35 ਗੇਂਦਾਂ ‘ਤੇ ਅਰਧ ਸੈਂਕੜਾ ਲਗਾਇਆ, 70 ਦੌੜਾਂ ਬਣਾਈਆਂ। ਲਿਚਫੀਲਡ ਨੇ ਸ਼ਾਨਦਾਰ ਪਾਰੀ ਖੇਡੀ, 61 ਦੌੜਾਂ ਬਣਾਈਆਂ। ਕਲੋਏ ਟ੍ਰਾਇਓਨ ਨੇ 21 ਦੌੜਾਂ ਬਣਾਈਆਂ। ਹਰਲੀਨ ਦਿਓਲ 25 ਦੌੜਾਂ ਬਣਾ ਕੇ ਆਊਟ ਹੋਈ।ਮੁੰਬਈ ਇੰਡੀਅਨਜ਼ ਦੀ ਪਲੇਇੰਗ ਇਲੈਵਨਹੇਲੀ ਮੈਥਿਊਜ਼, ਗੁਣਲਨ ਕਮਲਿਨੀ (ਵਿਕਟਕੀਪਰ), ਅਮੇਲੀਆ ਕੇਰ, ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮਨਜੋਤ ਕੌਰ, ਨਿਕੋਲਾ ਕੈਰੀ, ਸਜੀਵਨਾ ਸਜਨਾ, ਸੰਸਕ੍ਰਿਤੀ ਗੁਪਤਾ, ਨੱਲਾ ਕ੍ਰਾਂਤੀ ਰੈੱਡੀ, ਤ੍ਰਿਵੇਣੀ ਵਸ਼ਿਸ਼ਟ।ਯੂਪੀ ਦੀ ਪਲੇਇੰਗ ਇਲੈਵਨਕਿਰਨ ਨਵਗੀਰੇ, ਮੇਗ ਲੈਨਿੰਗ (ਕਪਤਾਨ), ਫੋਬੀ ਲਿਚਫੀਲਡ, ਹਰਲੀਨ ਦਿਓਲ, ਸ਼ਵੇਤਾ ਸਹਿਰਾਵਤ (ਵਿਕਟਕੀਪਰ), ਕਲੋਏ ਟ੍ਰਾਇਓਨ, ਦੀਪਤੀ ਸ਼ਰਮਾ, ਸੋਫੀ ਏਕਲਸਟੋਨ, ​​ਆਸ਼ਾ ਸੋਭਨਾ ਜੋਏ, ਸ਼ਿਖਾ ਪਾਂਡੇ, ਕ੍ਰਾਂਤੀ ਗੌਰ।