ਈਦ -ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਵਧੇਰੇ ਮਜ਼ਬੂਤ ਕਰਦਾ:--- ਰਾਜੂ ਖੰਨਾ।

ਈਦ -ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਵਧੇਰੇ ਮਜ਼ਬੂਤ ਕਰਦਾ:--- ਰਾਜੂ ਖੰਨਾ।

( ਮੁਖ਼ਤਿਆਰ ਸਿੰਘ)ਭਾਵੇਂ ਕਿ ਦੁਨੀਆਂ ਭਰ ਵਿੱਚ ਬਹੁਤ ਸਾਰੇ ਤਿਉਹਾਰ ਹਰ ਧਰਮ ਅਤੇ ਮਜ਼੍ਹਬਾਂ ਵੱਲੋਂ ਮਨਾਏ ਜਾਂਦੇ ਹਨ ਪਰ ਇਸਲਾਮ ਧਰਮ ਵਿੱਚ ਸਿਰਫ਼ ਦੋ ਹੀ ਤਿਉਹਾਰ ਹਨ। ਈਦ -ਉਲ-ਫਿੱਤਰ ਤੇ ਈਦ -ਉਲ-ਅਜਹਾ ਜਿਸ ਨੂੰ ਆਮ ਕਰਕੇ ਬਕਰੀਦ ਵੀ ਕਿਹਾ ਜਾਂਦਾ ਹੈ।ਅਰਬੀ ਭਾਸ਼ਾ ਦੇ ਸ਼ਬਦ ਈਦ ਦਾ ਅਰਥ ਖੁਸ਼ੀ ਹੈ ਤੇ ਕੁਰਬਾਨੀ ਨੂੰ ਅਰਬੀ ਭਾਸ਼ਾ ਵਿੱਚ ਅਜਹਾ ਕਿਹਾ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਦ -ਉਲ-ਅਜਹਾ ਬਕਰੀਦ ਦੇ ਪਵਿੱਤਰ ਤਿਉਹਾਰ ਤੇ ਪਿੰਡ ਪਹੇੜੀ, ਧਰਮਗੜ੍ਹ, ਨਰੈਣਗੜ,ਮੰਡੀਗੌਬਿੰਦਗੜ ਅਤੇ ਅਮਲੋਹ ਦੀਆਂ ਵੱਖ ਵੱਖ ਮਸਜਿਦਾਂ ਵਿੱਚ ਜਾ ਕੇ ਸਮੁੱਚੇ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਵੱਖ ਵੱਖ ਸਮਾਗਮਾਂ ਵਿੱਚ ਬੋਲਦਿਆਂ ਕਿਹਾ ਕਿ ਇਹ ਤਿਉਹਾਰ ਸਭਨਾਂ ਧਰਮਾਂ ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੀ ਮਜ਼ਬੂਤ ਨਹੀਂ ਕਰਦਾ ਸਗੋਂ ਇਹ ਆਪਸੀ ਸਾਂਝ ਦੁੱਖ ਸੁੱਖ ਦੀ ਸ਼ਰੀਕ ਵੀ ਬਣਦੀ ਹੈ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਥੇ ਧਰਮਾਂ, ਮਜ਼ਬਾਂ ਨੂੰ ਲੋਕ ਘੱਟ ਤਰਜੀਹ ਦੇ ਕਿ ਅਪਸੀ ਪਿਆਰ ਭਾਵਨਾ ਨਾਲ ਜੁੜਕੇ ਰਹਿੰਦੇ ਹਨ। ਜਿਸ ਦੀ ਮਿਸ਼ਾਲ ਕਿੱਤੇ ਨਹੀਂ ਮਿਲਦੀ। ਅੱਜ ਪੰਜਾਬ ਅੰਦਰ ਹਰ ਧਰਮ ਤੇ ਮਜ਼੍ਹਬਾਂ ਦਾ ਵਿਆਕਤੀ ਅਮਨ ਸ਼ਾਂਤੀ ਦਾ ਸੁਨੇਹਾ ਦਿੰਦਾ ਹੋਇਆ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੀਆਂ ਮਨੋਭਾਵਨਾਵਾਂ ਕਰਦਾ ਹੈ। ਰਾਜੂ ਖੰਨਾ ਨੇ ਪਿੰਡ ਪਹੇੜੀ, ਧਰਮਗੜ੍ਹ ਨਰੈਣਗੜ ਤੇ ਸਮੁੱਚੇ ਹਲਕੇ ਦੇ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਤਿਉਹਾਰ ਤੇ ਵਧਾਈ ਦਿੰਦੇ ਹੋਏ ਉਹਨਾਂ ਦੀ ਮਨੋਕਾਮਨਾਵਾਂ ਦੀ ਪੂਰਤੀ ਲਈ ਵੀ ਅਰਦਾਸ ਕੀਤੀ। ਇਸ ਮੌਕੇ ਤੇ ਪਿੰਡ ਪਹੇੜੀ, ਧਰਮਗੜ੍ਹ ਅਤੇ ਨਰੈਣਗੜ ਦੀਆਂ ਸਮੁੱਚੀਆਂ ਮੁਸਲਿਮ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਵੱਲੋਂ ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਰਣਜੀਤ ਪਹੇੜੀ,ਨੀਟਾ ਪਹੇੜੀ,ਬੱਗਾ ਸਿੰਘ ਪਹੇੜੀ,ਜਾਵੇਦ ਖਾ,ਪੱਪੂ ਖਾਂ,ਨਮੇਜਾ ਖਾ ਪ੍ਰਧਾਨ, ਯੂਸਫ਼ ਖਾਨ, ਨਾਨਕ ਖਾ, ਮੁਸ਼ਤਾਖ਼ ਖ਼ਾਂ,ਅਮੀਰ ਖਾ,ਅਕਬਰ ਖ਼ਾਨ, ਜਰਨੈਲ ਸਿੰਘ, ਸ਼ਨੀ ਖਾ, ਸਲੀਮ ਖਾ,ਕੇਵਲ ਖਾਂ ਧਰਮਗੜ੍ਹ, ਪਵਿੱਤਰ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ ਧਰਮਗੜ੍ਹ,ਵੈਦ ਮੌਸਿਮ,ਸੁਰਾਜਦੀਨ, ਵਜ਼ੀਰ ਖਾ,ਸਿਤਾਰ ਖਾਂ,ਦਿਲਬਰ ਖਾਂ, ਗੁਰਦੀਪ ਖਾ,ਅਕਬਰ ਖਾ,ਸਿਕੰਦਰ ਖਾਂ,ਸ਼ਮਸ਼ਾਦ ਅਲੀ, ਪ੍ਰਧਾਨ ਮੁਹੰਮਦ ਹਨੀਫ਼, ਸਦੀਕ ਮੁਹੰਮਦ, ਬਸ਼ੀਰ ਮੁਹੰਮਦ, ਦਿਲਦਾਰ ਮੁਹੰਮਦ, ਅਮਾਨਤ ਅਲੀ,ਮੱਲ ਬਹਾਦਰ ਖਾਨ, ਆਸਿਫ਼ ਅਲੀ, ਨਵਜੋਤ ਸਿੰਘ ਨਰੈਣਗੜ,, ਗੁਰਜੋਤ ਸਿੰਘ ਧਾਰਨੀ, ਖੁਸ਼ਪ੍ਰੀਤ ਸਿੰਘ ਧਾਰਨੀ,ਸੁਖਚੈਨ ਸਿੰਘ, ਲਛਮਣ ਸਿੰਘ,ਅਮਰੀਕ ਸਿੰਘ ਕਾਹਲੋ, ਹਰਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ,ਹਰਨੇਕ ਸਿੰਘ ਧਾਰਨੀ,ਰਾਮਧੰਨ ਸਿੰਘ,ਕਾਕਾ ਸਿੰਘ, ਗੁਰਮੀਤ ਸਿੰਘ ਸਿੱਧੂ, ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਆਗੂ ਮੌਜੂਦ ਸਨ।