Daily Suraj

ਪੰਜਾਬੀ

ਭਾਰਤ-ਥਾਈਲੈਂਡ ਮੁਕਾਬਲਾ: ਸ਼ੈਫਾਲੀ ਦੀ ਅਰਧ-ਸੈਂਕੜੇ ਵਾਲੀ ਪਾਰੀ ਨੇ ਬਣਾਇਆ ਫਰਕ

31 Aug, 2026 09:53 AM

ਮਹਿਲਾ ਏਸ਼ੀਆ ਕੱਪ 2026 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਖ਼ਿਲਾਫ਼ ਮੁਕਾਬਲੇ ਨਾਲ ਕੀਤੀ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਥਾਈਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 159 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਥਾਈਲੈਂਡ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਮਿਲਿਆ ਹੈ। ਥਾਈਲੈਂਡ ਵੱਲੋਂ ਸੁਲੀਪੌਰਨ ਲਾਓਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਸ਼ਾਨਦਾਰ ਅਰਧ-ਸੈਂਕੜਾ ਲਗਾਉਂਦਿਆਂ 36 ਗੇਂਦਾਂ ਵਿੱਚ 64 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ ਅੱਠ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਰਹੇ। ਦੁਬਈ ਦੇ ਮੈਦਾਨ ’ਤੇ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ, ਪਰ ਟੀਮ ਦਾ ਸਕੋਰ 200 ਦੌੜਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕਿਆ। ਭਾਰਤ ਦੇ ਟੌਪ-3 ਬੱਲੇਬਾਜ਼ਾਂ ਨੇ ਕੁੱਲ 105 ਦੌੜਾਂ ਬਣਾਈਆਂ। ਇਸ ਵਿੱਚ ਸਮ੍ਰਿਤੀ ਮੰਧਾਨਾ ਦੇ 22, ਸ਼ੈਫਾਲੀ ਵਰਮਾ ਦੇ 64 ਅਤੇ ਪ੍ਰਤਿਕਾ ਰਾਵਲ ਦੇ 22 ਦੌੜਾਂ ਸ਼ਾਮਲ ਹਨ। ਦੋਵਾਂ ਟੀਮਾਂ ਦੀ ਪਲੇਇੰਗ XI ਭਾਰਤ: ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਪ੍ਰਤਿਕਾ ਰਾਵਲ, ਹਰਮਨਪ੍ਰੀਤ ਕੌਰ, ਭਾਰਤੀ ਫੁਲਮਾਲੀ, ਰਿਚਾ ਘੋਸ਼, ਦੀਪਤੀ ਸ਼ਰਮਾ, ਪ੍ਰੇਮਾ ਰਾਵਤ, ਸ਼੍ਰੀ ਚਰਣੀ, ਕ੍ਰਾਂਤੀ ਗੌੜ ਅਤੇ ਨੰਦਨੀ ਸ਼ਰਮਾ। ਥਾਈਲੈਂਡ: ਅਪਿਸਰਾ ਸੁਵਾਨਚੋਨਰਾਠੀ, ਫੰਨਿਤਾ ਮਾਇਆ, ਨੰਨਾਪਤ ਕੋਨਚਾਰੋਏਨਕਾਈ (ਵਿਕਟਕੀਪਰ), ਨੱਥਾਕਨ ਚੰਥਮ, ਚਨਿਦਾ ਸੁਥਿਰੁਆਂਗ, ਨਾਓਮੀ ਹੈਮਿਲਟਨ, ਸੁਲੇਪੌਰਨ ਲਾਓਮੀ, ਨੰਨਾਫਟ ਚਾਈਹਾਨ, ਸੁਨੀਦਾ ਚਤੁਰੋਂਗਰੱਤਨਾ, ਓਨਨਿਚਾ ਕਾਮਚੋਮਫੂ ਅਤੇ ਥਿਪਾਚਾ ਪੁਥਾਵੋਂਗ (ਕਪਤਾਨ)।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM