ਸਮਾਜ ਸੇਵੀ ਪ੍ਰੇਮ ਚੰਦ ਸ਼ਰਮਾ ਲਕਸਮੀ ਫ਼ਾਇਨੈਸ ਵਾਲਿਆਂ ਨੇ ਅੰਨੀਆਂ ਰੋਡ ‘ਤੇ ਲਗਾਇਆ ਲੰਗਰ
- ਸ਼੍ਰੀ ਫਤਿਹਗੜ੍ਹ ਸਾਹਿਬ
- (Asia/Kolkata)
ਅਮਲੋਹ ( ਮੁਖ਼ਤਿਆਰ ਸਿੰਘ)
ਉਘੇ ਸਮਾਜ ਸੇਵਕ, ਗਊ ਸੇਵਾ ਸਮਿਤੀ ਅਤੇ ਗਊਸ਼ਾਲਾ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਉਨ੍ਹਾਂ ਦੇ ਸਪੁੱਤਰ ਬਿਕਰਮ ਸ਼ਰਮਾ, ਗੌਤਮ ਸ਼ਰਮਾ ਅਤੇ ਪੋਤਰੇ ਸਕਸਮ ਸਰਮਾ ਅਤੇ ਤੇਜਸ ਸਰਮਾ ਨੇ ਅੰਨੀਆਂ ਰੋਡ ਅਮਲੋਹ ਵਿਖੇ ਸਥਿੱਤ ਲਕਸਮੀ ਫਾਇਨੈਸ ਦੇ ਦਫ਼ਤਰ ਅੱਗੇ ਚਾਹ, ਪਕੌੜੇ, ਬਰੈਡ ਪਕੌੜੇ ਅਤੇ ਕੜ੍ਹਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੜ੍ਹਕਦੀ ਠੰਡ ਵਿਚ ਸਾਮਲ ਹੋ ਕੇ ਇਸ ਦਾ ਅਨੰਦ ਮਾਣਿਆ। ਸ੍ਰੀ ਸਰਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਨਗਰ ਖੇੜੇ ਦੀ ਖੁਸ਼ੀ ਅਤੇ ਸ਼ਾਂਤੀ ਲਈ ਹਰ ਸਾਲ ਅਜਿਹਾ ਲੰਗਰ ਲਗਾਇਆ ਜਾਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ, ਪੀਰ ਪੈਗੰਬਰਾਂ ਨੇ ਵੀ ਸਾਨੂੰ ਸਮਾਜ ਸੇਵਾ ਦਾ ਮਾਰਗ ਦਿਖਾਇਆ ਹੈ ਜਿਸ ਉਪਰ ਚਲਦੇ ਹੋਏ ਸਾਨੂੰ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਕੌਂਸਲਰ ਪੂਨਮ ਜਿੰਦਲ, ਕਾਂਗਰਸ ਆਗੂ ਪੰਮੀ ਜਿੰਦਲ, ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਗੁਰਦਵਾਰਾ ਸਿੰਘ ਸਭਾ ਅਮਲੋਹ ਦੇ ਰਜਿੰਦਰ ਸਿੰਘ ਢਿਲੋ, ਸ੍ਰੀ ਰਾਮ ਮੰਦਰ ਕਮੇਟੀ ਦੇ ਖਜਾਨਚੀ ਸਿਵ ਕੁਮਾਰ ਗੋਇਲ, ਬੱਬੀ ਰਾਣਾ, ਸੱਤਪਾਲ ਸ਼ਰਮਾ, ਸਾਬਕਾ ਕੌਂਸਲਰ ਰਕੇਸ਼ ਕੁਮਾਰ ਬੱਬਲੀ, ਕੁਲਦੀਪ ਦੀਪਾ, ਮੋਨੀ ਪੰਡਤ, ਐਡਵੋਕੇਟ ਸੁਨੀਲ ਗਰਗ, ਐਡਵੋਕੇਟ ਕੇਸ਼ਵ ਗਰਗ, ਗਊਸ਼ਾਲਾ ਅਮਲੋਹ ਦੇ ਅਸ਼ੋਕ ਕੁਮਾਰ ਗੁਪਤਾ ਮੁਕਤਸਰ ਵਾਲੇ, ਮਨਿੰਦਰ ਮੱਨੀ, ਬਲਾਕ ਕਾਂਗਰਸ ਅਮਲੋਹ ਸ਼ਹਿਰੀ ਦੇ ਪ੍ਰਧਾਨ ਮਹਿੰਦਰ ਪਜਨੀ, ਦਫ਼ਤਰ ਇੰਚਾਰਜ ਮਨਪ੍ਰੀਤ ਸਿੰਘ ਮਿੰਟਾ, ਹੈਪੀ ਸੂਦ, ਜੋਗਾ ਸਿੰਘ, ਗੁਰਪ੍ਰੀਤ ਸਿੰਘ, ਕਾਲਾ ਭਾਂਬਰੀ, ਪਾਵਰਕਾਮ ਦੇ ਮਿੱਕਾ ਸਿੰਘ ਅਤੇ ਸੋਨੂੰ ਮਦਾਨ ਆਦਿ ਹਾਜ਼ਰ ਸਨ।
Leave a Reply