IPL ਦਾ ਦੂਜਾ ਮੈਚ ਅੱਜ, ਮੁੰਬਈ ਤੇ ਕੋਲਕਾਤਾ ਵਿਚਕਾਰ ਜ਼ਬਰਦਸਤ ਟੱਕਰ

IPL ਦਾ ਦੂਜਾ ਮੈਚ ਅੱਜ, ਮੁੰਬਈ ਤੇ ਕੋਲਕਾਤਾ ਵਿਚਕਾਰ ਜ਼ਬਰਦਸਤ ਟੱਕਰ

Indian Premier League 2026 ਸੀਜ਼ਨ ਦੇ ਆਗਾਜ਼ ਨਾਲ ਅੱਜ ਦੂਜਾ ਮੁਕਾਬਲਾ Mumbai Indians ਅਤੇ Kolkata Knight Riders ਵਿਚਾਲੇ ਮੁੰਬਈ ਦੇ ਵਾਂਖੇਡੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ Hardik Pandya ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਤੋਂ ਬਾਅਦ ਕਪਤਾਨ ਹਾਰਦਿਕ ਪਾਂਡਿਆ ਨੇ ਦੱਸਿਆ ਕਿ Jasprit Bumrah ਸ਼ੁਰੂਆਤੀ ਬੱਲੇਬਾਜ਼ ਵਜੋਂ ਉਤਰਣਗੇ। ਇਸ ਦੌਰਾਨ, ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ Ajinkya Rahane ਨੇ ਕਿਹਾ ਕਿ ਜੇਕਰ ਉਹ ਟਾਸ ਜਿੱਤਦੇ ਤਾਂ ਉਹ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਹੀ ਪਸੰਦ ਕਰਦੇ। ਰਿਕਾਰਡਾਂ ਮੁਤਾਬਕ, ਮੁੰਬਈ ਇੰਡੀਅਨਜ਼ ਪੰਜ ਵਾਰ (2013, 2015, 2017, 2019, 2020) ਆਈਪੀਐਲ ਖਿਤਾਬ ਜਿੱਤ ਚੁੱਕੀ ਹੈ, ਪਰ ਪਿਛਲੇ ਪੰਜ ਸੀਜ਼ਨਾਂ ਤੋਂ ਟੀਮ ਟ੍ਰਾਫੀ ਹਾਸਲ ਨਹੀਂ ਕਰ ਸਕੀ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ ਨੇ 2012, 2014 ਅਤੇ 2024 ਵਿੱਚ ਖਿਤਾਬ ਜਿੱਤੇ ਹਨ, ਹਾਲਾਂਕਿ ਪਿਛਲੇ ਸੀਜ਼ਨ ਵਿੱਚ ਟੀਮ ਦਾ ਪ੍ਰਦਰਸ਼ਨ ਸੰਤੋਸ਼ਜਨਕ ਨਹੀਂ ਰਿਹਾ ਅਤੇ ਉਹ ਅੱਠਵੇਂ ਸਥਾਨ ’ਤੇ ਰਹੀ ਸੀ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ: ਫਿਨ ਐਲਨ, ਅਜਿੰਕਿਆ ਰਹਾਣੇ (ਕਪਤਾਨ), ਕੈਮਰਨ ਗ੍ਰੀਨ, ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਰਿੰਕੂ ਸਿੰਘ, ਰਮਨਦੀਪ ਸਿੰਘ, ਅਨੁਕੂਲ ਰਾਏ, ਸੁਨੀਲ ਨਰੇਨ, ਵਰੁਣ ਚੱਕਰਵਰਤੀ, ਵੈਭਵ ਅਰੋੜਾ, ਬਲੈਸਿੰਗ ਮੁਜ਼ਰਬਾਨੀ। ਮੁੰਬਈ ਇੰਡੀਅਨਜ਼ ਦੀ ਟੀਮ: ਰੋਹਿਤ ਸ਼ਰਮਾ, ਰਾਇਨ ਰਿਕੇਲਟਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ (ਕਪਤਾਨ), ਸ਼ੇਰਫਨ ਰਦਰਫੋਰਡ, ਨਮਨ ਧੀਰ, ਸ਼ਾਰਦੂਲ ਠਾਕੁਰ, ਮਯੰਕ ਮਾਰਕੰਡੇ, ਅੱਲ੍ਹਾ ਗਜ਼ਨਫ਼ਰ, ਟ੍ਰੈਂਟ ਬੋਲਟ, ਜਸਪ੍ਰੀਤ ਬੁਮਰਾਹ।