ਨਕਲੀ ਸੋਨੇ ਦੇ ਸਿੱਕਿਆਂ ਨਾਲ ਠੱਗੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ
- ਪੰਜਾਬ
- (Asia/Kolkata)
ਕਰਨਾਲ, 16 ਮਾਰਚ ¬¬- ਪੁਲਿਸ ਨੇ ਸੋਨੇ ਅਤੇ ਚਾਂਦੀ ਦੇ ਨਕਲੀ ਸਿੱਕਿਆਂ ਨੂੰ ਅਸਲੀ ਦਸ ਕੇ ਠਗੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 95 ਸੋਨੇ ਦੇ ਨਕਲੀ ਸਿੱਕੇ, 4 ਚਾਂਦੀ ਦੇ ਨਕਲੀ ਸਿੱਕੇ, 12 ਮੋਬਾਈਲ ਫ਼ੋਨ, ਵੱਖ ਵੱਖ ਕੰਪਨੀਆਂ ਦੇ 20 ਸਿੰਮ ਕਾਰਡ ਅਤੇ 50 ਹਜਾਰ ਰੁਪਏ ਬਰਾਮਦ ਕੀਤੇ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਿਟੈਕਟਿਵ ਸਟਾਫ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਦਸਿਆ ਕਿ ਇਨ੍ਹਾਂ ਠੱਗਾਂ ਵਲੋ ਪਿਛਲੇ ਕਰੀਬ 15 ਸਾਲਾਂ ਵਿਚ ਦੇਸ਼ ਦੇ ਰਾਜਾਂ ਅੰਦਰ ਕਰੀਬ 50 ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਜਿਨ੍ਹਾਂ ਵਿਚ ਹਰਿਆਣਾ , ਗੁਜਰਾਤ, ਦਿਲੀ, ਯੂ.ਪੀ., ਬਿਹਾਰ, ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਹੋਰ ਰਾਜ ਵੀ ਸ਼ਾਮਿਲ ਹਨ।
Leave a Reply