ਉੱਘੇ ਸਮਾਜ ਸੇਵੀ ਡਾ. ਰਘਬੀਰ ਸੁਕਲਾ ਦਾ ਗਣਤੰਤਰ ਦਿਵਸ ਮੌਕੇ ਕੀਤਾ ਵਿਸੇਸ ਸਨਮਾਨ

ਉੱਘੇ ਸਮਾਜ ਸੇਵੀ ਡਾ. ਰਘਬੀਰ ਸੁਕਲਾ ਦਾ ਗਣਤੰਤਰ ਦਿਵਸ ਮੌਕੇ ਕੀਤਾ ਵਿਸੇਸ ਸਨਮਾਨ

ਅਮਲੋਹ ( ਮੁਖ਼ਤਿਆਰ ਸਿੰਘ)ਉੱਘੇ ਸਮਾਜ ਸੇਵੀ ਡਾ. ਰਘਬੀਰ ਸੁਕਲਾ ਦਾ ਗਣਤੰਤਰ ਦਿਵਸ ਮੌਕੇ ਸਬ ਡਵੀਜਨ ਪੱਧਰ ਦੇ ਸਮਾਗਮ ਵਿਚ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਚੇਤਨ ਬੰਗੜ, ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਡੀਐਸਪੀ ਗੁਰਦੀਪ ਸਿੰਘ ਸੰਧੂ ਸਮੇਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰੰਸ਼ਸਾ ਪੱਤਰ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਥੇ ਇਹ ਵਰਨਣਯੋਗ ਹੈ ਕਿ ਡਾ. ਸ਼ੁਕਲਾ ਦਾ ਜਨਮ ਪਿੰਡ ਖਨੌੜਾ ਵਿਚ ਸ੍ਰੀ ਛੋਟੂ ਰਾਮ ਦੇ ਘਰ ਹੋਇਆ। ਮੈਟ੍ਰਿਕ, ਪਰੀ-ਮੈਡੀਕਲ ਕਰਨ ਉਪਰੰਤ ਉਨ੍ਹਾਂ ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰਾ ਤੋਂ 1975 ਵਿਚ ਆਯੂਰਵੈਦਿਕ ਜੀਏਐਮਐਸ ਦੀ ਡਿਗਰੀ ਹਾਸਲ ਕੀਤੀ। ਵਿਦਿਆ ਦੇ ਨਾਲ-ਨਾਲ ਹੀ ਇਨ੍ਹਾਂ ਐਨਐਸਐਸ ਦੇ ਵਲੰਟੀਅਰ ਵਜੋਂ ਸੇਵਾ ਦਾ ਕਾਰਜ਼ ਸੰਭਾਲਿਆ ਅਤੇ ਮੁਫ਼ਤ ਮੈਡੀਕਲ ਲਗਾਉਂਣੇ ਸੁਰੂ ਕੀਤੇ। ਕੁੰਭ ਦੇ ਮੇਲੇ ਦੌਰਾਨ 1 ਮਹੀਨਾ ਸੇਵਾ ਕੀਤੀ ਜਿਸ ਸੱਦਕਾ ਯੂਨੀਵਰਸਿਟੀ ਨੇ ਉਤਮ ਵਲੰਟੀਅਰ ਘੋਸਿਤ ਕੀਤਾ ਅਤੇ ਉਸ ਸਮੇਂ ਦੇ ਹਰਿਆਣੇ ਦੇ ਗਵਰਨਰ ਬੀਐਨ ਚੱਕਰਵਰਤੀ ਨੇ ਇਨ੍ਹਾਂ ਦਾ ਵਿਸੇਸ਼ ਸਨਮਾਨ ਕੀਤਾ। ਪੜ੍ਹਾਈ ਉਪਰੰਤ ਅਮਲੋਹ ਖੇਤਰ ਵਿਚ ਮੈਡੀਕਲ ਸਹੂਲਤਾਂ ਦੀ ਘਾਟ ਕਾਰਣ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਮੰਗ ਉਪਰ ਇਨ੍ਹਾਂ ਨਾਭਾ ਰੋਡ ਅਮਲੋਹ ਵਿਖੇ ਜਨਵਰੀ 1976 ਵਿਚ ਆਪਣਾ ਕਲੀਨਿਕ ਖੋਲਿਆ ਅਤੇ ਡਾਕਟਰੀ ਨੂੰ ਪੇਸ਼ੇ ਦੀ ਥਾਂ ਸਮਾਜ ਸੇਵਾ ਵਜੋਂ ਅਪਣਾਉਂਦੇ ਹੋਏ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਇਲਾਜ਼ ਕੀਤਾ। ਇਨ੍ਹਾਂ ਆਪਣੇ ਹਸਪਤਾਲ ਵਿਚ ਸਪੈਸਲਿਟੀ ਡਾਕਟਰਾਂ ਦੇ 100 ਤੋਂ ਵੱਧ ਮੁਫ਼ਤ ਮੈਡੀਕਲ ਕੇਪ ਲਗਾ ਕੇ ਮੁਫ਼ਤ ਦਵਾਈਆਂ ਦਿਤੀਆਂ ਜਿਨ੍ਹਾਂ ਵਿਚ ਪੀਜੀਆਈ ਦੇ ਪ੍ਰਸਿਧ ਡਾਕਟਰ ਡਾ. ਚੁਟਾਨੀ ਅਤੇ ਅਪੋਲੋ ਹਸਪਤਾਲ ਲੁਧਿਆਣਾ ਵਰਗੇ ਹਸਪਤਾਲ ਵਿਚੋ ਮਾਹਰ ਡਾਕਟਰ ਬੁਲਾਏ ਗਏ। ਇਨ੍ਹਾਂ ਵਲੋ ਹੁਣ ਵੀ ਹਰ 15 ਦਿਨ ਬਾਅਦ ਮੈਡੀਕਲ ਚੈਕਅੱਪ ਕੈਪ ਲਗਾਇਆ ਜਾਦਾ ਹੈ ਜਿਸ ਸੱਦਕਾ ਹਲਕੇ ਦੇ ਹਰ ਵਰਗ ਵਿਚ ਹਰਮਨ ਪਿਆਰੀ ਸਖਸ਼ੀਅਤ ਵਜੋਂ ਇਨ੍ਹਾਂ ਦਾ ਸਤਿਕਾਰ ਹੈ। ਇਸ ਮੌਕੇ ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਜ਼ਿਲ੍ਹਾ ਪਰਿਸ਼ਦ ਮੈਬਰ ਸਿੰਗਾਰਾ ਸਿੰਘ ਸਲਾਣਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।