ਕਵਿਤਾਵਾਂ

28 published stories

ਬੋਲ ਸਤਲੁਜ ਦੇ ਪਾਣੀਆਂ

Jul 13, 2026 12:17 PM (Asia/Kolkata)

ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਕਿੱਧਰ ਗਈ ਜਵਾਨੀ। ਕੀ ਬੀਤੀ ਉਹਨਾਂ ਨਾਲ ਸੀ, ਲਹੂ ਜਦ ਹੋਇਆ ਪਾਣੀ। ਪੁੱਤ ਜਿਨਾਂ ਦੇ ਖੋਹ ਲਏ ਤੂੰ, ਉਹ ਵਿਲਕਣ ਮਾਵਾਂ। ਭਟਕ ਦੀਆਂ ਮਰ ਗਈਆਂ‌, ਜਾ ਸੁੰਨੀਆਂ ਰਾਹਵਾਂ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਕਿੰਨ੍ਹਾਂ ਕਹਿਰ ਗੁਜਾਰੇ। ਕਿੰਨੇ ਬੇਦੋਸ਼ੇ ਮਾਸੂਮ ਸੀ‌, ਗਏ ਵਿੱਚ ਮਾਰੇ। ਤੈਨੂੰ ਤਾਂ ਸਭ ਪਤਾ ਹੋਊ ਹੁਣ ਤੂੰ ਦੱਸਦੇ। ਉਹ ਕੌਣ ਸੀ ਜਾਲਮ ਆਦਮੀ ਜੋ ਲੋਥਾਂ 'ਤੇ ਹੱਸਦੇ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਉਹ ਬੋਲ ਤਰਸਦੇ। ਤੇਰੇ ਵਿੱਚ ਸਮਾ ਗਏ ਕਿੰਨੇ ਤਾਰੇ...

ਮਹਿੰਗਾਈ

ਮਹਿੰਗਾਈ

Apr 02, 2026 09:39 AM (Asia/Kolkata)

ਛੋਟੇ ਹੁੰਦੇ ਸੋਚੀ ਦਾ ਸੀ ਕਿ ਜੇਕਰ ਕਾਟੋ ਜਾਂ ਜਿਸ ਨੂੰ ਗਲਹਿਰੀ ਵੀ ਕਹਿੰਦੇ ਹਨ, ਉਹ ਮਾਰ ਦਿੱਤੀ ਜਾਵੇ ਤਾਂ ਉਹਦੇ ਸਿਰ ਦੇ ਵਿੱਚੋਂ ਦੁਆਨੀ ਨਿਕਲਦੀ ਹੈ ਵੱਟੇ ਮਾਰ ਕੇ ਬੜੀ ਕੋਸ਼ਿਸ਼ ਕੀਤੀ ਪਰ ਕਦੇ ਕਾਟੋ ਨਾ ਮਰੀ ਤੇ ਨਾ ਹੀ ਕਦੇ ਸਾਨੂੰ ਦੁਆਨੀ ਮਿਲੀ, ਤੇ ਦੁਆਨੀ ਦੀ ਖਾਤਰ ਲਏ ਹੋਏ ਸੁਪਨੇ ਕਿ ਹੱਟੀ ਤੋਂ ਮਿੱਠੀਆਂ ਗੋਲੀਆਂ ਲੈ ਕੇ ਖਾਵਾਂਗੇ , ਨਾ ਉਹ ਰੀਜ ਹੀ ਪੂਰੀ ਹੋਈ। ਸਮਾਂ ਬੀਤਦਾ ਗਿਆ, ਥੋੜੇ ਵੱਡੇ ਹੋਏ ਤਾਂ ਫਿਰ ਕਿਸੇ ਦੱਸਿਆ ਕਿ ਹੁਣ ਇਹਦੇ ਸਿਰ ਦੇ ਵਿੱਚੋਂ ਅਠਿਆਨੀ ਨਿਕਲਦੀ ਹੈ। ਪਰ...

ਸਰਬੱਤ ਦਾ ਭਲਾ

ਸਰਬੱਤ ਦਾ ਭਲਾ

Jan 21, 2026 03:15 AM (Asia/Kolkata)

ਮੰਗੋ ਭਲਾ ਸਰਬੱਤ ਦਾ ਹੀ, ਮੰਗੋ ਸਭ ਦੀ ਖੈਰ ਵੇ ਲੋਕੋ ।ਸੁਣੋ ਮੰਗਤੇ, ਗਰੀਬ, ਮਜਬੂਰ ਦੀ, ਐਵੇ ਧਰਕੇ ਨਾ ਲੰਘੋ ਪੈਰ ਵੇ ਲੋਕੋ। ਛਾਂ ਬਣੋ ਜੋ ਤਪਦੇ ਨੂੰ ਠਾਰੇ, ਨਾ ਬਣੋ ਸ਼ਿਖਰ ਦੁਪਹਿਰ ਵੇ ਲੋਕੋ।ਜੀਣ ਦਿਓ ਅਣ-ਜੰਮੀਆਂ ਨੂੰ ਵੀ, ਨਾ ਢਾਹੋ ਕੁੱਖ 'ਤੇ ਕਹਿਰ ਵੇ ਲੋਕੋ। ਨਾ ਕਰੋ ਵਧੀਕੀ,ਅਤਿਆਚਾਰ ਐਵੇ। ਵਸਣ ਦਿਓ ਮੇਰਾ ਸ਼ਹਿਰ ਵੇ ਲੋਕੋ।ਇਸ ਨੇ ਲੱਖਾਂ ਹੀ ਘਰ ਸਾੜੇ, ਛੱਡ ਦਿਓ ਪੀਣਾ ਜ਼ਹਿਰ ਵੇ ਲੋਕੋ।ਅਸੀਂ ਹੀ ਹਾਂ ਚਲਾਉਣੀ ਜਿਨ੍ਹਾਂ ਨੇ, ਯੁੱਗ...

ਨਵੇਂ ਸਾਲ ਵਿੱਚ/ਕਵਿਤਾ

ਨਵੇਂ ਸਾਲ ਵਿੱਚ/ਕਵਿਤਾ

Jan 12, 2026 05:11 PM (Asia/Kolkata)

ਅਲਵਿਦਾ ਤੈਨੂੰ ਖਤਮ ਹੋਣ ਵਾਲੇ ਸਾਲਾ,ਸਾਰੇ ਖੁਸ਼ ਵਸਣ ਨਵੇਂ ਸਾਲ ਵਿੱਚ ਸ਼ਾਲਾ!ਐਵੇਂ ਆਪਸ ਦੇ ਵਿੱਚ ਲੋਕੀਂ ਲੜਨ ਨਾ,ਇਕ, ਦੂਜੇ ਦੇ ਰਾਹ 'ਚ ਰੋੜਾ ਬਣਨ ਨਾ।ਨਸ਼ਿਆਂ ਤੋਂ ਦੂਰ ਰਹਿਣ ਸਭ ਦੇ ਪੁੱਤ, ਧੀਆਂ,ਸਭ ਦੇ ਘਰਾਂ 'ਚ ਆਣ ਖੇੜੇ ਤੇ ਖੁਸ਼ੀਆਂ।ਕੋਈ ਜਾਵੇ ਨਾ ਰੋਟੀ ਲਈ ਬਦੇਸ਼ ਵਿੱਚ,ਸਭ ਨੂੰ ਰੁਜ਼ਗਾਰ ਮਿਲੇ ਆਪਣੇ ਦੇਸ਼ ਵਿੱਚ।ਸਭ ਕੁੜੀਆਂ ਪੜ੍ਹਨ ਜਾਣ ਬੇਖੌਫ਼ ਹੋ ਕੇ,ਰਾਹ 'ਚ ਉਨ੍ਹਾਂ ਨੂੰ ਕੋਈ ਦਰਿੰਦਾ ਨਾ ਰੋਕੇ।ਦੋ ਵੇਲੇ ਦੀ ਰੋਟੀ ਹਰ ਕਿਸੇ ਨੂੰ ਮਿਲੇ,ਬਾਜ਼ਾਰਾਂ 'ਚ ਕੋਈ ਭਿਖਾਰੀ ਨਾ ਦਿਸੇ।ਫੁੱਟ-ਪਾਥਾਂ...

ਲੋਹੜੀ ਤੋਂ ਕੁੱਝ ਸਿੱਖੀਏ

Jan 12, 2026 05:07 PM (Asia/Kolkata)

ਆਓ ਰਲ ਮਿਲ ਲੋਹੜੀ ਪਾਈਏ। ਸਾਰੇ ਖੁਸ਼ੀਆਂ ਨਾਲ ਮਨਾਈਏ। ਹਰ ਘਰ ਵਿੱਚ ਹੋਵਣ ਖੁਸ਼ੀਆਂ। ਮੁੜ ਕੇ ਆਉਣ ਬਹਾਰਾਂ ਰੁੱਸੀਆਂ। ਮੂੰਗਫਲੀ ਤੇ ਗੱਚਕ ਰਿਉੜੀ। ਸਭ ਧਰਮਾਂ ਦੀ ਸਾਂਝੀ ਲੋਹੜੀ। ਦੇਵੇ ਪਿਆਰ ਦਾ ਇਹ ਪੈਗ਼ਾਮ। ਨਫ਼ਰਤਾਂ ਦੀ ਹੁਣ ਕਰੀਏ ਸ਼ਾਮ। ਦੁੱਖ ਦਰਿਦ੍ਰ ਵਿੱਚ ਮਚਾਈਏ। ਰਲ ਕੇ ਗੀਤ ਖੁਸ਼ੀ ਦੇ ਗਾਈਏ। ਸਭ ਦਾ ਸਾਂਝਾ ਇਹ ਤਿਉਹਾਰ। ਰਹਿਣਾ ਸਿੱਖੀਏ ਨਾਲ ਪਿਆਰ। ਦੂਈ ਦਵੈਤ ਦੀ ਰਵੇ ਨਾ ਥਾਂ। ਚੰਗੇ ਕੰਮਾਂ ਤਾਂਈ ਕਰੀਏ ਹਾਂ। ਤਿਉਹਾਰ ਸਾਨੂੰ ਇਹੀ ਸਿੱਖਾਉਦੇ। ਤਾਂਹੀ ਵਾਰ ਵਾਰ ਨੇ ਆਉਂਦੇ। 'ਪੱਤੋ'...

ਮੂੰਗਫਲੀ

ਮੂੰਗਫਲੀ

Jan 05, 2026 03:37 PM (Asia/Kolkata)

ਮੂੰਗਫਲੀ ਹੈ ਸਰਦੀਆਂ ਦਾ ਮੇਵਾ,ਮਨੁੱਖੀ ਸਰੀਰ ਦੀ ਕਰਦੀ ਸੇਵਾ।ਮਿੱਟੀ ਵਰਗੀ ਅਤੇ ਛੋਟਾ ਅਕਾਰ,ਦੂਰ ਕਰਦੀ ਇਹ ਕਈ ਵਿਕਾਰ।ਮੂੰਗਫਲੀ ਦੀ ਮਿੱਠੀ ਜਿਹੀ ਖੁਸ਼ਬੋ,ਬੱਚੇ ਤੇ ਬੁੱਢਿਆਂ ਨੂੰ ਲੈਂਦੀ ਹੈ ਮੋਹ।ਖਾਵਣ ਸਾਰੇ ਅਮੀਰ ਅਤੇ ਗਰੀਬ,ਗੁਣਾਂ ਦੀ ਗੁਠਲੀ ਸਭ ਦੇ ਕਰੀਬ।ਮੂੰਗਫਲੀ ਬੁਢਾਪੇ ਨੂੰ ਕਰ ਦੇ ਲੇਟ,ਮਿਨਰਲ, ਵਿਟਾਮਿਨ ਹੁੰਦੇ ਅਨੇਕ।ਦਰਦ ਹਟਾਉਣਾ ਚੁਟਕੀ ਦਾ ਖੇਲ,ਅਜ਼ਮਾ ਕੇ ਵੇਖ ਲਓ ਇਸਦਾ ਤੇਲ।ਜੇਕਰ ਸਹੀ ਮਾਤਰਾ 'ਚ ਖਾਈਏ,ਬਿਨ੍ਹਾਂ ਜਿਮ ਗਏ ਭਾਰ ਘਟਾਈਏ।ਮੂੰਗਫਲੀ ਗੁਣਾਂ ਨਾਲ ਹੋਵੇ ਭਰਪੂਰ,ਤੇਜ਼ਾਬ, ਗੈਸ...

ਇਤਬਾਰ

ਇਤਬਾਰ

Jan 03, 2026 12:31 PM (Asia/Kolkata)

ਇਤਬਾਰ ਤਾਂ ਹੁਣ ਕੀ ਕਰਾਂ ਇਤਬਾਰ ਤਾਂ ਦਿਲੋਂ ਖੋ ਗਿਆ ਇਤਬਾਰ ਤਾਂ ਮਿੱਟੀ ਹੋ ਗਿਆ ਇਤਬਾਰ ਤਾਂ ਹੁਣ ਜ਼ਿੰਦਗੀ ਤੋਂ ਉੱਠ ਗਿਆ ਇਤਬਾਰ ਤੇਰਾ ਕੀ ਕਰਾਂਇਤਬਾਰ ਤਾਂ ਹੁਣ ਝੂਠ ਨਾਲ ਮਿਲ ਗਿਆ ਇਤਬਾਰ ਚ ਮੈਂ ਗੁੰਮ ਹੋ ਗਈ ਮੇਰੀ ਕਿਸੇ ਨੂੰ ਨਾ ਖਬਰ ਰਹੀਮੇਰੀ ਮਾਂ ਨੂੰ, ਨਾ ਰੱਬ ਨੂੰਇਤਬਾਰ ਤਾਂ ਹੁਣ ਬਸ..ਹਵਾਵਾਂ ਵਿੱਚ ਝੂਠ ਬਣ ਘੁਲ ਗਿਆ ਹੁਣ ਕਿਹਦੇ ਤੇ ਉਮੀਦ ਰੱਖੇਗੀ,ਮੌਤ ਜਾਂ ਜਿੰਦਗੀ, ਜਾਂ ਫਿਰ ਇਤਬਾਰ ਦੀ ਮੁੜ ਖੋਜ ਕਰੇਗੀ...।ਸੰਦੀਪ ਸਿੱਧੂ...

ਸੱਜਣਾ ਆਜਾ ਰਲ ਮਿਲ ਆਪਾਂ,

ਸੱਜਣਾ ਆਜਾ ਰਲ ਮਿਲ ਆਪਾਂ,

Dec 31, 2025 04:27 PM (Asia/Kolkata)

ਨਵਾਂ ਸਾਲ ਹੱਸ ਨੱਚ ਕੇ ਮਨਾਈਏ,ਜਿਸ ਰੱਬ ਨੇ ਇਹ ਦਿਨ ਦਿਖਾਇਆ ,ਸਭ ਉਸ ਰੱਬ ਦਾ ਸੁਕਰ ਮਨਾਈਏ । ਸੱਜਣਾ ਆਜਾ ਰਲ ਮਿਲ....................ਭੈਣ ਭਰਾ ਇਹ ਰਿਸਤੇ ਨਾਤੇ ,ਫੇਰ ਨਾ ਸੱਜਣਾ ਮਿਲਣੇ , ਜਿਹੜੇ ਫੁੱਲ ਖਿਲੇ ਨੇ ਅੱਜ,ਫੇਰ ਨਾ ਸੱਜਣਾ ਖਿਲਣੇ ,ਯਾਰਾਂ ਦੋਸਤਾਂ ਨਾਲ ਐਸੀ ਕੋਈ,ਟੁੱਟੇ ਨਾ ਗੂੜੀ ਸਾਂਝ ਬਣਾਈਏ । ਸੱਜਣਾ ਆਜਾ ਰਲ ਮਿਲ...............ਲੱਗੇ ਨਾ ਤੱਤੀ ਵਾਅ ਕਿਸੇ ਨੂੰ ,ਆਓ ਰਲ ਕਰੀਏ ਇਹੋ ਦੁਆਵਾਂ,ਆਪਣੀ ਮੰਜ਼ਿਲ ਤੇ ਹਰ ਕੋਈ ਪਹੁੰਚੇ ,ਸੌਖੀਆਂ ਹੋ ਜਾਵਣ ਸੱਜਣਾ...

ਨਵੇਂ ਸਾਲ

Dec 31, 2025 04:18 PM (Asia/Kolkata)

ਅਲਵਿਦਾ ਤੈਨੂੰ ਖਤਮ ਹੋਣ ਵਾਲੇ ਸਾਲਾ, ਸਾਰੇ ਖੁਸ਼ ਵਸਣ ਨਵੇਂ ਸਾਲ ਵਿੱਚ ਸ਼ਾਲਾ! ਐਵੇਂ ਆਪਸ ਦੇ ਵਿੱਚ ਲੋਕੀਂ ਲੜਨ ਨਾ, ਇਕ, ਦੂਜੇ ਦੇ ਰਾਹ 'ਚ ਰੋੜਾ ਬਣਨ ਨਾ। ਨਸ਼ਿਆਂ ਤੋਂ ਦੂਰ ਰਹਿਣ ਸਭ ਦੇ ਪੁੱਤ, ਧੀਆਂ, ਸਭ ਦੇ ਘਰਾਂ 'ਚ ਆਣ ਖੇੜੇ ਤੇ ਖੁਸ਼ੀਆਂ। ਕੋਈ ਜਾਵੇ ਨਾ ਰੋਟੀ ਲਈ ਬਦੇਸ਼ ਵਿੱਚ, ਸਭ ਨੂੰ ਰੁਜ਼ਗਾਰ ਮਿਲੇ ਆਪਣੇ ਦੇਸ਼ ਵਿੱਚ। ਸਭ ਕੁੜੀਆਂ ਪੜ੍ਹਨ ਜਾਣ ਬੇਖੌਫ਼ ਹੋ ਕੇ, ਰਾਹ 'ਚ ਉਨ੍ਹਾਂ ਨੂੰ ਕੋਈ ਦਰਿੰਦਾ ਨਾ ਰੋਕੇ। ਦੋ ਵੇਲੇ ਦੀ ਰੋਟੀ...

ਨਵਾਂ ਸਾਲ ਮੁਬਾਰਕ

Dec 31, 2025 04:13 PM (Asia/Kolkata)

ਨਵੇਂ ਸਾਲ ਨੇ ਦਿੱਤੀ ਹੈ ਦਸਤਕ ਹੋਇਆ ਨਵਾਂ ਸਵੇਰਾ ਸ਼ੁਭ ਇਛਾਵਾਂ ਦਾ ਚੜ੍ਹਿਆ ਸੂਰਜ ਮਿਟਿਆ ਸਭ ਹਨੇਰਾ, ਸਭ ਕੁਝ ਇੱਥੇ ਸਭ ਦਾ ਸਾਂਝਾ ਨਾ ਤੇਰਾ ਨਾ ਮੇਰਾ ਇਹ ਗੱਲ ਪਈ ਸਮਝਾਵੇ ਕੁਦਰਤ ਜੋ ਚਲਾਵੇ ਜਗ ਨੂੰ ਨਵੇਂ ਸਾਲ ਦਾ ਆਗਾਜ਼ ਹੈ ਹੋਇਆ ਮੁਬਾਰਕ ਹੋਵੇ ਸਭ ਨੂੰ। ਦਿਨ ਮਹੀਨੇ ਸਾਲ ਨੇ ਬਦਲੇ ਦਿਲ ਹੈ ਉਹੀ ਬਸ ਖਿਆਲਾਤ ਨੇ ਬਦਲੇ ਸਮੇਂ ਦੇ ਨਾਲ ਬਦਲਾਅ ਹੈ ਆਉਣਾ ਅਟਲ ਨਿਯਮ ਕੁਦਰਤ ਦਾ ਭਾਈਚਾਰੇ ਨੂੰ ਮਜਬੂਤ ਬਣਾਈਏ ਕੱਢ ਕੇ ਪਲ ਫੁਰਸਤ ਦਾ, ਖੜੋਤ ਨਾ ਆਵੇ ਧਰਮਿੰਦਰਾ ਜ਼ਿੰਦਗੀ ਵਿੱਚ ਸਾਡੇ ਅਰਦਾਸ ਹੈ...