ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਵੇਗਾ।
- ਸ਼੍ਰੀ ਫਤਿਹਗੜ੍ਹ ਸਾਹਿਬ
- (Asia/Kolkata)
ਪ੍ਰਬੰਧਕਾਂ ਵੱਲੋਂ ਗੋਲ ਮਾਰਕੀਟ ਦੁਕਾਨਦਾਰ ਐਸੋਸੀਏਸ਼ਨ (ਰਜਿ) ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਦਿੱਤਾ। ਮੰਡੀ ਗੋਬਿੰਦਗੜ੍ਹ ( ਮੁਖ਼ਤਿਆਰ ਸਿੰਘ ).ਸ਼੍ਰੀ ਗੁਰੂ ਰਵਿਦਾਸ ਭਗਤ ਐਸੋਸੀਏਸ਼ਨ (ਰਜਿ) ਵੱਲੋਂ 30 ਜਨਵਰੀ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਨੇੜੇ ਸਥਾਨਕ ਸ਼੍ਰੀ ਗੁਰੂ ਰਵਿਦਾਸ ਭਗਤ ਧਰਮਸ਼ਾਲਾ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕਰੇਗੀ। ਗੋਲ ਮਾਰਕੀਟ ਵਿਖੇ ਗੋਬਿੰਦਗੜ੍ਹ ਦੁਕਾਨਦਾਰਾਂ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭਾਟੀਆ, ਜਨਰਲ ਸਕੱਤਰ ਡਾ. ਅਮਿਤ ਸੰਦਲ ਅਤੇ ਸਮਾਜ ਸੇਵਕ ਚਰਨਜੀਤ ਸਿੰਘ ਨੂੰ ਸੱਦਾ ਪੱਤਰ ਭੇਂਟ ਕੀਤੇ ਗਏ। ਇਸ ਮੌਕੇਂ ਪ੍ਰਧਾਨ ਹਰਚੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ਵਿੱਚੋਂ ਲੰਘਦਾ ਹੋਇਆ ਸ਼੍ਰੀ ਗੁਰੂ ਰਵਿਦਾਸ ਭਗਤ ਧਰਮਸ਼ਾਲਾ ਵਾਪਿਸ ਆਵੇਗਾ। 30 ਜਨਵਰੀ ਨੂੰ ਸਵੇਰੇ 10:30 ਵਜੇ ਅਖੰਡ ਪਾਠ ਸਾਹਿਬ ਸ਼ੁਰੂ ਹੋਣਗੇ। ਐਤਵਾਰ, 1 ਫਰਵਰੀ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਸ਼ਬਦ ਕੀਰਤਨ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ, ਜਿਸ ਤੋਂ ਬਾਅਦ ਗੁਰੂ ਦਾ ਲੰਗਰ ਹੋਵੇਗਾ। ਇਸ ਮੌਕੇਂ ਪ੍ਰਧਾਨ ਹਰਚੰਦ ਸਿੰਘ ਨਸਰਾਲੀ, ਜਨਰਲ ਸਕੱਤਰ ਕੁਲਵੰਤ ਸਿੰਘ ਮਹਤੋ, ਸੁਖਦੇਵ ਸਿੰਘ, ਕੈਸ਼ੀਅਰ ਨਿਰਭੈ ਸਿੰਘ, ਬਹਾਦਰ ਸਿੰਘ ਬੁੱਗਾ, ਬਲਬੀਰ ਸਿੰਘ, ਮਾਸਟਰ ਜਰਨੈਲ ਸਿੰਘ, ਮੇਹਰਪਾਲ ਸਿੰਘ, ਰਣਧੀਰ ਸਿੰਘ ਬਗੜੀਆ ਅਤੇ ਬਲਵਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ ।
Leave a Reply