ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ 18ਵੀਂ ਕੌਮੀ ਕਾਨਫਰੰਸ ਸ਼ਿਰੜੀ ਵਿਖੇ ਸੰਪਨ

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ 18ਵੀਂ ਕੌਮੀ ਕਾਨਫਰੰਸ ਸ਼ਿਰੜੀ ਵਿਖੇ ਸੰਪਨ

ਸੁਭਾਸ਼ ਲਾਂਬਾ ਚੇਅਰਮੈਨ, ਤੀਰਥ ਸਿੰਘ ਬਾਸੀ ਵਾਇਸ ਚੇਅਰਮੈਨ, ਏ.ਸ੍ਰੀ ਕੁਮਾਰ ਜਨਰਲ ਸਕੱਤਰ, ਸ਼ਸ਼ੀਕਾਂਤ ਕੈਸ਼ੀਅਰ, ਕਰਮਜੀਤ ਸਿੰਘ ਬੀਹਲਾ ਅਤੇ ਸੁਖਵਿੰਦਰ ਸਿੰਘ ਚਾਹਲ ਸਮੇਤ 90 ਮੈਂਬਰੀ ਕੇਂਦਰੀ ਕਮੇਟੀ ਚੁਣੀ ਗਈ ਫਗਵਾੜਾ (ਅਸ਼ੋਕ ਸ਼ਰਮਾ) ਦੇਸ਼ ਦੇ ਕੇਂਦਰੀ ਅਤੇ ਰਾਜਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 18ਵੀਂ ਕੌਮੀ ਕਾਨਫਰੰਸ 23 ਤੋਂ 26 ਜਨਵਰੀ ਤੱਕ ਮਹਾਂਰਾਸ਼ਟਰ ਦੇ ਇਤਿਹਾਸਿਕ ਸ਼ਹਿਰ ਸਿਰੜੀ ਵਿਖੇ ਆਯੋਜਿਤ ਕੀਤੀ ਗਈ। ਦੇਸ਼ ਦੇ 26 ਰਾਜਾਂ ਤੋਂ ਲਗਭਗ 800 ਡੈਲੀ ਗੇਟਾਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ। ਪੰਜਾਬ ਤੋਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ 35 ਡੈਲੀਗੇਟਾਂ ਨੇ ਭਾਗ ਲਿਆ। ਇਸ ਕਾਨਫਰੰਸ ਦਾ ਉਦਘਾਟਨ ਸੀਟੂ ਆਗੂ ਤਪਨ ਸੇਨ ਨੇ ਕੀਤਾ। ਜਥੇਬੰਦੀ ਦੇ ਝੰਡੇ ਲਹਿਰਾਉਣ ਦੀ ਰਸਮ ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਨੇ ਅਦਾ ਕੀਤੀ। ਇਸ ਚਾਰ ਰੋਜ਼ਾ ਕਾਨਫੰਰਸ ਦੇ ਪਹਿਲੇ ਦਿਨ ਪਬਲਿਕ ਮੀਟਿੰਗ ਰੂਪਕ ਸਰਕਾਰ ਪ੍ਰਧਾਨ ਕਨਫੈਡਰੇਸ਼ਨ ਆਫ ਸੈਂਟਰਲ ਗੌਰਮਿੰਟ ਇੰਪਲਾਈਜ ਐਡ ਵਰਕਰਜ ਦੇ ਐਨੀਮਸ ਮਿਸ਼ਰਾ ਜਨ ਸੈਕਟਰੀ ਬੀ.ਐਸ.ਐਨ.ਐਲ. ਹੈਲੋ ਐਮਪਲਾਈ ਯੂਨੀਅਨ ਕੇਸੀ ਜੇਮਸ ਜਨਰਲ ਸਕੱਤਰ ਆਲ ਇੰਡੀਆ ਲੋਕੋ ਰਨਿੰਗ ਸਟਾਫ ਪਰਥੋ ਕੋਸ਼ ਐਨਐਲ ਸ੍ਰੀ ਧਰਨੀ ਨੇ ਸੰਬੋਧਨ ਕੀਤਾ।ਕਾਨਫਰੰਸ ਵਿੱਚ ਦੇਸ਼ ਭਰ ਤੋਂ ਪਹੁੰਚੇ ਡੈਲੀਗੇਟਾਂ ਨੂੰ ਦੱਖਣੀ ਅਫਰੀਕਾ ਦੇ ਮਜ਼ਦੂਰ ਆਗੂ ਡੇਸਮੁਡ ਮਲੱਥਾ, ਵਿਸ਼ਵ ਵਪਾਰ ਸੰਗਠਨ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਜੌਂਅਲਾ ਸਫੇਬਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਬੋਧਨ ਕੀਤਾ। ਇਸ ਤੋਂ ਬਾਅਦ ਜਥੇਬੰਦੀ ਦੀ ਪਿਛਲੀ ਟਰਮ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਅਤੇ ਵਰਕ ਰਿਪੋਰਟ ਕੌਮੀਂ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਏ. ਸ੍ਰੀ.ਕੁਮਾਰ ਨੇ ਪੇਸ਼ ਕੀਤੀ। ਜਿਸ ਉੱਪਰ ਲਗਭਗ ਵੱਖ-ਵੱਖ ਪ੍ਰਾਤਾਂ ਦੇ 60 ਸਾਥੀਆਂ ਨੇ ਭਾਗ ਲਿਆ। ਪੰਜਾਬ ਤੋਂ ਵਰਕ ਰਿਪੋਰਟ ਤੇ ਤੀਰਥ ਸਿੰਘ ਬਾਸੀ ਅਤੇ ਜਨਰਲ ਸਕੱਤਰ ਦੀ ਰਿਪੋਰਟ ਤੇ ਇੰਦਰਜੀਤ ਸਿੰਘ ਵਿਰਦੀ, ਗੁਰਵਿੰਦਰ ਸਿੰਘ ਚੰਡੀਗੜ੍ਹ ਅਤੇ ਰਾਣੋ ਖੇੜੀ ਗਿੱਲਾਂ ਨੇ ਬਹਿਸ ਵਿੱਚ ਹਿੱਸਾ ਲਿਆ। ਦੂਸਰੇ ਦਿਨ ਪੇਸ਼ ਕੀਤੇ ਗਏ ਮਤਿਆਂ ਲਈ ਗੁਰਦੀਪ ਸਿੰਘ ਬਾਜਵਾ ਨੇ ਖੇਤੀ ਬਚਾਓ ਅਤੇ ਕਿਸਾਨ ਬਚਾਓ ਮਤੇ ਸਬੰਧੀ ਅਤੇ ਤੀਰਥ ਸਿੰਘ ਬਾਸੀ ਨੇ ਨਰੇਗਾ ਖਤਮ ਕਰਨ ਦੇ ਵਿਰੁੱਧ ਵਿੱਚ ਪੇਸ਼ ਕੀਤੇ ਗਏ ਮਤੇ ਦੀ ਤਾਈਦ ਕੀਤੀ ਗਈ। ਕਾਨਫਰੰਸ ਹਾਊਸ ਵਿੱਚ ਪੇਸ਼ ਕੀਤੇ ਗਏ ਸੰਵਿਧਾਨ ਅਤੇ ਪਾਲਸੀ ਦੇ ਮਤੇ ਵਿੱਚ ਸੁਖਵਿੰਦਰ ਸਿੰਘ ਚਾਹਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਾਨਫਰੰਸ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰਿਲੀਜ਼ ਕਰਾਉਣ, ਵਿਭਾਗਾਂ ਦੇ ਨਿੱਜੀਕਰਨ ਵਿਰੁੱਧ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਸਬੰਧੀ, ਵੱਧ ਰਹੀ ਮਹਿੰਗਾਈ ਨੂੰ ਰੋਕਣ ਸਬੰਧੀ ਅਤੇ ਆਪਣੇ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ ਦੇ ਹੱਕ ਵਿੱਚ ਕਈ ਮਤੇ ਪਾਸ ਕੀਤੇ ਗਏ ਅਤੇ ਇਸ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ। ਕਾਨਫਰੰਸ ਦੇ ਅੰਤ 'ਤੇ ਅਖੀਰਲੇ ਦਿਨ ਆਏ ਸਵਾਲਾਂ ਦੇ ਜਵਾਬ ਜਨਰਲ ਸਕੱਤਰ ਏ.ਸ੍ਰੀ ਕੁਮਾਰ ਨੇ ਦਿੱਤੇ ਅਖੀਰ ਵਿੱਚ ਪਿਛਲੀ ਕੇਂਦਰੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਅਨੁਸਾਰ ਸੁਭਾਸ਼ ਲਾਂਬਾ ਕੌਮੀ ਚੇਅਰਮੈਨ, ਏ.ਸ੍ਰੀ ਕੁਮਾਰ ਜਨਰਲ ਸਕੱਤਰ ਸ਼ਸ਼ੀ ਕਾਤ ਰਾਏ ਕੈਸੀਅਰ ਸਮੇਤ 90 ਮੈਬਰੀ ਕੇਦਰੀ ਕਮੇਟੀ ਚੁਣੀ ਗਈ। ਪੰਜਾਬ ਤੋਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੂੰ ਕੌਮੀ ਵਾਈਸ ਚੇਅਰਮੈਨ, ਕਰਮਜੀਤ ਬੀਹਲਾ ਅਤੇ ਸੁਖਵਿੰਦਰ ਸਿੰਘ ਚਾਹਲ ਨੂੰ ਕੇਂਦਰੀ ਕਮੇਟੀ ਮੈਂਬਰ ਲਿਆ ਗਿਆ। 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਪੂਰੇ ਹਾਊਸ ਵਲੋਂ ਲਗਾਏ ਗਏ ਨਾਅਰਿਆਂ ਦੀ ਗੂੰਜ ਵਿੱਚ ਇਹ ਸਫਲ ਕਾਨਫਰੰਸ ਸਮਾਪਤ ਹੋਈ।