ਮਾਘੀ ਦੇ ਪਵਿੱਤਰ ਇਤਿਹਾਸਿਕ ਦਿਹਾੜੇ 'ਤੇ ਸਮੂਹ ਪੰਜਾਬੀਆਂ ਨੂੰ ਹਾਰਦਿਕ ਵਧਾਈ- ਬਾਵਾ
- ਲੁਧਿਆਣਾ
- (Asia/Kolkata)
'ਆਪ' ਪਾਰਟੀ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਪੁਲਿਸ, ਪਟਵਾਰੀ ਪੱਬਾਂ ਭਾਰ- ਵਰਕਰ ਨਿਰਾਸ਼ ਲੁਧਿਆਣਾ ਮਾਘੀ ਦੇ ਪਵਿੱਤਰ ਇਤਿਹਾਸਿਕ ਦਿਹਾੜੇ 'ਤੇ ਸਮੂਹ ਪੰਜਾਬੀਆਂ ਨੂੰ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੇ ਹਾਰਦਿਕ ਵਧਾਈ ਦਿੱਤੀ। ਉਹਨਾਂ ਕਿਹਾ ਕਿ 'ਆਪ' ਪਾਰਟੀ ਦੀ ਮੁਕਤਸਰ ਸਾਹਿਬ ਮਾਘੀ ਦੇ ਮੇਲੇ 'ਤੇ ਰੈਲੀ ਨੂੰ ਕਾਮਯਾਬ ਕਰਨ ਲਈ ਪੰਜਾਬ ਪੁਲਸ ਅਤੇ ਪਟਵਾਰੀ ਪੱਬਾਂ ਭਾਰ ਹੋ ਕੇ ਕੰਮ ਕਰ ਰਹੇ ਹਨ ਜਦਕਿ 'ਆਪ' ਵਰਕਰਾਂ ਅੰਦਰ ਨਾਮੋਸ਼ੀ ਅਤੇ ਖਾਮੋਸ਼ੀ ਹੈ ਕਿਉਂਕਿ ਦਿੱਲੀ ਤੋਂ ਲਿਆਂਦੇ ਆਪਣੇ ਚਹੇਤਿਆਂ ਨੂੰ ਅਰਵਿੰਦ ਕੇਜਰੀਵਾਲ ਉੱਚ ਪਦਵੀਆਂ 'ਤੇ ਬਿਠਾ ਰਹੇ ਹਨ ਜਦਕਿ ਕਾਂਗਰਸ ਰਾਜ ਸਮੇਂ ਇੱਕ ਵੀ ਪਦਵੀ ਕਿਸੇ ਬਾਹਰੀ ਨੇਤਾ ਨੂੰ ਨਹੀਂ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਭਗਵੰਤ ਮਾਨ ਦੇ ਅੰਦਰਲਾ ਪੰਜਾਬੀ ਹੁਣ ਕਿਉਂ ਸੌਂ ਗਿਆ ਹੈ.ਕਿਉਂ ਨਹੀਂ ਪੰਜਾਬੀ ਵਰਕਰਾਂ ਨੂੰ ਮਾਣ ਸਨਮਾਨ ਦੇਣ ਲਈ ਜ਼ੁਬਾਨ ਖੁੱਲਦੀ ਬਾਵਾ ਨੇ ਕਿਹਾ ਕਿ ਵਾਅਦਿਆਂ, ਲਾਰਿਆਂ ਅਤੇ ਨਾਅਰਿਆਂ ਵਾਲੀ ਸਰਕਾਰ ਚੁਟਕਲਿਆਂ 'ਤੇ ਚੱਲ ਰਹੀ ਹੈ। ਮੁੱਖ ਮੰਤਰੀ ਜੀ ਕਿਸੇ ਨੇਤਾ ਦਾ ਪਹਿਰਾਵਾ, ਪੜ੍ਹਾਈ, ਸੋਚ ਅਤੇ ਨਾਮ 'ਤੇ ਮਜਾਕ ਉਡਾ ਕੇ ਆਪਣੀ ਵਡਿਆਈ ਸਮਝਦੇ ਹਨ। ਲੋੜ ਹੈ ਪੰਜਾਬ ਦੇ ਸੂਝਵਾਨ, ਦੂਰਅੰਦੇਸ਼ ਸੋਚ ਦੇ ਲੋਕ ਪੰਜਾਬ ਦਾ ਭਵਿੱਖ ਬਣਾਉਣ ਲਈ ਸੰਜੀਦਾ ਹੋਣ। ਉਹਨਾਂ ਕਿਹਾ ਕਿ ਸਰਕਾਰ ਦਾ ਉਹ ਹਾਲ ਹੈ "ਰੋਮ ਜਲ ਰਹਾ ਥਾ, ਨੀਰੂ ਬੰਸਰੀ ਬਜਾ ਰਹਾ ਥਾ"
Leave a Reply