Daily Suraj

ਪੰਜਾਬੀ

ਫਗਵਾੜਾ

ਭੂਆਧਮੜੀ ਕੁਸ਼ਤੀ ਅਖਾੜੇ ਦਾ ਦੌਰਾ ਕੀਤਾ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ

16 Jul, 2026 01:52 PM

ਮਿੱਟੀ ਅਤੇ ਮੈਟ ਰੈਸਲਿੰਗ ਵਿਚ ਤਾਲਮੇਲ ਬਣਾ ਕੇ ਪਹਿਲਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣਾ ਹੀ ਸਾਡਾ ਮਕਸਦ ਹੈ : ਰੀਤਪ੍ਰੀਤ ਪਾਲ ਸਿੰਘ ( ਸਤ ਪ੍ਰਕਾਸ਼ ਸਿੰਘ ਸੱਗੂ ) ਭਾਰਤੀ ਕੁਸ਼ਤੀ ਨੂੰ ਨਵੀਂ ਦਿਸ਼ਾ ਦੇਣ ਅਤੇ ਰਵਾਇਤੀ ਮਿੱਟੀ ਦੇ ਅਖਾੜਿਆਂ ਨੂੰ ਆਧੁਨਿਕ ਮੈਟ ਰੈਸਲਿੰਗ ਨਾਲ ਜੋੜਨ ਦੀ ਮੁਹਿੰਮ ਤਹਿਤ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੀਤਪ੍ਰੀਤ ਪਾਲ ਸਿੰਘ ਨੇ ਹੋਸ਼ਿਆਰਪੁਰ ਰੋਡ ਸਥਿਤ ਭੂਆਧਮੜੀ ਕੁਸ਼ਤੀ ਅਖਾੜੇ ਦਾ ਦੌਰਾ ਕੀਤਾ। ਰੈਸਲਿੰਗ ਫੈਡਰੇਸ਼ਨ ਆਫ

ਸਿੱਖਿਆ ਦੇ ਅਧਿਕਾਰ ਐਕਟ 2009 ਅਧੀਨ ਬੱਚਿਆਂ ਨੂੰ ਦਾਖਲਾ ਨਾ ਦੇਣ ਵਾਲੇ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਕਰੇ ਸਰਕਾਰ - ਘੇੜਾ / ਭੁੱਲਾਰਾਈ

06 Apr, 2026 07:10 AM

ਪ੍ਰਾਈਵੇਟ ਸਕੂਲਾਂ ਚ ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਨੂੰ ਮੁਫਤ ਦਾਖਲੇ ਦਿੱਤੇ ਜਾਣ ( ਸਤ ਪ੍ਰਕਾਸ਼ ਸਿੰਘ ਸੱਗੂ ) ਅੰਬੇਡਕਰ ਸੈਨਾ ਪੰਜਾਬ ਦੇ ਚੇਅਰਮੈਨ ਰਜਿੰਦਰ ਘੇੜਾ ਅਤੇ ਸਮਾਜਿਕ ਕਾਰਜਕਰਤਾ ਧਰਮਿੰਦਰ ਸਿੰਘ ਭੁੱਲਾਰਾਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਸਿੱਖਿਆ ਦੇ ਅਧਿਕਾਰ ਐਕਟ 2009 ਅਧੀਨ ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਫਰੀ ਦਾਖਲਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਚਾਹੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 19 ਫਰਵਰੀ

ਫਗਵਾੜਾ: ਯੂਨੀਵਰਸਿਟੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਜਾਂਚ ਸ਼ੁਰੂ

17 Feb, 2026 02:42 PM

ਫਗਵਾੜਾ ਵਿਖੇ ਇਕ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀ ਦੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਵਿਦਿਆਰਥੀ ਨੇ ਛੱਤ ਤੋਂ ਛਾਲ ਮਾਰ ਕੇ ਸ਼ੱਕੀ ਹਾਲਾਤਾਂ ‘ਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਿਖਿਲ ਵਾਸੀ ਪਿੰਡ ਸਲੇਮਖੁਰਦ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਫਗਵਾੜਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਯੂਨੀਵਰਸਿਟੀ ਦੀ ਛੱਤ ਤੋਂ ਇਕ ਵਿਦਿਆਰਥੀ ਨੇ ਕਥਿਤ ਤੌਰ ‘ਤੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ

ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਲਗਾਇਆ ਸ. ਜਸਵੀਰ ਸਿੰਘ ਔਜਲਾ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਫਰੀ ਕੈਂਪ

04 Feb, 2026 10:15 AM

ਓਪੀਡੀ ‘ਚ 400 ਮਰੀਜ਼ਾਂ ਦੀ ਹੋਈ ਜਾਂਚ, 40 ਲੋੜਵੰਦਾਂ ਦਾ ਕੀਤਾ ਫਰੀ ਆਪ੍ਰੇਸ਼ਨ (ਅਸ਼ੋਕ ਸ਼ਰਮਾ) ਡਾ. ਰਾਜਨ ਆਈ ਕੇਅਰ ਫਗਵਾੜਾ ਦੇ ਸਹਿਯੋਗ ਨਾਲ ਸ. ਜਸਵੀਰ ਸਿੰਘ ਔਜਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦਾ ਫਰੀ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਔਜਲਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 400 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਪ੍ਰਦਾਨ ਕੀਤੀਆਂ ਗਈਆਂ। ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਟੀਮ ਦੁਆਰਾ ਸਰਜਰੀ ਲਈ ਚੁਣੇ ਗਏ 40 ਮਰੀਜ਼ਾਂ ਦੀਆਂ

ਦੇਸ਼ ਨੂੰ ਹਨ੍ਹੇਰੇ ‘ਚ ਰੱਖ ਕੇ ਅਮਰੀਕਾ ਨਾਲ ਕੀਤੇ ਗੋਡੇ ਟੇਕੂ ਸਮਝੌਤੇ ਦੇ ਵੇਰਵੇ ਜਨਤਕ ਕਰੇ ਮੋਦੀ ਸਰਕਾਰ:ਪਾਸਲਾ

04 Feb, 2026 09:35 AM

ਦੇਸ਼ ਦੇ ਅਰਥਚਾਰੇ ਤੇ ਖੇਤੀ-ਕਿਸਾਨੀ ਨੂੰ ਤਬਾਹ ਕਰੇਗੀ ਅਮਰੀਕਾ ਨਾਲ ਕੀਤੀ ਸੰਧੀ:ਜਾਮਾਰਾਏ (ਅਸ਼ੋਕ ਸ਼ਰਮਾ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਮੋਦੀ ਸਰਕਾਰ ਵਲੋੰ ਦੇਸ਼ ਦੀ ਸੰਸਦ ਨੂੰ ਭਰੋਸੇ ‘ਚ ਲਏ ਬਗੈਰ ਅਮਰੀਕਾ ਨਾਲ ਕੀਤੇ ਦੇਸ਼ ਦੇ ਹਿਤਾਂ ਲਈ ਬੇਹੱਦ ਘਾਤਕ ਦੁਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰੀ ਮੰਤਰੀਆਂ ਤੇ ਸੰਘ-ਭਾਜਪਾ ਆਗੂਆਂ ਵਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਅੱਜ ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ

ਪ.ਸ.ਸ.ਫ.ਜਲੰਧਰ ਨੇ 12 ਫਰਵਰੀ ਦੀ ਕੌਮੀ ਹੜਤਾਲ ਵਿੱਚ ਸ਼ਮੂਲੀਅਤ ਕਰਨ ਦਾ ਕੀਤਾ ਐਲਾਨ

04 Feb, 2026 09:32 AM

ਫਗਵਾੜਾ (ਅਸ਼ੋਕ ਸ਼ਰਮਾ) ਪੰਜਾਬ ਸੁਬਾਰਾਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਕੀਤੀ ਗਈ।ਮੀਟਿੰਗ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਵਿਛੜ ਚੁੱਕੇ ਪ੍ਰਿੰਸੀਪਲ ਪਿਆਰਾ ਸਿੰਘ ਹੁਸ਼ਿਆਰਪੁਰ ਮੁਲਾਜਮ ਆਗੂ ਜਤਿੰਦਰ ਕੁਮਾਰ ਫਰੀਦਕੋਟ ਦੀ ਮਾਤਾ ਅਤੇ ਆਸ਼ਾ ਵਰਕਰ ਯੂਨੀਅਨ ਦੀ ਸਫਾਈ ਆਗੂ ਲਖਵਿੰਦਰ ਕੌਰ ਤਰਨ ਤਰਨ ਦੇ ਪਤੀ ਕਾਮਰੇਡ ਜਸਪਾਲ ਸਿੰਘ ਢਿੱਲੋਂ ਦੇ ਬੇਵਕਤੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਹਦੀਆਬਾਦ ਵਿਖੇ ਹਵਨ-ਯੱਗਾਂ ਦੀ ਲੜੀ ਜਾਰੀ

02 Feb, 2026 04:18 PM

ਪੰਡਿਤ ਵਿਜੇ ਸ਼ਾਸਤਰੀ ਨੇ ਧਰਮ ਗ੍ਰੰਥਾਂ ਅਨੁਸਾਰ ਦੱਸੀ ਮੌਨ ਦੀ ਮਹੱਤਤਾ (ਅਸ਼ੋਕ ਸ਼ਰਮਾ) ਸਥਾਨਕ ਨਕੋਦਰ ਹਦੀਆਬਾਦ ’ਤੇ ਸਥਿਤ ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਵਿਖੇ ਪੰਡਿਤ ਵਿਜੇ ਸ਼ਾਸਤਰੀ ਦੀ ਅਗਵਾਈ ਹੇਠ ਲੜੀਵਾਰ ਯੱਗ-ਯੱਗ ਕਰਵਾਇਆ ਗਿਆ। ਜਿਸ ਵਿੱਚ ਸ਼ਰਧਾਲੂ ਸੰਗਤ ਨੇ ਵੱਡੀ ਗਿਣਤੀ ਹਾਜ਼ਰ ਹੋ ਕੇ ਆਹੂਤੀ ਪਾਈ। ਪੰਡਿਤ ਵਿਜੇ ਸ਼ਾਸਤਰੀ ਨੇ ਯੱਗ ਦੌਰਾਨ ਮੌਨ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਧਰਮ ਗ੍ਰੰਥਾਂ ਵਿੱਚ ਤਿੰਨ ਅਜਿਹੇ ਕਰਮਾਂ ਦਾ ਜ਼ਿਕਰ ਹੈ, ਜਿਨ੍ਹਾਂ ਦੌਰਾਨ ਮੌਨ ਰਹਿਣਾ ਚਾਹੀਦਾ

ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ (ਜਲੰਧਰ) ਵਿਖੇ ਦੋ-ਰੋਜ਼ਾ ਏ.ਆਈ. ਤੇ ਆਈ.ਓ.ਟੀ. ਅਤੇ ਡਿਜੀਟਲ ਨਵੀਨ ਪੇਸ਼ੇਵਰ ਨਿਰਮਾਣ ਵਿਸ਼ੇ ਤੇ ਵਰਕਸ਼ਾਪ ਦਾ ਸਫ਼ਲ ਆਯੋਜਨ

31 Jan, 2026 03:22 PM

(ਅਸ਼ੋਕ ਸ਼ਰਮਾ) ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ( ਡਾ.) ਕਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਅਧੀਨ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫ਼ੈਸਰ (ਡਾ.) ਸਰੋਜ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋ ਦਿਨਾਂ ਦੀ ਵਰਕਸ਼ਾਪ ਦਾ ਸਫ਼ਲ ਆਯੋਜਨ। ਰਾਸ਼ਟਰੀ ਉੱਚ ਸਿੱਖਿਆ ਅਭਿਆਨ (ਰੂਸਾ) ਦੇ ਵਿੱਤੀ ਅਨੁਦਾਨ ਨਾਲ ਅਤੇ ਗੋਲਡਨ ਜੁਬਲੀ ਸੈਂਟਰ ਫ਼ਾਰ ਇੰਟਰਪਿਨਓਰਸ਼ਿਪ ਅਤੇ ਇਨੋਵੇਸ਼ਨ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੇ ਗਏ ਇਹਨਾਂ

ਸੀ.ਐਚ.ਸੀ.ਬੜਾ ਪਿੰਡ ਵਲੋਂ ਵਿਸ਼ਵ ਕੋਹੜ ਦਿਵਸ ਮਨਾਇਆ

31 Jan, 2026 02:52 PM

(ਅਸ਼ੋਕ ਸ਼ਰਮਾ) ਲੋਕਾਂ ਵਿੱਚ ਕੋਹੜ ਦੀ ਬਿਮਾਰੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਵਿਸ਼ਵ ਕੋਹੜ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਪਰਮਜੀਤ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ। ਡਾ.ਪਰਮਜੀਤ ਸਿੰਘ ਨੇ ਲੋਕਾਂ ਨੂੰ ਕੋਹੜ (Leprosy) ਬਿਮਾਰੀ ਦੇ ਲੱਛਣਾਂ, ਬਚਾਵ ਅਤੇ ਸਮੇਂ ਸਿਰ ਇਲਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੋਹੜ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਉਪਲਬਧ ਹੈ

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ 18ਵੀਂ ਕੌਮੀ ਕਾਨਫਰੰਸ ਸ਼ਿਰੜੀ ਵਿਖੇ ਸੰਪਨ

31 Jan, 2026 02:50 PM

ਸੁਭਾਸ਼ ਲਾਂਬਾ ਚੇਅਰਮੈਨ, ਤੀਰਥ ਸਿੰਘ ਬਾਸੀ ਵਾਇਸ ਚੇਅਰਮੈਨ, ਏ.ਸ੍ਰੀ ਕੁਮਾਰ ਜਨਰਲ ਸਕੱਤਰ, ਸ਼ਸ਼ੀਕਾਂਤ ਕੈਸ਼ੀਅਰ, ਕਰਮਜੀਤ ਸਿੰਘ ਬੀਹਲਾ ਅਤੇ ਸੁਖਵਿੰਦਰ ਸਿੰਘ ਚਾਹਲ ਸਮੇਤ 90 ਮੈਂਬਰੀ ਕੇਂਦਰੀ ਕਮੇਟੀ ਚੁਣੀ ਗਈ ਫਗਵਾੜਾ (ਅਸ਼ੋਕ ਸ਼ਰਮਾ) ਦੇਸ਼ ਦੇ ਕੇਂਦਰੀ ਅਤੇ ਰਾਜਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 18ਵੀਂ ਕੌਮੀ ਕਾਨਫਰੰਸ 23 ਤੋਂ 26 ਜਨਵਰੀ ਤੱਕ ਮਹਾਂਰਾਸ਼ਟਰ ਦੇ ਇਤਿਹਾਸਿਕ ਸ਼ਹਿਰ ਸਿਰੜੀ ਵਿਖੇ ਆਯੋਜਿਤ ਕੀਤੀ ਗਈ। ਦੇਸ਼ ਦੇ 26 ਰਾਜਾਂ ਤੋਂ ਲਗਭਗ

ਆਮ ਆਦਮੀ ਪਾਰਟੀ ਦਾ ਕਿਸਾਨੀ ਵਿੰਗ ਸੂਬੇ ਭਰ ਚ ਕਿਸਾਨਾਂ ਨੂੰ ਜਾਗਰੂਕ ਕਰਦਿਆ ਪਾਰਟੀ ਨਾਲ ਜੌੜੇਗਾ-ਪੱਡਾ

31 Jan, 2026 02:46 PM

ਆਮ ਆਦਮੀ ਪਾਰਟੀ ਕਿਸਾਨ ਵਿੰਗ ਦੀ ਹੋਈ ਮੀਟਿੰਗ,ਕੀਤੀਆਂ ਅਹਿਮ ਮੁੱਦਿਆਂ 'ਤੇ ਵਿਚਾਰਾਂ (ਅਸ਼ੋਕ ਸ਼ਰਮਾ) ਆਉਣ ਵਾਲਿਆਂ ਨਗਰ ਨਿਗਮ ਚੋਣਾਂ ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦਾ ਪਿੰਡ-ਪਿੰਡ ਤੱਕ ਗਠਨ ਕਰਨ ਦੇ ਸਬੰਧੀ ਰਣਨੀਤੀ ਤਿਆਰ ਕਰਨ ਲਈ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਬਲਾਕ ਪ੍ਰਧਾਨਾਂ ਦੀ ਇੱਕ ਮਹੱਤਵਪੂਰਨ ਬੈਠਕ ਦਾ ਆਯੋਜਨ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸਕੱਤਰ ਸੁਖਵੰਤ ਸਿੰਘ ਪੱਡਾ ਦੇ ਦਫਤਰ ਵਿਖੇ ਕੀਤਾ ਗਿਆ।ਇਸ ਮੌਕੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸਕੱਤਰ

ਪਿੰਸੀਪਲ ਜਨਕ ਰਾਜ ਨੇ ਆਪਣਾ 68ਵਾਂ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਿੱਕਾ ਲਧਾਣਾ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਮਨਾਇਆ

31 Jan, 2026 01:52 PM

*ਸਿੱਖਿਆ ਵਿਅਕਤੀ ਦੇ ਜੀਵਨ ਨੂੰ ਸਾਰਥਿਕ ਸੋਚ ਵਿਚ ਬਦਲਣ ਦੀ ਸਕਤੀ ਰੱਖਦੀ ਹੈ-ਪ੍ਰਿੰਸੀਪਲ ਜਨਕ ਰਾਜ *ਪ੍ਰਿੰਸੀਪਲ ਜਨਕ ਰਾਜ ਇੱਕ ਖੁੱਲ੍ਹੇ ਸਭਾਅ ਦੇ ਮਾਲਕ ਅਤੇ ਮਿਲਣਸਾਰ ਇਨਸਾਨ ਹਨ-ਪ੍ਰਿੰਸੀਪਲ ਰਜਨੀਸ਼ ਕੁਮਾਰ ਫਗਵਾੜਾ (ਅਸ਼ੋਕ ਸ਼ਰਮਾ) ਇੱਕ ਸਮੇਂ ਕਈ ਕਈ ਸਕੂਲਾਂ ਦੇ ਰਹਿ ਚੁੱਕੇ ਪ੍ਰਿੰਸੀਪਲ ਜਨਕ ਰਾਜ P.E.S. ਅਤੇ ਰੱਤੂ ਜਠੇਰਿਆ ਦੇ ਸਾਬਕਾ ਪ੍ਰਮੁੱਖ ਸੇਵਾਦਾਰ ਨੇ ਆਪਣਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਿੱਕਾ ਲਧਾਣਾ ਅਤੇ ਸਰਕਾਰੀ ਪਾਇਮਰੀ ਸਕੂਲ ਝਿੱਕਾ ਲਧਾਣਾ ਦੇ ਕੰਪਲੈਕਸ ਵਿੱਚ

ਮਾਨਯੋਗ ਸੁਪਰੀਮ ਕੋਰਟ ਵੱਲੋਂ ਨਵੇਂ ਯੂ.ਜੀ.ਸੀ. ਨਿਯਮਾਂ 'ਤੇ ਰੋਕ ਲਗਾਉਣ ਦਾ ਫੈਸਲਾ ਜਾਇਜ਼-ਰਮਨ ਸ਼ਰਮਾ

31 Jan, 2026 01:49 PM

ਸ਼ਿਵ ਸੈਨਾ ਯੂ.ਬੀ.ਟੀ.ਹਮੇਸ਼ਾ ਵਿਦਿਆਰਥੀਆਂ ਅਤੇ ਦੇਸ਼ ਦੇ ਹਿੱਤਾਂ ਦੀ ਰਾਖੀ ਕਰੇਗੀ। (ਅਸ਼ੋਕ ਸ਼ਰਮਾ) ਸ਼ਿਵ ਸੈਨਾ ਯੂ.ਬੀ.ਟੀ.ਦੇ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ ਨੇ ਮੌਜੂਦਾ ਯੂਜੀਸੀ ਐਕਟ 'ਤੇ ਰੋਕ ਲਗਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ, ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਨਵੇਂ ਯੂਜੀਸੀ ਨਿਯਮਾਂ 'ਤੇ ਰੋਕ ਲਗਾਉਣ ਦਾ ਫੈਸਲਾ ਲੋਕਤੰਤਰ ਦੇ ਸਿਧਾਂਤਾਂ ਅਤੇ ਸੰਵਿਧਾਨ ਅਤੇ ਦੇਸ਼ ਦੇ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਵੱਲ

ਮਸੂਰੀ 'ਚ ਬਾਬਾ ਬੁੱਲ੍ਹੇ ਸ਼ਾਹ ਦੀ 100 ਸਾਲ ਪੁਰਾਣੀ ਮਜ਼ਾਰ ਨੂੰ ਤੋੜਨ ਦੀ ਕੀਤੀ ਨਿਖੇਧੀ

31 Jan, 2026 01:48 PM

ਫਗਵਾੜਾ (ਅਸ਼ੋਕ ਸ਼ਰਮਾ) ਪ੍ਰਸਿੱਧ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ 100 ਸਾਲ ਪੁਰਾਣੀ ਮਜ਼ਾਰ, ਜੋ ਉੱਤਰਾਖੰਡ ਦੇ ਸ਼ਹਿਰ ਮਸੂਰੀ ਦੇ ਬਾਲਾ ਹਿਸਾਰ ਖੇਤਰ ਵਿੱਚ ਸਥਿਤ ਸੀ ਅਤੇ ਜਿਸਦੀ ਪੂਰੇ ਖੇਤਰ ਵਿੱਚ ਮਾਨਤਾ ਸੀ, ਨੂੰ ਫ਼ਿਕਰਾਪ੍ਰਸਤ ਤਾਕਤਾਂ ਵੱਲੋਂ ਤੋੜ ਦਿੱਤਾ ਗਿਆ, ਜਿਸਦਾ ਸਥਾਨਕ ਭਾਈਚਾਰੇ ‘ਚ ਵੱਡਾ ਰੋਸ ਫ਼ੈਲ ਗਿਆ। ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਸਕੇਪ

ਸਤਨਾਮ ਸਿੰਘ ਮਾਣਕ ਦੀ ਗ਼ਜ਼ਲ ‘ਹਨੇਰੇ ਤੋਂ ਬਾਅਦ’ ਹੰਸ ਰਾਜ ਹੰਸ ਤੇ ਹੋਰ ਸ਼ਖ਼ਸੀਅਤਾਂ ਵਲੋਂ ਰਿਲੀਜ਼

31 Jan, 2026 01:46 PM

ਸਰੋਤਿਆਂ ਵਲੋਂ ਅਨਾਦੀ ਮਿਸ਼ਰਾ ਦੀ ਗਾਇਕੀ ਦੀ ਭਰਪੂਰ ਪ੍ਰਸੰਸਾ ਅੱਜ ਇਥੇ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਗ਼ਜ਼ਲ ‘ਹਨੇਰੇ ਤੋਂ ਬਾਅਦ’ ਉਘੇ ਸੂਫ਼ੀ ਗਾਇਕ ਹੰਸ ਰਾਜ ਹੰਸ, ਅਰੁਣ ਮਿਸ਼ਰਾ, ਆਤਮ ਪ੍ਰਕਾਸ਼ ਸਿੰਘ, ਭੁਪਿੰਦਰ ਮੱਲ੍ਹੀ ਤੇ ਹੋਰ ਸ਼ਖ਼ਸੀਅਤਾਂ ਵਲੋਂ ਰਿਲੀਜ਼ ਕੀਤੀ ਗਈ। ਇਸ ਗ਼ਜ਼ਲ ਨੂੰ ਨੌਜਵਾਨ ਗਾਇਕ ਅਨਾਦੀ ਮਿਸ਼ਰਾ ਵਲੋਂ ਆਵਾਜ਼ ਦਿੱਤੀ ਗਈ ਹੈ। ਇਸ ਅਵਸਰ 'ਤੇ ਬੋਲਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਸਤਨਾਮ ਸਿੰਘ ਮਾਣਕ ਨਾਲ ਉਨ੍ਹਾਂ ਦੇ ਕਈ ਦਹਾਕਿਆਂ ਤੋਂ ਸੰਬੰਧ

ਸਰਕਾਰੀ ਪ੍ਰਾਇਮਰੀ ਸਕੂਲ ਵਜੀਦੋਵਾਲ ਵਿਖੇ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡ ਕੇ ਮਨਾਇਆ 77ਵਾਂ ਗਣਤੰਤਰ ਦਿਵਸ

29 Jan, 2026 05:03 PM

ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਲਹਿਰਾਇਆ ਕੌਮੀ ਝੰਡਾਫਗਵਾੜਾ (ਅਸ਼ੋਕ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਜੀਦੋਵਾਲ ਤਹਿਸੀਲ ਫਗਵਾੜਾ ਵਿਖੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਸਮੂਹ ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸ਼ਿਰਕਤ ਕੀਤੀ। ਉਹਨਾਂ ਦਾ ਸਕੂਲ ਪੁੱਜਣ ਤੇ ਸਰਪੰਚ ਰਿੰਪਲ ਕੁਮਾਰ ਅਤੇ ਸਕੂਲ ਇੰਚਾਰਜ ਨੀਨਾ ਬਨਿਆਲ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਸਕੂਲ

ਸਰਕਾਰੀ ਹਾਈ ਸਕੂਲ ਖਲਵਾੜਾ ਦੇ ਸਟਾਫ ਨੇ ਦਾਖਲਾ ਵਧਾਉਣ ਸਬੰਧੀ ਪ੍ਰਾਇਮਰੀ ਸਕੂਲਾਂ ਦਾ ਕੀਤਾ ਦੌਰਾ

29 Jan, 2026 05:00 PM

ਫਗਵਾੜਾ (ਅਸ਼ੋਕ ਸ਼ਰਮਾ) ਸਰਕਾਰੀ ਹਾਈ ਸਕੂਲ ਖਲਵਾੜਾ ਦੇ ਸਟਾਫ ਵਲੋਂ ਦਾਖਲਾ ਵਧਾਉਣ ਸਬੰਧੀ ਪਿੰਡ ਅਕਾਲਗੜ੍ਹ, ਬਿਸ਼ਨਪੁਰ, ਵਜੀਦੋਵਾਲ ਅਤੇ ਖਲਵਾੜਾ ਕਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੈਡਮ ਸਵਿਤਾ ਪਵਾਰ ਅਤੇ ਮਾਸਟਰ ਹਰਸਿਮਰਨ ਸਿੰਘ ਨੇ ਉਕਤ ਸਕੂਲਾਂ ਦੇ ਟੀਚਰਾਂ ਨੂੰ ਦੱਸਿਆ ਕਿ ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਧੀਆ ਵਿਦਿਅਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਦੀ ਇਮਾਰਤ ਨੂੰ ਖੁਬਸੂਰਤ ਅਤੇ

ਮਨੀਸ਼ ਸਿਸੋਦੀਆ ਨੂੰ ਚੰਡੀਗੜ੍ਹ ‘ਚ ਮਿਲੇ ਬੀਸੀ ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ

28 Jan, 2026 03:29 PM

ਅਹਿਮ ਜਿੰਮੇਵਾਰੀ ਦੇਣ ਲਈ ਹਾਈਕਮਾਂਡ ਦਾ ਕੀਤਾ ਧੰਨਵਾਦ ਫਗਵਾੜਾ (ਅਸ਼ੋਕ ਸ਼ਰਮਾ) ਆਮ ਆਦਮੀ ਪਾਰਟੀ ਵਲੋਂ ਬੀਸੀ ਵਿੰਗ ਦੋਆਬਾ ਜ਼ੋਨ ਦੇ ਨਵ ਨਿਯੁਕਤ ਇੰਚਾਰਜ ਅਤੇ ਸੂਬਾ ਸਕੱਤਰ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਚੰਡੀਗੜ੍ਹ ਦਫਤਰ ਵਿਖੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਰਾਜੂ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਲਾਕਾਤ ਦਾ ਮਕਸਦ ਪਾਰਟੀ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਨਾਲ-ਨਾਲ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ

ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤਾ ਸੰਘਰਸ਼ ਦਾ ਐਲਾਨ-13 ਫਰਵਰੀ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਅਤੇ ਵਿਤ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਣ ਦਾ ਫੈਸਲਾ- ਬੱਜਟ ਸ਼ੈਸ਼ਨ ਤੋਂ ਪਹਿਲਾਂ

28 Jan, 2026 03:27 PM

ਸੰਗਰੂਰ ਵਿਖੇ ਹੋਵੇਗੀ ਸੂਬਾ ਪੱਧਰੀ ਰੋਸ ਰੈਲੀ- ਬਖਸ਼ੀਸ਼ ਸਿੰਘ ਬਰਨਾਲਾ(ਅਸ਼ੋਕ ਸ਼ਰਮਾ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਕਨਵੀਨਰ ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ.ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਵੱਖ ਵੱਖ ਪੈਨਸਨਰ ਜਥੇਬੰਦੀਆਂ ਦੇ ਕਨਵੀਨਰ ਕੋ ਕਨਵੀਨਰ ਅਤੇ ਮੈਂਬਰ ਸਾਹਿਬਾਨ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਕਨਫੈਡਰੇਸ਼ਨ ਵੱਲੋਂ ਬਖਸ਼ੀਸ਼ ਸਿੰਘ,ਕੁਲਵਰਨ ਸਿੰਘ,

ਸਰਪੰਚ ਰਿੰਪਲ ਕੁਮਾਰ ਵਜੀਦੋਵਾਲ ਨੂੰ ਸਦਮਾ,ਮਾਤਾ ਦਾ ਦੇਹਾਂਤ

28 Jan, 2026 03:10 PM

ਨਮ ਅੱਖਾਂ ਨਾਲ ਹੋਇਆ ਮਾਤਾ ਵਿਜੇ ਰਾਣੀ ਦਾ ਅੰਤਮ ਸੰਸਕਾਰ ਫਗਵਾੜਾ (ਅਸ਼ੋਕ ਸ਼ਰਮਾ) ਪੰਚਾਇਤ ਯੂਨੀਅਨ ਫਗਵਾੜਾ ਦੇ ਕੈਸ਼ੀਅਰ ਅਤੇ ਪਿੰਡ ਵਜੀਦੋਵਾਲ ਦੇ ਸਰਪੰਚ ਰਿੰਪਲ ਕੁਮਾਰ ਦੀ ਮਾਤਾ ਬੀਬੀ ਵਿਜੇ ਰਾਣੀ (80) ਦਾ ਸੰਖੇਪ ਬਿਮਾਰੀ ਦੇ ਚਲਦਿਆਂ ਬੀਤੀ ਰਾਤ ਦੇਹਾਂਤ ਹੋ ਗਿਆ। ਜਿਹਨਾਂ ਦਾ ਅੰਤਮ ਸੰਸਕਾਰ ਅੱਜ ਪਿੰਡ ਵਜੀਦੋਵਾਲ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਇਸ ਦੌਰਾਨ ਸਰਪੰਚ ਰਿੰਪਲ ਕੁਮਾਰ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ