ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਵਿਖੇ
ਮਾਪੇ ਵਰਕਸ਼ਾਪ ਦਾ ਆਯੋਜਨ ਲੌਂਗੋਵਾਲ, (ਜਗਸੀਰ ਸਿੰਘ)- ਨੇੜਲੇ ਪਿੰਡ ਦੁੱਗਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪੇ ਵਰਕਸ਼ਾਪ ਦਾ ਆਯੋਜਨ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਦੀ ਅਗਵਾਈ ਅਧੀਨ ਕੀਤਾ ਗਿਆ। ਸਕੂਲ ਵੱਲੋਂ ਇਸ ਵਰਕਸ਼ਾਪ ਲਈ ਨਿਯੁਕਤ ਰਿਸੋਰਸ ਪਰਸਨ ਕ੍ਰਿਸ਼ਨ ਸਿੰਘ (ਲੈਕਚਰਾਰ ਅਰਥ ਸ਼ਾਸਤਰ), ਹਰਕੀਰਤ ਸਿੰਘ (ਲੈਕਚਰਾਰ ਪੰਜਾਬੀ),ਅਤੇ ਸਤਨਾਮ ਸਿੰਘ ਸਮਾਜਿਕ ਸਿੱਖਿਆ ਮਾਸਟਰ ਵੱਲੋਂ ਮਾਪਿਆਂ ਨਾਲ ਬੱਚਿਆਂ ਦੀ ਘਰ ਵਿੱਚ ਪੜ੍ਹਾਈ ਵਿੱਚ ਸਹਾਇਤਾ ਅਤੇ ਚੰਗਾ ਘਰੇਲੂ ਵਾਤਾਵਰਨ ਉਸਾਰੀ ਲਈ ਨੁਕਤੇ ਸਾਂਝੇ ਕੀਤੇ। ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਸ੍ਰ.ਸੰਦੀਪ ਸਿੰਘ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਮਾਜ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਅੱਗੇ ਆਉਣ ਲਈ ਪ੍ਰੇਰਿਆ। ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਤੋਂ ਮਾਪਿਆਂ ਨੂੰ ਜਾਗਰੂਕ ਕਰਵਾਇਆ। ਪਿੰਡ ਦੀ ਸਰਪੰਚ ਅਮਨਦੀਪ ਕੌਰ ,ਸਮਾਜ ਸੇਵੀ ਦਲਵੀਰ ਸਿੰਘ ,ਮਾਸਟਰ ਸੁਖਦਰਸ਼ਨ ਖਾਨ ,ਮਾਸਟਰ ਰਾਜਵੰਤ ਸਿੰਘ ਵੱਲੋਂ ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਹਰ ਪ੍ਰਕਾਰ ਦੇ ਸਹਿਯੋਗ ਦੇਣ ਦੀ ਗੱਲ ਕਹੀ ਗਈ ਤਾਂ ਕਿ ਇਹ ਸੰਸਥਾ ਭਵਿੱਖ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਸਕੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵਰਿੰਦਰ ਖਾਨ ਅਤੇ ਕਮੇਟੀ ਮੈਂਬਰਾਨ ਸਾਹਿਬਾਨ ਨੇ ਸਰਕਾਰ ਅਤੇ ਸਕੂਲ ਸਟਾਫ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਆਪਣੇ ਵੱਲੋਂ ਸਹਿਯੋਗ ਦੇਣ ਦਾ ਅਹਿਦ ਲਿਆ। ਇਸ ਸਮੇਂ ਸ਼੍ਰੀਮਤੀ ਪਰਮਜੀਤ ਕੌਰ ਅੰਗਰੇਜ਼ੀ ਲੈਕਚਰਾਰ, ਪਰਮਵੀਰ ਸਿੰਘ ਡੀਪੀਈ, ਜਸਵੀਰ ਕੌਰ ਸਮਾਜਿਕ ਸਿੱਖਿਆ ਮਿਸਟਰੈੱਸ, ਰਜਿੰਦਰ ਕੌਰ ਸਮਾਜਿਕ ਸਿੱਖਿਆ ਮਿਸਟ੍ਰੈਸ , ਜਸਪਾਲ ਕੌਰ ਹਿੰਦੀ ਮਿਸਟ੍ਰੈਸ,, ਸ਼ੀਨੂੰ ਸਿੰਗਲਾ ਸਾਇੰਸ ਮਿਸਟ੍ਰੈਸ,ਸੰਦੀਪ ਬਾਵਾ(ਮੈਥ ਮਿਸਟ੍ਰੈਸ), ਗਗਨਪ੍ਰੀਤ ਕੌਰ (ਮੈਥ ਮਿਸਟ੍ਰੈਸ) ਗਗਨਦੀਪ ਕੌਰ (ਕੰਮ.ਫੈ), ਨਰਦੀਪ ਸ਼ਰਮਾ (ਕੰਮ.ਫੈ.), ਗੁਰਸ਼ਾਨ ਸਿੰਘ (ਅੰਗਰੇਜ਼ੀ ਮਾਸਟਰ), ਅਜੇਪਾਲ ਸਿੰਘ ਵੀ.ਟੀ., ਰਮਨਦੀਪ ਕੌਰ ਵੀ.ਟੀ., ਜਸਵੀਰ ਕੌਰ ਲਾਇਬ੍ਰੇਰੀਅਨ, ਹਰਵਿੰਦਰ ਸਿੰਘ , ਜਗਦੀਪ ਸਿੰਘ, ਕ੍ਰਿਸ਼ਨ ਸਿੰਘ ਕੈਂਪਸ ਮੈਨੇਜਰ, ਅਮਨਿੰਦਰ ਕੌਰ ਪੰਜਾਬੀ ਮਿਸਟ੍ਰੈਸ, ਸੋਮਪਾਲ, ਦਲਬੀਰ ਸਿੰਘ ਸੇਵਾਦਾਰ, ਪਰਮਜੀਤ ਕੌਰ ਸੇਵਾਦਾਰ ਆਦਿ ਸ਼ਾਮਲ ਸਨ।
Posted By: Daily Suraj Bureau