ਮੁੱਖ ਮੰਤਰੀ ਦੀ ਅਚਾਨਕ ਤਬੀਅਤ ਖ਼ਰਾਬ, ਹਸਪਤਾਲ ’ਚ ਕਰਵਾਇਆ ਦਾਖਲ
- ਪੰਜਾਬ
- (Asia/Kolkata)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਨੇ ਹਸਪਤਾਲ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਸਿਹਤ ਸਬੰਧੀ ਦਿੱਕਤ ਕਾਰਨ ਮੁੱਖ ਮੰਤਰੀ ਇਸੇ ਹਸਪਤਾਲ ਵਿੱਚ ਭਰਤੀ ਰਹਿ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੁਟੀਨ ਚੈੱਕਅਪ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਅੱਜ ਦੁਪਹਿਰ ਵੇਲੇ ਸੀਐਮ ਨੇ ਸੰਗਰੂਰ ਦੇ ਧੂਰੀ ਸਥਿਤ ਸ਼੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ਵਿੱਚ ਪੂਜਾ-ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਤਿੰਨਾਂ ਨੇਤਾਵਾਂ ਨੇ ਮੰਦਰ ਵਿੱਚ ਪੂਜਾ-ਪਾਠ ਅਤੇ ਹਵਨ ਯੱਗ ਕੀਤਾ। ਇਸ ਤੋਂ ਬਾਅਦ ਸੀਐਮ ਹੈਲੀਕਾਪਟਰ ਰਾਹੀਂ ਮੋਹਾਲੀ ਹਸਪਤਾਲ ਪੁੱਜੇ।
Leave a Reply