ਪਰਥ ਦੇ ਆਪਟਸ ਸਟੇਡੀਅਮ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਕੀਤਾ ਕਾਬੂ
- ਵਿਦੇਸ਼
- (Asia/Kolkata)
ਦਰਸ਼ਕਾਂ ਨਾਲ ਖਚਾਖਚ ਭਰਿਆ ਸੀ ਸਟੇਡੀਅਮ ਆਸਟ੍ਰੇਲੀਆ (Australia) ਦੇ ਬਿਗ ਬੈਸ਼ ਲੀਗ ਦੇ ਇੱਕ ਮੈਚ ਦੌਰਾਨ ਅੱਜ ਪਰਥ ਦੇ ਆਪਟਸ ਸਟੇਡੀਅਮ ਵਿੱਚ ਅੱਗ ਲੱਗ ਗਈ। ਮੰਗਲਵਾਰ 20 ਜਨਵਰੀ ਸ਼ਾਮ ਨੂੰ ਪਰਥ ਵਿੱਚ ਸਕਾਰਚਰਜ਼ ਅਤੇ ਸਿਕਸਰਸ ਵਿਚਕਾਰ ਇੱਕ ਮੈਚ ਖੇਡਿਆ ਜਾ ਰਿਹਾ ਸੀ। ਪਰਥ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਸੀ। ਅਚਾਨਕ, ਸਟੇਡੀਅਮ ਦੇ ਬਾਹਰੋਂ ਧੂੰਆਂ ਉੱਠਦਾ ਦੇਖਿਆ ਗਿਆ, ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।ਸ਼ੁਰੂਆਤੀ ਜਾਣਕਾਰੀ ਅਨੁਸਾਰ, ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਇਸ ਦੌਰਾਨ ਅਚਾਨਕ ਅਸਮਾਨ ਵੱਲ ਧੂੰਆਂ ਉੱਠਦਾ ਦੇਖਿਆ ਗਿਆ। ਜਿਸ ਤੋਂ ਬਾਅਦ ਪਤਾ ਲੱਗਾ ਕਿ ਸਟੇਡੀਅਮ ਦੇ ਬਾਹਰ ਇੱਕ ਕਮਰੇ ਵਿੱਚ ਅੱਗ ਲੱਗੀ ਹੈ। ਬਚਾਅ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਇਹ ਘਟਨਾ ਪਰਥ ਦੇ ਆਪਟਸ ਸਟੇਡੀਅਮ ਵਿੱਚ ਮੇਜ਼ਬਾਨ ਪਰਥ ਸਕਾਰਚਰਜ਼ ਅਤੇ ਸਿਡਨੀ ਸਿਕਸਰਸ ਵਿਚਾਲੇ ਮੈਚ ਦੌਰਾਨ ਵਾਪਰੀ। ਇਸ ਦਾ ਮੈਚ ‘ਤੇ ਵੀ ਕੋਈ ਅਸਰ ਨਹੀਂ ਪਿਆ ਅਤੇ ਮੈਦਾਨ ‘ਤੇ ਮੈਚ ਜਾਰੀ ਰਿਹਾ। ਪਰਥ ਨੇ ਇਹ ਮੈਚ 48 ਦੌੜਾਂ ਨਾਲ ਜਿੱਤਿਆ।
Leave a Reply