ਵਿਸ਼ਵ ਮਲੇਰੀਆ ਦਿਵਸ ਮੌਕੇ ਲੋਕਾਂ ਨੂੰ ਮਲੇਰੀਆ ਬੁਖਾਰ ਤੋਂ ਬਚਾਓ ਸਬੰਧੀ ਕੀਤਾ ਜਾਗਰੂਕ

ਵਿਸ਼ਵ ਮਲੇਰੀਆ ਦਿਵਸ ਮੌਕੇ ਲੋਕਾਂ ਨੂੰ ਮਲੇਰੀਆ ਬੁਖਾਰ ਤੋਂ ਬਚਾਓ ਸਬੰਧੀ ਕੀਤਾ ਜਾਗਰੂਕ

(ਜਗਸੀਰ ਸਿੰਘ)- ਅੱਜ ਮਲੇਰੀਆ ਦਿਵਸ ਮੌਕੇ ਸਿਵਲ ਸਰਜਨ ਸੰਗਰੂਰ ਡਾਕਟਰ ਅਮਰਜੀਤ ਕੌਰ ਦੇ ਹੁਕਮਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਕਰਮਚਾਰੀ ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਮਲੇਰੀਆ ਦਿਵਸ ਦੌਰਾਨ ਅੱਜ ਅਰਬਨ ਮਲੇਰੀਆ ਸੰਗਰੂਰ ਵਿਖੇ ਸਿਹਤ ਕਰਮਚਾਰੀਆਂ ਦੀਆਂ ਵੱਖੋ ਵੱਖ ਟੀਮਾਂ ਬਣਾ ਕਿ ਸ਼ਹਿਰ ਵਿੱਚ ਵੱਖ ਵੱਖ ਮੁਹੱਲਿਆਂ ਵਿੱਚ ਘਰ ਘਰ ਜਾ ਕਿ ਅਤੇ,ਸਕੂਲਾਂ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੇਰੀਆ ਇਕ ਵਾਇਰਲ ਬੁਖਾਰ ਹੈ ਜੋ ਕਿ ਐਨਾਫਲੀਜ ਮਾਦਾ ਨਾ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਇਹ ਮੱਛਰ ਕੁਦਰਤੀ ਸੋਮਿਆਂ ਜਿਵੇਂ ਛੱਪੜਾਂ, ਨਾਲੀਆਂ, ਟੋਇਆਂ ਆਦਿ ਥਾਵਾਂ ਤੇ ਖੜੇ ਪਾਣੀ ਤੇ ਪੈਦਾ ਹੁੰਦਾ ਹੈ।ਇਹ ਮੱਛਰ ਰਾਤ ਅਤੇ ਸਵੇਰੇ ਸਮੇਂ ਕੱਟਦਾ ਹੈ।ਇਸ ਬੁਖਾਰ ਦੇ ਮੁੱਖ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ ਹੋਣਾ, ਤੇਜ਼ ਬੁਖਾਰ ਅਤੇ ਸਿਰ ਦਰਦ, ਅਤੇ ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਅਤੇ ਸਰੀਰ ਨੂੰ ਪਸੀਨਾ ਆਉਣਾ ਹਨ । ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਛੋਟੇ ਅਤੇ ਵੱਡੇ ਟੋਇਆਂ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਇਸ ਲਈ ਇਹਨਾ ਨੂੰ ਮਿੱਟੀ ਨਾਲ ਭਰ ਦਿਓ, ਛੱਪੜਾਂ ਅਤੇ ਟੋਇਆ ਵਿਚ ਖੜ੍ਹੇ ਪਾਣੀ ਤੇ ਕਾਲਾ ਤੇਲ ਪਾਓ,ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਾਓ, ਸੌਣ ਸਮੇਂ ਮੱਛਰ ਦਾਨੀ ਜਾ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ ਤਾਂ ਜੋ ਉਪਰੋਕਤ ਸਾਵਧਾਨੀਆ ਵਰਤਣ ਨਾਲ ਇਸ ਭਿਆਨਕ ਬਿਮਾਰੀ ਤੋਂ ਆਪਣਾ ਬਚਾਅ ਹੋ ਸਕੇ। ਜੇਕਰ ਫਿਰ ਵੀ ਬੁਖਾਰ ਹੋ ਜਾਂਦਾ ਹੈ ਤਾ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾ ਸਿਹਤ ਕੇਂਦਰ ਤੋਂ ਆਪਣੇ ਖੂਨ ਦੀ ਜਾਂਚ ਯਕੀਨੀ ਕਰਾਓ।ਇਸ ਐਕਟੀਵਿਟੀ ਨੂੰ ਸਫ਼ਲ ਬਣਾਉਣ ਲਈ ਸਿਹਤ ਕਰਮਚਾਰੀ ਅਮਨਦੀਪ ਸਿੰਘ, ਅਕਰਮ, ਰਵਿੰਦਰ ਸ਼ਰਮਾ, ਮਨਜਿੰਦਰ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਗੁਰਤੇਜ ਸਿੰਘ, ਹਰਜੀਤ ਸਿੰਘ, ਜਸਕਰਨ ਸਿੰਘ,, ਜਸਵੀਰ ਸਿੰਘ, ਅਤੇ ਇੰਨਸੈਕਟ ਕੁਲੈਕਟਰ ਬਲਜਿੰਦਰ ਸਿੰਘ ਨੇ ਪੂਰਨ ਸਹਿਯੋਗ ਦਿੱਤਾ।