ਅੱਜ 12 ਅਗਸਤ ਨੂੰ ਲੱਗੇਗਾ 2026 ਦਾ ਆਖਰੀ ਸੂਰਜ ਗ੍ਰਹਿਣ, ਭਾਰਤ ’ਚ ਨਹੀਂ ਹੋਵੇਗਾ ਦਿਖਾਈ

ਅੱਜ 12 ਅਗਸਤ ਨੂੰ ਲੱਗੇਗਾ 2026 ਦਾ ਆਖਰੀ ਸੂਰਜ ਗ੍ਰਹਿਣ, ਭਾਰਤ ’ਚ ਨਹੀਂ ਹੋਵੇਗਾ ਦਿਖਾਈ

ਸਾਲ 2026 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਅੱਜ, 12 ਅਗਸਤ ਨੂੰ ਲੱਗਣ ਜਾ ਰਿਹਾ ਹੈ। ਇਹ ਸੂਰਜ ਗ੍ਰਹਿਣ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਸ ਦੌਰਾਨ ਚੰਦਰਮਾ ਕੁਝ ਸਮੇਂ ਲਈ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲਵੇਗਾ। ਪੂਰਨ ਸੂਰਜ ਗ੍ਰਹਿਣ ਦੇ ਸਮੇਂ ਜਿਨ੍ਹਾਂ ਖੇਤਰਾਂ ਤੋਂ ਇਹ ਨਜ਼ਾਰਾ ਦਿਖਾਈ ਦੇਵੇਗਾ, ਉੱਥੇ ਦਿਨ ਦੇ ਸਮੇਂ ਕੁਝ ਸਮੇਂ ਲਈ ਹਨੇਰਾ ਛਾ ਜਾਵੇਗਾ। ਇਹ ਖਗੋਲੀ ਘਟਨਾ ਲੋਕਾਂ ਲਈ ਵਿਸ਼ੇਸ਼ ਦਿਲਚਸਪੀ ਦਾ ਕੇਂਦਰ ਬਣੀ ਹੋਈ ਹੈ। ਹਾਲਾਂਕਿ ਭਾਰਤ ਵਿੱਚ ਰਹਿਣ ਵਾਲੇ ਲੋਕ ਇਸ ਸੂਰਜ ਗ੍ਰਹਿਣ ਨੂੰ ਸਿੱਧੇ ਤੌਰ ’ਤੇ ਨਹੀਂ ਦੇਖ ਸਕਣਗੇ। ਇਹ ਗ੍ਰਹਿਣ ਭਾਰਤ ਤੋਂ ਦਿਖਾਈ ਨਹੀਂ ਦੇਵੇਗਾ। ਜਾਣਕਾਰੀ ਮੁਤਾਬਕ, 12 ਅਗਸਤ ਨੂੰ ਲੱਗਣ ਵਾਲਾ ਇਹ ਪੂਰਨ ਸੂਰਜ ਗ੍ਰਹਿਣ ਗ੍ਰੀਨਲੈਂਡ, ਆਈਸਲੈਂਡ, ਅਟਲਾਂਟਿਕ ਮਹਾਂਸਾਗਰ, ਫਰਾਂਸ, ਬ੍ਰਿਟੇਨ, ਜ਼ਿਆਦਾਤਰ ਯੂਰਪ ਅਤੇ ਕੈਨੇਡਾ ਦੇ ਖੇਤਰਾਂ ਵਿੱਚ ਦਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ 2026 ਦਾ ਇਹ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ ਹਰਿਆਲੀ ਅਮਾਵਸਯ ਦੇ ਦਿਨ ਲੱਗ ਰਿਹਾ ਹੈ। ਇਸ ਕਾਰਨ ਇਸ ਖਗੋਲੀ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਖਾਸ ਉਤਸੁਕਤਾ ਹੈ।