ਚੰਡੀਗੜ੍ਹ ਨਗਰ ਨਿਗਮ ਦੀ 365ਵੀਂ ਜਨਰਲ ਹਾਊਸ ਮੀਟਿੰਗ ਅੱਜ: ਮੌਜੂਦਾ ਕਾਰਜਕਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਲਏ ਜਾਣਗੇ ਅਹਿਮ ਫੈਸਲੇ

ਚੰਡੀਗੜ੍ਹ ਨਗਰ ਨਿਗਮ ਦੀ 365ਵੀਂ ਜਨਰਲ ਹਾਊਸ ਮੀਟਿੰਗ ਅੱਜ: ਮੌਜੂਦਾ ਕਾਰਜਕਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਲਏ ਜਾਣਗੇ ਅਹਿਮ ਫੈਸਲੇ

ਚੰਡੀਗੜ੍ਹ ਨਗਰ ਨਿਗਮ ਦੀ 365ਵੀਂ ਜਨਰਲ ਹਾਊਸ ਮੀਟਿੰਗ ਅੱਜ, 22 ਸਤੰਬਰ ਨੂੰ ਆਯੋਜਿਤ ਹੋ ਰਹੀ ਹੈ। ਮੌਜੂਦਾ ਨਗਰ ਨਿਗਮ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੋ ਰਹੀ ਇਸ ਮੀਟਿੰਗ ਨੂੰ ਪ੍ਰਸ਼ਾਸਨਿਕ ਅਤੇ ਵਿਕਾਸ ਕਾਰਜਾਂ ਦੇ ਲਹਾਜ਼ ਨਾਲ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਹ ਬੈਠਕ ਸਵੇਰੇ 11 ਵਜੇ ਨਗਰ ਨਿਗਮ ਦੇ ਅਸੈਂਬਲੀ ਹਾਲ ਵਿੱਚ ਸ਼ੁਰੂ ਹੋਵੇਗੀ। ਇਸ ਵਿੱਚ ਨਿਗਮ ਦੇ ਸਮੂਹ ਕੌਂਸਲਰਾਂ ਤੋਂ ਇਲਾਵਾ ਸੰਸਦ ਮੈਂਬਰ ਅਤੇ ਐਕਸ-ਆਫਿਸਿਓ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।ਸ਼ਹਿਰ ਵਿੱਚ ਪਬਲਿਕ ਟਾਇਲਟਾਂ ਅਤੇ ਕਨੈਕਟਿੰਗ ਪੈਸੇਜਾਂ ਉੱਤੇ ਇਸ਼ਤਿਹਾਰਾਂ ਲਈ ਤੈਅ ਕੀਤੀਆਂ ਥਾਵਾਂ ਖਾਲੀ ਰਹਿਣ ਕਾਰਨ ਨਗਰ ਨਿਗਮ ਨੂੰ ਲੰਬੇ ਸਮੇਂ ਤੋਂ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਘਾਟੇ ਦੀ ਭਰਪਾਈ ਕਰਨ ਅਤੇ ਆਮਦਨ ਦੇ ਨਵੇਂ ਸਰੋਤ ਪੈਦਾ ਕਰਨ ਲਈ ਨਿਗਮ ਵੱਲੋਂ ਵਿਸ਼ੇਸ਼ ਯੋਜਨਾ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਸ਼ਹਿਰ ਦੇ 320 ਪਬਲਿਕ ਟਾਇਲਟ ਬਲਾਕਾਂ, 144 ਕਨੈਕਟਿੰਗ ਪੈਸੇਜਾਂ ਅਤੇ 62 ਸਾਈਕਲ ਡੌਕਿੰਗ ਸਟੇਸ਼ਨਾਂ ਸਮੇਤ ਕੁੱਲ 526 ਥਾਵਾਂ ਦੇ ਇਸ਼ਤਿਹਾਰੀ ਹੱਕ ਟੈਂਡਰ ਪ੍ਰਕਿਰਿਆ ਰਾਹੀਂ ਏਜੰਸੀਆਂ ਨੂੰ ਸੌਂਪਣ ਦੀ ਤਜਵੀਜ਼ ਹੈ। ਅੱਜ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਦੌਰਾਨ 526 ਇਸ਼ਤਿਹਾਰੀ ਸਾਈਟਾਂ ਦੇ ਇਸ ਪ੍ਰਸਤਾਵ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ ਅਤੇ ਮੰਜ਼ੂਰੀ ਲਈ ਪੇਸ਼ ਕੀਤਾ ਜਾਵੇਗਾ। ਇਸ ਪ੍ਰਸਤਾਵ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਅਤੇ ਆਮ ਨਾਗਰਿਕਾਂ ਦੀਆਂ ਸੁਵਿਧਾਵਾਂ ਨਾਲ ਜੁੜੇ ਕਈ ਹੋਰ ਮੁੱਖ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ।