ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ-2026 ਦਾ ਆਗਾਜ਼:- ਰਵਿੰਦਰ ਕੌਰ, ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ), ਫਤਹਿਗੜ੍ਹ ਸਾਹਿਬ।

ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ-2026 ਦਾ ਆਗਾਜ਼:- ਰਵਿੰਦਰ ਕੌਰ, ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ), ਫਤਹਿਗੜ੍ਹ ਸਾਹਿਬ।

ਫ਼ਤਹਿਗੜ੍ਹ ਸਾਹਿਬ (ਮੁਖ਼ਤਿਆਰ ਸਿੰਘ)ਸਕੂਲ ਸਿੱਖਿਆ ਵਿਭਾਗ ਫਤਹਿਗੜ੍ਹ ਸਾਹਿਬ ਵੱਲੋਂ ਮਾਤਾ ਗੁਜਰੀ ਸਕੂਲ ਆਫ ਐਮੀਨੈਂਸ ਫਤਹਿਗੜ੍ਹ ਸਾਹਿਬ ਤੋਂ ਦਾਖਲਾ ਮੁਹਿੰਮ-2026 ਦਾ ਆਗਾਜ਼ ਕੀਤਾ ਗਿਆ।ਇਸ ਮੁਹਿੰਮ ਵਿੱਚ ਸ਼੍ਰੀ ਸ਼ੰਕਰ ਸ਼ਰਮਾ ਸੀ.ਐਮ. ਫੀਲਡ ਅਫਸਰ ਵੱਲੋਂ ਵਿਸ਼ੇਸ ਮਹਿਮਾਨ ਵਜ਼ੋ ਸ਼ਿਰਕਤ ਕੀਤੀ ਅਤੇ ਐਨਰੋਲਮੈਂਟ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰਵਿੰਦਰ ਕੌਰ, ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ/ਐ:ਸਿੱ), ਫਤਹਿਗੜ੍ਹ ਸਾਹਿਬ ਵੱਲੋਂ ਜਿਲ੍ਹੇ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਨੂੰ ਆਪਸ ਵਿੱਚ ਰਲ ਮਿਲਕੇ ਸਕੂਲਾਂ ਵਿੱਚ 10% ਬੱਚਿਆਂ ਦੀ ਗਿਣਤੀ ਵਧਾਉਣ ਲਈ ਕਿਹਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਘਰ-ਘਰ ਜਾ ਕੇ ਮਾਪਿਆਂ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਵਾਂ ਬਾਰੇ ਜਾਣੂ ਕਰਵਾਇਆ ਜਾਵੇ।ਇਸ ਮੁਹਿੰਮ ਦਾ ਸਕੂਲ ਕਮੇਟੀਆਂ ਅਤੇ ਇਲਾਕਾ ਨਿਵਾਸੀਆਂ, ਪੰਚਾਇਤ ਮੈਂਬਰਾਂ ਅਤੇ ਹੋਰ ਨੁਮਾਇੰਦਿਆ ਨੂੰ ਵੀ ਹਿੱਸਾ ਬਣਾਇਆ ਜਾਵੇ। ਮੌਕੇ ਤੇ ਸ਼੍ਰੀ ਸ਼ੰਕਰ ਸ਼ਰਮਾ ਸੀ.ਐਮ. ਫੀਲਡ ਅਫਸਰ ਅਤੇ ਰਵਿੰਦਰ ਕੌਰ, ਜਿਲ੍ਹਾ ਸਿੱਖਿਆ ਅਫਸਰ ਵੱਲੋਂ 10 ਬੱਚਿਆਂ ਦੇ ਦਾਖਲਾ ਫਾਰਮ ਭਰਕੇ ਸਾਲ 2026-27 ਲਈ ਨਵੇਂ ਦਾਖਲਿਆ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਮੌਕੇ ਦੀਦਾਰ ਸਿੰਘ ,ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ), ਕਮਲਜੀਤ ਕੌਰ ਉੱਪ ਜਿਲ੍ਹਾ ਸਿੱਖਿਆ ਅਫਸਰ (ਐ:ਸਿੱ), ਰਾਮ ਭੂਸ਼ਣ ਡੀ.ਐਸ.ਐਮ, ਜਗਤਾਰ ਸਿੰਘ ਮਨੈਲਾ ਡੀ.ਆਰ.ਸੀ(ਪ੍ਰ), ਗੁਰਦੀਪ ਸਿੰਘ ਮਾਂਗਟ(ਏ.ਸੀ), ਰੀਤਾ ਰਾਣੀ ਸਕੂ਼ਲ ਪ੍ਰਿੰਸੀਪਲ, ਸਮੂਹ ਬੀ.ਐਨ.ਓ, ਸਮੂਹ ਬੀ.ਪੀ.ਈ.ਓ, ਹੈਡ ਟੀਚਟ , ਸੀ.ਐਚ.ਟੀ., ਕੁਲਦੀਪ ਸਿੰਘ (ਟੈਕਸਟ ਬੁੱਕਸ ਕੋਆਰਡੀਨੇਟਰ) , ਅਕਾਦਮਿਕ ਸਪੋਰਟ ਗਰੁੱਪ ਦੇ ਮੈਂਬਰ (ਪ੍ਰ ਅਤੇ ਸ), ਅਮਨ ਮੱਟੂ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਹਾਜ਼ਰ ਸਨ।