ਪੰਜਾਬ ਐੱਫਸੀ ਨੇ ਪਿਛਲੇ ਸੀਜ਼ਨ ਦੇ 14 ਖਿਡਾਰੀ ਰੱਖੇ ਬਰਕਰਾਰ, ਅਰਸ਼ਦੀਪ ਕਰਨਗੇ ਕਪਤਾਨੀ
- खेल
- (Asia/Kolkata)
: ਪੰਜਾਬ ਐੱਫਸੀ ਨੇ ਇੰਡੀਅਨ ਸੁਪਰ ਲੀਗ (ISL) ਦੇ 2026-27 ਸੀਜ਼ਨ ਲਈ ਆਪਣੀ 27 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਤਜਰਬੇਕਾਰ ਖਿਡਾਰੀਆਂ ਦੇ ਨਾਲ ਅਕੈਡਮੀ ਦੇ 10 ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਅਰਸ਼ਦੀਪ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਉਹ ਗੋਲਕੀਪਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।
ਪੰਜਾਬ ਐੱਫਸੀ ਆਪਣੇ ਨਵੇਂ ਸੀਜ਼ਨ ਦੀ ਸ਼ੁਰੂਆਤ 14 ਅਕਤੂਬਰ ਨੂੰ ਉੜੀਸਾ ਐੱਫਸੀ ਵਿਰੁੱਧ ਕਰੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਮੁੱਖ ਕੋਚ ਪਾਵਲੋਸ ਡਰਮਿਟਜ਼ਾਕਿਸ ਦੀ ਅਗਵਾਈ ਹੇਠ ਟੀਮ ਨੇ ਪਿਛਲੇ ਸੀਜ਼ਨ ਦੇ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਭਾਰਤੀ ਖਿਡਾਰੀਆਂ ਵਿੱਚ ਬਿਜੋਏ ਵਰਗੀਜ਼, ਰਿੱਕੀ ਸ਼ਾਬੋਂਗ, ਮੁਹੰਮਦ ਉਵੈਸ ਅਤੇ ਨਿਖਿਲ ਪ੍ਰਭੂ ਸ਼ਾਮਲ ਹਨ। ਇਨ੍ਹਾਂ ਤੋਂ ਨਵੇਂ ਸੀਜ਼ਨ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।
ਟੀਮ ਵਿੱਚ ਵਿਦੇਸ਼ੀ ਖਿਡਾਰੀਆਂ ਵਜੋਂ ਰਾਫੇਲ ਮੈਸੀ ਬੌਲੀ, ਡਿਏਗੋ ਰਾਪੋਸੋ ਅਤੇ ਅਲਫ੍ਰੇਡ ਪਲਾਨਾਸ ਮੋਯਾ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਪ੍ਰਬੰਧਨ ਨੇ ਤਜਰਬੇ ਅਤੇ ਨੌਜਵਾਨ ਖਿਡਾਰੀਆਂ ਦੇ ਸੁਮੇਲ ਨਾਲ ਸੰਤੁਲਿਤ ਟੀਮ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕੋਚ ਨੇ ਟੀਮ ਦੇ ਸੰਤੁਲਨ ਅਤੇ ਤਿਆਰੀ ’ਤੇ ਭਰੋਸਾ ਜਤਾਇਆ ਹੈ। ਪੰਜਾਬ ਐੱਫਸੀ ਦਾ ਟੀਚਾ ਨਵੇਂ ਸੀਜ਼ਨ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨਾ ਅਤੇ ਅਕੈਡਮੀ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਦੇਣਾ ਹੈ।
Leave a Reply