ਭਾਰਤ–ਨਿਊਜ਼ੀਲੈਂਡ ਚੌਥਾ ਟੀ-20: ਕੀਵੀਆਂ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ
- ਖੇਡਾਂ
- (Asia/Kolkata)
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਟੀ-20 ਅੱਜ(ਬੁੱਧਵਾਰ) ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਸਟੇਡੀਅਮ ਵਿੱਚ ਖੇਡਿਆ ਗਿਆ। ਜਿਸ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 50 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦਈਏ ਕਿ ਅੱਜ ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ ।
ਜਿਸ ਤੋਂ ਬਾਅਦ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਚੌਥੇ ਟੀ-20 ਵਿੱਚ ਭਾਰਤ ਨੂੰ 216 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ 7 ਵਿਕਟਾਂ ਦੇ ਨੁਕਸਾਨ ‘ਤੇ 215 ਦੌੜਾਂ ਬਣਾਈਆਂ । ਟੀਮ ਲਈ ਟਿਮ ਸੀਫਰਟ ਨੇ 62 ਅਤੇ ਡੇਵੋਨ ਕੌਨਵੇ ਨੇ 44 ਦੌੜਾਂ ਬਣਾਈਆਂ। ਭਾਰਤ ਵੱਲੋਂ ਕੁਲਦੀਪ ਯਾਦਵ ਅਤੇ ਅਰਸ਼ਦੀਪ ਸਿੰਘ ਨੇ 2-2 ਵਿਕਟਾਂ ਲਈਆਂ। ਜਿਸ ਤੋਂ ਬਾਅਦ 216 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆਂ ਸਿਰਫ 165 ਦੌੜਾਂ ਹੀ ਬਣਾ ਸਕੀ। ਰਿੰਕੂ ਸਿੰਘ 39, ਹਾਰਦਿਕ ਪੰਡਯਾ 2, ਸੰਜੂ ਸੈਮਸਨ 24, ਸ਼ਿਵਮ ਦੂਬੇ 65, ਕਪਤਾਨ ਸੂਰਿਆਕੁਮਾਰ ਯਾਦਵ 8 ਅਤੇ ਅਭਿਸ਼ੇਕ ਸ਼ਰਮਾ ਜ਼ੀਰੋ ‘ਤੇ ਆਊਟ ਹੋਏ।
ਦੱਸਣਯੋਗ ਹੈ ਕਿ ਭਾਰਤ ਤੀਜੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਪਹਿਲਾਂ ਹੀ ਜਿੱਤ ਚੁੱਕਾ ਹੈ। ਸੀਰੀਜ਼ ਦਾ ਆਖਰੀ ਮੈਚ 31 ਜਨਵਰੀ ਨੂੰ ਤਿਰੂਵਨੰਤਪੁਰਮ ਵਿੱਚ ਖੇਡਿਆ ਜਾਵੇਗਾ।
Leave a Reply