ਨਵੀਂ ਜਿੰਮੇਵਾਰੀ ਦੇ ਕੇ ਪਾਰਟੀ ਨੇ ਜੋ ਭਰੋਸਾ ਪ੍ਰਗਟ ਕੀਤਾ ਹੈ ਉਸ ਤੇ ਪੂਰਾ ਉਤਰਾਂਗੇ - ਜਵਨਿੰਦਰ ਸਿੰਘ ਕਟਾਣਾ
- ਪੰਜਾਬ
- (Asia/Kolkata)
(ਵਰਿੰਦਰ ਛਾਬੜਾ) ਆਮ ਆਦਮੀ ਪਾਰਟੀ ਅਜਿਹੀ ਪਾਰਟੀ ਹੈ ਜੋ ਆਪਣੇ ਵਲੰਟੀਅਰਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਹੈ । ਇਸ ਪਾਰਟੀ ਵਿੱਚ ਕੋਈ ਅਮੀਰ ਗਰੀਬ ਨਹੀਂ ਵੇਖਿਆ ਜਾਂਦਾ ਸਗੋਂ ਉਸ ਦੀ ਪਾਰਟੀ ਪ੍ਰਤੀ ਸੇਵਾ ਨੂੰ ਮੁੱਖ ਰੱਖ ਕੇ ਉਸ ਨੂੰ ਅਹੁਦੇ ਦਿੱਤੇ ਜਾਂਦੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਵਨਿੰਦਰ ਸਿੰਘ ਕਟਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਹਨਾਂ ਦੱਸਿਆ ਕਿ ਉਹਨਾਂ ਨੂੰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨਾ ਸਦਕਾ ਸਹਿਕਾਰੀ ਸਭਾ ਦਾ ਡਾਇਰੈਕਟਰ ਬਣਾਇਆ ਗਿਆ ਹੈ ਜਿਸ ਲਈ ਉਹ ਉਹਨਾਂ ਦੇ ਬਹੁਤ ਧੰਨਵਾਦੀ ਹਨ । ਵਰਨਨਯੋਗ ਹੈ ਕ ਜਵਨਿੰਦਰ ਸਿੰਘ ਕਟਾਣਾ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਮਜਬੂਤੀ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ । ਉਹਨਾਂ ਦੇ ਯਤਨਾਂ ਸਦਕਾ ਹਲਕੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹਨ । ਇਸ ਮੌਕੇ ਉੱਤੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਅਤੇ ਵਿਧਾਇਕ ਗਿਆਸਪੁਰਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਭਰੋਸਾ ਪਾਰਟੀ ਨੇ ਉਹਨਾਂ ਉੱਤੇ ਪ੍ਰਗਟ ਕੀਤਾ ਹੈ ਉਹ ਉਸ ਭਰੋਸੇ ਉੱਤੇ ਪੂਰੇ ਉਤਰਨਗੇ ਅਤੇ ਪਾਰਟੀ ਨੂੰ ਤਨ ਮਨ ਨਾਲ ਮਜਬੂਤ ਕਰਨਗੇ | ਇਸ ਮੌਕੇ ਉਹਨਾਂ ਦੇ ਨਾਲ ਨਰਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਸੰਦੀਪ ਸਿੰਘ ਪੁੱਤਰ ਲੋਕਪਾਲ ਸਿੰਘ, ਬਚਿੱਤਰ ਸਿੰਘ ਪੁੱਤਰ ਗੁਰਨਾਮ ਸਿੰਘ, ਹਰਦੀਪ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਗੁਰਵਿੰਦਰ ਸਿੰਘ ਕੂਨਰ ਨੂੰ ਵੀ ਡਾਇਰੈਕਟਰ ਬਣਾਇਆ ਗਿਆ ਹੈ ਇਹਨਾਂ ਸਾਰਿਆਂ ਨੇ ਵਿਧਾਇਕ ਗਿਆਸਪੁਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ |
Leave a Reply