Daily Suraj

ਪੰਜਾਬੀ

ਗੋਡਲਮੈਡ ਲਿਸਟ ਗਾਇਕ ਰਾਜ ਦਦਰਾਲ ਦੂਸਰੀ ਵਾਰ ਬਣੇ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ ਪ੍ਰਧਾਨ

05 Oct, 2026 03:17 PM

ਲਸੜਾ/ਉੜਾਪੜ,,ਬੱਗਾ ਸੇਲਕੀਆਣਾ,,ਜਗਤ ਪਿਤਾਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ,ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਅਤੇ ਸੈਂਕੜੇ ਪਰਿਵਾਰਕ ਗੀਤ ਗਾਉਣ ਵਾਲੇ ਮਿਸ਼ਨਰੀ ਗਾਇਕ ਰਾਜ ਦਦਰਾਲ ਨੂੰ ਪੂਰੀ ਦੁਨੀਆਂ ਵਿੱਚ ਨਾਮਵਰ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਦੇ ਦੂਸਰੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦਕਿ ਪਿੰਡ ਗੁਣਾਚੌਰ ਵਿਖੇ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੱਤਵਾਂ ਮਹੀਨਾਵਾਰ ਸਮਾਗਮ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਵਿਜੇ ਗੁਣਾਚੌਰ ਜੀ ਦੇ ਗ੍ਰਹਿ ਵਿਖੇ ਕੀਤੀ ਗਿਆ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੀ ਅਹਿਮ ਮੀਟਿੰਗ ਵਿੱਚ ਪਿਛਲੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਗਾਇਕ ਰਾਜ ਦਦਰਾਲ ਨੂੰ ਹਾਰ ਪਾਕੇ ਪ੍ਰਧਾਨਗੀ ਦਾ ਅਹੁਦਾ ਦੁਬਾਰਾ ਸੰਭਾਲਿਆ ਯਾਦਗਾਰੀ ਤਸਵੀਰ ਕਰਵਾਉਣ ਮੌਕੇ ਹਾਜ਼ਰ ਸਨ ਬਹੁਜਨ ਸਮਾਜ ਪਾਰਟੀ ਦੇ ਜਰਨਲ ਸਕੱਤਰ ਸ੍ਰੀ ਪਰਵੀਨ ਬੰਗਾ ਸਾਂਈ ਪੱਪਲ ਸ਼ਾਹ ਭੱਰੋਮਜਾਰਾ ਸਕੱਤਰ ਬਸਪਾ ਪੰਜਾਬ ਰੂਪ ਲਾਲ ਧੀਰ ਮਿਸ਼ਨਰੀ ਗਾਇਕ ਐਸ.ਐਸ.ਅਜਾਦ ਅਤੇ ਬਾਬੂ ਅਜੀਤ ਰਾਮ ਸਾਬਕਾ ਸਰਪੰਚ ਸ੍ਰੀ ਜੈਪਾਲ ਸੁੰਡਾ ਜੀ ਸੰਸਥਾ ਦੇ ਮੈਂਬਰਾਂ ਵੱਲੋਂ ਬਾਕੀ ਕਮੇਟੀ ਦਾ ਗਠਨ ਵੀ ਕੀਤੀ ਗਿਆ ਸੀਨੀਅਰ ਮੀਤ ਪ੍ਰਧਾਨ ਵਿਜੇ ਗੁਣਾਚੌਰ ਮੀਤ ਪ੍ਰਧਾਨ ਸੱਤਪਾਲ ਖਾਨਪੁਰੀ ਜਰਨਲ ਸਕੱਤਰ ਮਾ.ਮੱਖਣ ਬਖਲੌਰ ਸੀਨੀਅਰ ਸਕੱਤਰ ਹਰਦੀਪ ਦੀਪਾ ਸਕੱਤਰ ਦੀਪ ਅਲਾਚੌਰੀਆ ਖਜ਼ਾਨਚੀ ਜਗਦੀਸ਼ ਜਾਡਲਾ ਸਹਿ ਖਜ਼ਾਨਚੀ ਦਵਿੰਦਰ ਰੂਹੀ ਸਹਿ ਖਜ਼ਾਨਚੀ ਨਿੰਰਮਲ ਨਿੰਮਾ ਜੀ ਚੀਫ ਐਡਵਾਈਜਰ ਰਵਿਜੈ ਜਾਡਲਾ ਲੱਕੀ ਹਿਆਲਾ ਦਵਿੰਦਰ ਬੀਸਲਾ ਜੱਸੀ ਨਿਗਾਹ ਕਿਸ਼ਨ ਹੀਓ ਅਤੇ ਲੱਕੀ ਮਹਿਰਾ ਨੂੰ ਲਗਾਇਆ ਗਿਆ ਜਦ ਕਿ ਪ੍ਰੈਸ ਸਕੱਤਰ ਬੱਗਾ ਸੇਲਕੀਆਣਾ, ਸੋਨੀ ਸਰੋਆ ਤੇ ਬੱਗਾ ਸੇਲਕੀਆਣਾ ਚਰਨਜੀਤ ਸੱਲਾਂ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਤੇ ਗਾਇਕ ਰਮੇਸ਼ ਚੌਹਾਨ, ਰਾਣੀ ਅਰਮਾਨ, ਕਮਲਜੀਤ ਨਵਾਂਸ਼ਹਿਰ,ਆਰ ਡੀ ਸਾਗਰ,ਮਿਸ ਪੌਲ ਅੱਟੀ ਅਤੇ ਅਮਰਜੀਤ ਜੱਸਲ ਨੂੰ ਸੰਸਥਾ ਦੇ ਦੇ ਮੈਂਬਰ ਨਿਯੁਕਤ ਕੀਤਾ ਗਿਆ

Latest News