ਲੋਹੜੀ ਤੋਂ ਕੁੱਝ ਸਿੱਖੀਏ

ਆਓ ਰਲ ਮਿਲ ਲੋਹੜੀ ਪਾਈਏ।

ਸਾਰੇ ਖੁਸ਼ੀਆਂ ਨਾਲ ਮਨਾਈਏ।


ਹਰ ਘਰ ਵਿੱਚ ਹੋਵਣ ਖੁਸ਼ੀਆਂ।

ਮੁੜ ਕੇ ਆਉਣ ਬਹਾਰਾਂ ਰੁੱਸੀਆਂ।


ਮੂੰਗਫਲੀ ਤੇ ਗੱਚਕ ਰਿਉੜੀ।

ਸਭ ਧਰਮਾਂ ਦੀ ਸਾਂਝੀ ਲੋਹੜੀ।


ਦੇਵੇ ਪਿਆਰ ਦਾ ਇਹ ਪੈਗ਼ਾਮ।

ਨਫ਼ਰਤਾਂ ਦੀ ਹੁਣ ਕਰੀਏ ਸ਼ਾਮ।


ਦੁੱਖ ਦਰਿਦ੍ਰ ਵਿੱਚ ਮਚਾਈਏ।

ਰਲ ਕੇ ਗੀਤ ਖੁਸ਼ੀ ਦੇ ਗਾਈਏ।


ਸਭ ਦਾ ਸਾਂਝਾ ਇਹ ਤਿਉਹਾਰ।

ਰਹਿਣਾ ਸਿੱਖੀਏ ਨਾਲ ਪਿਆਰ।


ਦੂਈ ਦਵੈਤ ਦੀ ਰਵੇ ਨਾ ਥਾਂ।

ਚੰਗੇ ਕੰਮਾਂ ਤਾਂਈ ਕਰੀਏ ਹਾਂ।


ਤਿਉਹਾਰ ਸਾਨੂੰ ਇਹੀ ਸਿੱਖਾਉਦੇ।

ਤਾਂਹੀ ਵਾਰ ਵਾਰ ਨੇ ਆਉਂਦੇ।


'ਪੱਤੋ' ਸਾਡੇ ਗੁਰੂਆਂ ਦਾ ਕਹਿਣਾ।

ਇਹ ਗੱਲਾਂ ਨੂੰ ਹੈ ਮੰਨਣਾ ਪੈਣਾ।


ਪਿੰਡ ਪੱਤੋ ਹੀਰਾ ਸਿੰਘ ਮੋਗਾ

ਫੋਨ ਨੰਬਰ 94658-21417