ਬੋਲ ਸਤਲੁਜ ਦੇ ਪਾਣੀਆਂ
- ਕਵਿਤਾਵਾਂ
- (Asia/Kolkata)
ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਕਿੱਧਰ ਗਈ ਜਵਾਨੀ। ਕੀ ਬੀਤੀ ਉਹਨਾਂ ਨਾਲ ਸੀ, ਲਹੂ ਜਦ ਹੋਇਆ ਪਾਣੀ। ਪੁੱਤ ਜਿਨਾਂ ਦੇ ਖੋਹ ਲਏ ਤੂੰ, ਉਹ ਵਿਲਕਣ ਮਾਵਾਂ। ਭਟਕ ਦੀਆਂ ਮਰ ਗਈਆਂ, ਜਾ ਸੁੰਨੀਆਂ ਰਾਹਵਾਂ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਕਿੰਨ੍ਹਾਂ ਕਹਿਰ ਗੁਜਾਰੇ। ਕਿੰਨੇ ਬੇਦੋਸ਼ੇ ਮਾਸੂਮ ਸੀ, ਗਏ ਵਿੱਚ ਮਾਰੇ। ਤੈਨੂੰ ਤਾਂ ਸਭ ਪਤਾ ਹੋਊ ਹੁਣ ਤੂੰ ਦੱਸਦੇ। ਉਹ ਕੌਣ ਸੀ ਜਾਲਮ ਆਦਮੀ ਜੋ ਲੋਥਾਂ 'ਤੇ ਹੱਸਦੇ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਉਹ ਬੋਲ ਤਰਸਦੇ। ਤੇਰੇ ਵਿੱਚ ਸਮਾ ਗਏ ਕਿੰਨੇ ਤਾਰੇ ਅਰਸ਼ ਦੇ। ਦੱਸਦੇ ਉਹ ਕੌਣ ਸਨ, ਜਿੰਨਾਂ ਲੁੱਟੀ ਜਵਾਨੀ, ਕਿ ਅੱਜ ਵੀ ਫਿਰ ਰਹੇ, ਕੋਈ ਦੱਸ ਨਿਸ਼ਾਨੀ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਘਾਟੇ ਕਿੰਝ ਹੋਣੇ ਪੂਰੇ। ਪਾਣੀ ਤੇਰਾ ਪਵਿੱਤਰ ਸੀ ਕੀਤਾ ਜ਼ਹਿਰ ਧਤੂਰੇ। ਮੈਨੂੰ ਦੱਸ ਸਤਲੁਜ ਦੇ ਪਾਣੀਆਂ, ਆਵਾਜ਼ਾਂ ਜੋ ਖਾਮੋਸ਼ ਹੋ 'ਗੀਆਂ। ਜਿਨਾਂ ਸੁਣਿਆ, ਜਿਨਾਂ ਵੇਖਿਆ, ਰੂਹਾਂ ਬੇਹੋਸ਼ ਹੋ 'ਗੀਆਂ। ਸੱਚੋ ਸੱਚ ਦੱਸਦੇ ਤੇਰੇ ਮੈ ਪਾਵਾਂ ਤਰਲੇ। 'ਪੱਤੋ' ਧੰਨ ਉਹ ਲੋਕ ਜਿੰਨਾਂ ਨੇ ਦੁੱਖੜੇ ਜਰਲੇ।
ਹਰਪ੍ਰੀਤ ਪੱੱਤੋ ਪਿੰਡ ਪੱਤੋ ਹੀਰਾ ਸਿੰਘ 94658 21417
Leave a Reply