ਅਕਾਲੀ ਦਲ ਪੁਨਰਸੁਰਜੀਤ ਜ਼ਿਲਾ ਮਾਨਸਾ ਦੀ 27 ਜੂਨ ਨੂੰ 10 ਵਜੇ ਜਰੂਰੀ ਮੀਟਿੰਗ।

ਅਕਾਲੀ ਦਲ ਪੁਨਰਸੁਰਜੀਤ ਜ਼ਿਲਾ ਮਾਨਸਾ ਦੀ 27 ਜੂਨ ਨੂੰ 10 ਵਜੇ ਜਰੂਰੀ ਮੀਟਿੰਗ।

(ਜਗਰਾਜ ਸਿੰਘ ਚਹਿਲ )ਅਕਾਲੀ ਦਲ ਪੁਨਰਸੁਰਜੀਤ ਜਿਲਾਂ ਮਾਨਸਾ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਅਤੇ ਸ:ਸੁਖਵਿੰਦਰ ਸਿੰਘ ਔਲਖ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ।ਕਿ ਪਾਰਟੀ ਦੇ ਜਿਲਾਂ ਮਾਨਸਾ ਦੇ ਸੀਨੀਅਰ ਆਗੂ ਅਤੇ ਸਰਗਰਮ ਵਰਕਰ ਦੀ ਇੱਕ ਜਰੂਰੀ ਮੀਟਿੰਗ 27/6/2026 ਦਿਨ ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀ ਭੀਖੀ ਵਿਖੇ ਹੋਵੇਗੀ। ਜਿਸ ਮੀਟਿੰਗ ਨੂੰ ਪਾਰਟੀ ਦੇ ਨਵਨਿਯੁਕਤ ਅਬਜਰਵਰ ਭਾਈ ਗੋਬਿੰਦ ਸਿੰਘ ਲੌਗੋਵਾਲ; ਬਾਬੂ ਪ੍ਰਕਾਸ਼ ਚੰਦ ਗਰਗ; ਜ:ਤੇਜਾ ਸਿੰਘ ਕਮਾਲਪੁਰ ;ਜ:ਹਰਦੇਵ ਸਿੰਘ ਰੋਗਲਾ ਅਤੇ ਜ:ਮਲਕੀਤ ਸਿੰਘ ਚੰਗਾਲ ਸੰਬੋਧਨ ਕਰਨਗੇ।