ਪੱਤਰਕਾਰ ਭਾਈਚਾਰੇ ਨੇ ਕੌਮੀ ਪ੍ਰੈਸ ਦਿਵਸ ਧੂਮ-ਧਾਮ ਨਾਲ ਮਨਾਇਆ।

ਪੱਤਰਕਾਰ ਭਾਈਚਾਰੇ ਨੇ ਕੌਮੀ ਪ੍ਰੈਸ ਦਿਵਸ ਧੂਮ-ਧਾਮ ਨਾਲ ਮਨਾਇਆ।

ਅਮਲੋਹ, ( ਮੁਖਤਿਆਰ ਸਿੰਘ ) ਪੱਤਰਕਾਰ ਭਾਈਚਾਰੇ ਵਲੋਂ ਕੌਮੀ ਪ੍ਰੈਸ ਦਿਵਸ ਇਥੇ ਗੋਲਡ ਸਵੀਟਸ ਵਿਚ ਜਸਵੰਤ ਸਿੰਘ ਗੋਲਡ ਦੀ ਪ੍ਰਧਾਨਗੀ ਹੇਠ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਵਿਚ ਪੰਜਾਬ ਅਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਨੇ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ। ਉਨ੍ਹਾਂ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਪਲੇਟਫ਼ਾਰਮ ਉਪਰ ਇਕਠੇ ਹੋਣ ਦੀ ਵੀ ਅਪੀਲ ਕੀਤੀ। ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰ ਭਾਈਚਾਰੇ ਦੀ ਪੈਨਸਨ ਰਾਸ਼ੀ 25 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ ਅਤੇ ਇਹ ਸਹੂਲਤ ਪੀਲਾ ਕਾਰਡ ਧਾਰਕ ਪੱਤਰਕਾਰਾਂ ਨੂੰ ਵੀ ਦਿਤੀ ਜਾਵੇਗੀ। ਇਕ ਮਤੇ ਵਿਚ ਸਮੂਹ ਪੱਤਰਕਾਰ ਭਾਈਚਾਰੇ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਅਤੇ ਨੈਸਨਲ ਹਾਈ ਵੈਅ ਉਪਰ ਸਥਿੱਤ ਟੋਲ ਪਲਾਜਾ ਫਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹੇ ਦੇ ਸਭ ਤੋਂ ਬਜੁਰਗ ਪੱਤਰਕਾਰ ਰਾਮ ਸਰਨ ਸੂਦ ਦਾ ਵਿਸੇਸ ਸਨਮਾਨ ਕੀਤਾ ਗਿਆ ਅਤੇ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕੀਤੀ ਗਈ। ਇਸ ਮੌਕੇ ਸ੍ਰੀ ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾੲਆ’ ਰਲੀਜ ਹੋਣ ਦੀ ਵਧਾਈ ਦਿਤੀ ਗਈ। ਇਸ ਮੌਕੇ ਕੌਮੀ ਪ੍ਰੈਸ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਉਤਸਵ ਦੀ ਵੀ ਵਧਾਈ ਦਿਤੀ ਗਈ। ਮੀਟਿੰਗ ਵਿਚ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਸੀਨੀਅਰ ਪੱਤਰਕਾਰ ਬ੍ਰਿਜ ਭੂਸ਼ਨ ਗਰਗ, ਜਸਵੰਤ ਸਿੰਘ ਬਾਠ, ਜੋਗਿੰਦਰ ਪਾਲ ਫੈਜੂਲਾਪੁਰੀਆ, ਕੇਵਲ ਸਿੰਘ, ਰਾਮ ਸਰਨ ਸੂਦ, ਮਨਦੀਪ ਕੁਮਾਰ, ਅਮਰਬੀਰ ਸਿੰਘ ਚੀਮਾ, ਰਵਿੰਦਰ ਸਿੰਘ ਢੀਡਸਾ, ਸਵਰਨਜੀਤ ਸਿੰਘ ਸੇਠੀ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਮਾਨਗੜ੍ਹ, ਨਾਹਰ ਸਿੰਘ ਰੰਗੀਲਾ ਅਤੇ ਡਾ.ਅਨਿਲ ਕੁਮਾਰ ਲੁਟਾਵਾ ਆਦਿ ਹਾਜ਼ਰ ਸਨ।