ਆਮ ਆਦਮੀ ਪਾਰਟੀ ਦਾ ਕਿਸਾਨੀ ਵਿੰਗ ਸੂਬੇ ਭਰ ਚ ਕਿਸਾਨਾਂ ਨੂੰ ਜਾਗਰੂਕ ਕਰਦਿਆ ਪਾਰਟੀ ਨਾਲ ਜੌੜੇਗਾ-ਪੱਡਾ

ਆਮ ਆਦਮੀ ਪਾਰਟੀ ਦਾ ਕਿਸਾਨੀ ਵਿੰਗ ਸੂਬੇ ਭਰ ਚ ਕਿਸਾਨਾਂ ਨੂੰ ਜਾਗਰੂਕ ਕਰਦਿਆ ਪਾਰਟੀ ਨਾਲ ਜੌੜੇਗਾ-ਪੱਡਾ

ਆਮ ਆਦਮੀ ਪਾਰਟੀ ਕਿਸਾਨ ਵਿੰਗ ਦੀ ਹੋਈ ਮੀਟਿੰਗ,ਕੀਤੀਆਂ ਅਹਿਮ ਮੁੱਦਿਆਂ 'ਤੇ ਵਿਚਾਰਾਂ (ਅਸ਼ੋਕ ਸ਼ਰਮਾ) ਆਉਣ ਵਾਲਿਆਂ ਨਗਰ ਨਿਗਮ ਚੋਣਾਂ ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦਾ ਪਿੰਡ-ਪਿੰਡ ਤੱਕ ਗਠਨ ਕਰਨ ਦੇ ਸਬੰਧੀ ਰਣਨੀਤੀ ਤਿਆਰ ਕਰਨ ਲਈ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਬਲਾਕ ਪ੍ਰਧਾਨਾਂ ਦੀ ਇੱਕ ਮਹੱਤਵਪੂਰਨ ਬੈਠਕ ਦਾ ਆਯੋਜਨ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸਕੱਤਰ ਸੁਖਵੰਤ ਸਿੰਘ ਪੱਡਾ ਦੇ ਦਫਤਰ ਵਿਖੇ ਕੀਤਾ ਗਿਆ।ਇਸ ਮੌਕੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਸੈਕਟਰੀ,ਸਰਕਲ ਪ੍ਰਧਾਨ ਅਤੇ ਬਲਾਕ ਪ੍ਰਧਾਨ ਹਾਜ਼ਰ ਸਨ।ਇਸ ਮੌਕੇ ਸੁਖਵੰਤ ਸਿੰਘ ਪੱਡਾ ਬਲਾਕ ਪ੍ਰਧਾਨਾਂ ਨਾਲ ਮਿਲ ਕੇ ਖੇਤੀਬਾੜੀ ਤੇ ਕਿਸਾਨਾਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਤੇ ਸੂਬਾ ਸਰਕਾਰ ਦੇ ਵਲੋਂ ਸ਼ੁਰੂ ਕੀਤੇ ਗਏ 10 ਲੱਖ ਬੀਮਾ ਯੋਜਨਾ ਨੂੰ ਘਰ-ਘਰ ਪਹੁੰਚਾਏ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਬੈਠਕ ਦੌਰਾਨ ਬਲਾਕ ਪ੍ਰਧਾਨਾਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਅਗਲੇ ਪੱਧਰ ਤਕ ਲੈ ਜਾਣ ਲਈ ਸੰਗਠਨ ਦੀ ਮਜ਼ਬੂਤੀ ਸਭ ਤੋਂ ਪਹਿਲੀ ਲੋੜ ਹੈ। ਕਿਸਾਨ ਵਿੰਗ ਦੇ ਜ਼ਿੰਮੇਵਾਰਾਂ ਨੇ ਜ਼ੋਰ ਦਿੱਤਾ ਕਿ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਪੱਧਰ ਤੇ ਮਜ਼ਬੂਤ ਆਵਾਜ਼ ਉਠਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸਮਰਪਿਤ ਤੇ ਜਜ਼ਬੇ ਨਾਲ ਕੰਮ ਕਰਨ ਵਾਲੇ ਇਹ ਆਮ ਆਦਮੀ ਪਾਰਟੀ ਦੇ ਕਰਮਠ ਵਰਕਰ ਨਾ ਸਿਰਫ਼ ਪਾਰਟੀ ਅਤੇ ਕਿਸਾਨ ਵਿੰਗ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਚ ਅਹਿਮ ਭੂਮਿਕਾ ਨਿਭਾਉਣਗੇ,ਸਗੋਂ ਪੰਜਾਬ ਤੇ ਦੋਆਬਾ ਇਲਾਕੇ ਲਈ ਮਾਣ ਦਾ ਕਾਰਨ ਵੀ ਬਣਨਗੇ।ਪੱਡਾ ਨੇ ਇਹ ਵੀ ਦੱਸਿਆ ਕਿ ਕਿਸਾਨ ਵਿੰਗ ਡੇਅਰੀ ਕਿਸਾਨਾਂ,ਮਜ਼ਦੂਰਾਂ ਤੇ ਸਹਾਇਕ ਧੰਦਿਆਂ ਨਾਲ ਜੁੜੇ ਪਰਿਵਾਰਾਂ ਦੀਆਂ ਆਵਾਜ਼ਾਂ ਨੂੰ ਉੱਪਰ ਲਿਜਾਣ ਲਈ ਹਮੇਸ਼ਾ ਅੱਗੇ ਰਹੇਗਾ।ਪੱਡਾ ਨੇ ਨੌਜਵਾਨਾਂ ਨੂੰ ਖੇਤੀ ਤੇ ਸੰਗਠਨ ਨਾਲ ਜੋੜਨ ਰਾਹੀਂ ਖੇਤੀਬਾੜੀ ਨੂੰ ਨਵੀਂ ਦਿਸ਼ਾ ਤੇ ਰੂਪ ਦੇਣ ਲਈ ਲਗਾਤਾਰ ਯਤਨ ਕੀਤੇ ਜਾਣਗੇ।ਪੱਡਾ ਨੇ ਸਮੂਹ ਅਹੁਦੇਦਾਰਾਂ ਨੂੰ ਹਦਾਇਤਾਂ ਕੀਤੀਆਂ ਕਿ ਸੂਬੇ ਭਰ ਚ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾ ਬਾਰੇ ਜਾਨਣ ਲਈ ਗਰਾਉਂਡ ਲੈਵਲ ਤੇ ਉਤਰਿਆ ਜਾਵੇ ਤਾਂ ਕਿ ਰਾਜ ਦੇ ਕਿਸਾਨਾਂ ਨੂੰ ਮਜਬੂਤ ਕੀਤਾ ਜਾਵੇ।ਪੱਡਾ ਨੇ ਕਿਹਾ ਕਿ ਪਾਰਟੀ ਦਾ ਸਭ ਤੋਂ ਮਜਬੂਤ ਕਿਸਾਨ ਵਿੰਗ ਹੈ ਜੋ ਕਿਸਾਨੀ ਦੀਆ ਮੁਸ਼ਕਿਲਾਂ ਨੂੰ ਬਰੀਕੀ ਨਾਲ ਹੀ ਜਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਜ਼ਿਲ੍ਹਾ ਪ੍ਰਧਾਨਾਂ ਨੂੰ ਹਲਕਾ ਵਾਈਜ ਮੀਟਿੰਗਾਂ ਕਰਨ ਦੀਆ ਹਦਾਇਤਾ ਕੀਤੀਆਂ ਗਈਆਂ ਹਨ।ਪੱਡਾ ਨੇ ਦੱਸਿਆ ਕਿ ਸੂਬੇ ਭਰ ਚ ਹਲਕਿਆਂ ਚ ਕਿਸਾਨੀ ਮੁਸ਼ਕਿਲਾਂ ਨੂੰ ਜਾਨਣ ਲਈ ਹਲਕਾ ਵਾਈਜ ਕਮੇਟੀਆਂ ਬਣਾਈਆ ਜਾਣਗੀਆਂ,ਜਿਸ 'ਚ ਮੈਂਬਰ ਤੇ ਇੱਕ ਕੁਆਰਡੀਨੇਟਰ ਨਿਯੁਕਤ ਕੀਤਾ ਜਾਵੇਗਾ।ਉਨ੍ਹਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਕਿਸਾਨ ਵਿੰਗ ਦੀਆਂ ਜ਼ਿਲ੍ਹਾ ਵਾਈਜ ਮੀਟਿੰਗਾ ਕੀਤੀਆਂ ਜਾਣਗੀਆਂ।ਪੱਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹਾ ਹੈ ਤੇ ਕਿਸਾਨੀ ਦੀ ਬਿਹਤਰੀ ਲਈ ਯੋਗ ਪਾਲਿਸੀਆਂ ਬਣਾਉਣ ਲਈ ਯਤਨ ਕੀਤੇ ਜਾਣਗੇ।ਉਨ੍ਹਾਂਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆ ਅਗਵਾਈ ਹੇਠ ਪਹਿਲਾਂ ਹੀ ਕਿਸਾਨੀ ਪੱਖੀ ਫੈਸਲੇ ਲੈਂਦਿਆ ਲੰਘੇ ਝੋਨੇ ਦੇ ਸੀਜਨ ਦੌਰਾਨ ਜਿੱਥੇ ਬਿਜਲੀ ਸਪਲਾਈ ਲੋੜ ਤੋਂ ਵੱਧ ਉਪਲਬਧ ਕਰਵਾਈ ਗਈ ਸੀ,ਉਥੇ ਹੀ ਨਹਿਰੀ ਪਾਣੀ ਵੀ ਟੇਲਾਂ ਤੱਕ ਪਹੁੰਚਾਇਆ ਗਿਆ ਹੈ।ਉਨ੍ਹਾਂਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸਾਨੀ ਵਿੰਗ ਸੂਬੇ ਭਰ ਚ ਕਿਸਾਨਾਂ ਨੂੰ ਜਾਗਰੂਕ ਕਰਦਿਆ ਪਾਰਟੀ ਨਾਲ ਜੌੜੇਗਾ।ਇਸ ਦੌਰਾਨ ਸਾਰੇ ਬਲਾਕ ਪ੍ਰਧਾਨਾਂ ਨੇ ਇਕਸੁਰ ਹੋ ਕੇ ਯਕੀਨ ਦਿਵਾਇਆ ਕਿ ਉਹ ਕਿਸਾਨ ਵਿੰਗ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਤੇ ਕਿਸਾਨ ਭਰਾਵਾਂ ਦੀਆਂ ਆਵਾਜ਼ਾਂ ਨੂੰ ਉਭਾਰਨ ਲਈ ਪੂਰੇ ਜਜ਼ਬੇ ਨਾਲ ਕੰਮ ਕਰਨਗੇ।ਇਸ ਮੌਕੇ ਤੇ ਦਿਲਪ੍ਰੀਤ ਸਿੰਘ ਫਗਵਾੜਾ,ਡਾ.ਮਨਜੀਤ ਸਿੰਘ ਢਿਲਵਾਂ,ਦਿਲਬਾਗ ਸਿੰਘ ਰੇਲ ਕੋਚ ਫੈਕਟਰੀ, ਮੱਖਣ ਸਿੰਘ ਖਿਗਵਾਲੀ,ਧਿਆਨ ਸਿੰਘ ਢੂਢਿਆਵਾਲਾ,ਦਿਲਬਾਗ ਸਿੰਘ ਢਿਲਵਾਂ,ਹਲਕਾ ਭੁਲੱਥ ਦੇ ਪ੍ਰਧਾਨ ਗੁਰਮੇਜਰ ਸਿੰਘ,ਜਿਲ੍ਹਾ ਸਕੱਤਰ ਸਤਨਾਮ ਸਿੰਘ ਲੱਖਣ ਕੇ ਪੱਡਾ, ਗੁਰਚਰਨ ਸਿੰਘ ਠੀਕਰੀਵਾਲ,ਬਲਜੀਤ ਸਿੰਘ ਫਗਵਾੜਾ,ਕਰਮਜੀਤ ਭੰਡਾਲ ਬੇਟ,ਦਲਜੀਤ ਸਿੰਘ ਫਗਵਾੜਾ,ਬਿੰਦਰਪਾਲ ਸਾਹਨੀ ਫਗਵਾੜਾ, ਬਲਾਕ ਪ੍ਰਧਾਨ ਫਗਵਾੜਾ ਕੁਲਵਿੰਦਰ ਸਿੰਘ,ਸਰਕਲ ਪ੍ਰਧਾਨ ਕਾਲਾ ਸੰਘੀਆ ਨਰਿੰਦਰ ਸਿੰਘ ਸੰਘਾ,ਬਲਾਕ ਪ੍ਰਧਾਨ ਕਪੂਰਥਲਾ ਉਪਕਾਰ ਸਿੰਘ ਖਾਲਸਾ, ਬਲਾਕ ਪ੍ਰਧਾਨ ਕਪੂਰਥਲਾ ਕੰਵਰਜੀਤ ਸਿੰਘ ਬਾਵਾ,ਹਲਕਾ ਇੰਚਾਰਜ ਜਸਵੰਤ ਸਿੰਘ ਕਾਂਜਲੀ, ਮਲਕੀਤ ਸਿੰਘ ਕਾਂਜਲੀ ਆਦਿ ਹਾਜ਼ਰ ਸਨ।