ਮਾਨਵ ਭਲਾਈ ਮੰਚ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਮਹੀਨਾਵਾਰ ਰਾਸ਼ਨ
- ਸ਼੍ਰੀ ਫਤਿਹਗੜ੍ਹ ਸਾਹਿਬ
- (Asia/Kolkata)
( ਮੁਖ਼ਤਿਆਰ ਸਿੰਘ) ਮਾਨਵ ਭਲਾਈ ਮੰਚ ਰਜਿ. ਅਮਲੋਹ ਵਲੋਂ ਇਥੇ 257ਵਾਂ ਰਾਸ਼ਨ ਵੰਡ ਸਮਾਗਮ ਕੀਤਾ ਗਿਆ। ਇਸ ਮੌਕੇ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਕਰਮਜੀਤ ਸਿੰਘ ਭਗੜਾਣਾ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਮੰਚ ਵਲੋਂ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਦਿਤੇ ਜਾਦੇ ਰਾਸਨ ਦੀ ਸਲਾਘਾ ਕੀਤੀ। ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ ਨੇ ਮੰਚ ਵਲੋਂ ਕੀਤੇ ਜਾਦੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਦਸਿਆ। ਇਸ ਮੌਕੇ ਜਗਦੀਸ ਭੋਲੂ, ਮਦਨ ਮੋਹਨ ਅਬਰੋਲ, ਡਾ. ਅਰਜਨ ਸਿੰਘ, ਮੇਜਰ ਸਿੰਘ, ਭਗਵਾਨ ਸਿੰਘ, ਅਮਰਜੀਤ ਸਿੰਘ ਸੋਂਟੀ, ਮਨਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਮਹਿਮੀ ਆਦਿ ਮੌਜੂਦ ਸਨ। ਇਸ ਮੌਕੇ 95 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ਵਿਚ ਆਟਾ, ਨਮਕ, ਦਾਲਾਂ ਅਤੇ ਹੋਰ ਘਰੇਲੂ ਲੋੜੀਂਦਾ ਸਮਾਨ ਸਾਮਲ ਸੀ।
Leave a Reply