Daily Suraj

ਪੰਜਾਬੀ

ਸੀ.ਐਚ.ਸੀ.ਬੜਾ ਪਿੰਡ ਵਲੋਂ ਵਿਸ਼ਵ ਕੋਹੜ ਦਿਵਸ ਮਨਾਇਆ

31 Jan, 2026 02:52 PM

(ਅਸ਼ੋਕ ਸ਼ਰਮਾ) ਲੋਕਾਂ ਵਿੱਚ ਕੋਹੜ ਦੀ ਬਿਮਾਰੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਵਿਸ਼ਵ ਕੋਹੜ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਪਰਮਜੀਤ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ। ਡਾ.ਪਰਮਜੀਤ ਸਿੰਘ ਨੇ ਲੋਕਾਂ ਨੂੰ ਕੋਹੜ (Leprosy) ਬਿਮਾਰੀ ਦੇ ਲੱਛਣਾਂ, ਬਚਾਵ ਅਤੇ ਸਮੇਂ ਸਿਰ ਇਲਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੋਹੜ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਉਪਲਬਧ ਹੈ ਅਤੇ MDR (ਮਲਟੀ ਡਰੱਗ ਥੈਰੇਪੀ) ਰਾਹੀਂ ਬਿਮਾਰੀ ਪੂਰੀ ਤਰ੍ਹਾਂ ਠੀਕ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਲੱਛਣ ਨਜ਼ਰ ਆਉਣ ’ਤੇ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਨ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡੈਟਲ ਡਾ.ਅਵਿਨਾਸ਼ ਮੰਗੌਤਰਾ, ਮੈਡੀਕਲ ਅਫ਼ਸਰ ਡਾ.ਮਮਤਾ, ਮੈਡੀਕਲ ਅਫ਼ਸਰ ਡਾ.ਗੌਰਵ, ਮੈਡੀਕਲ ਡਾ.ਡਿਪਲ, ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।

Latest News