Daily Suraj

ਪੰਜਾਬੀ

ਥਾਣਾ ਡਿਵੀਜ਼ਨ ਨੰਬਰ 04 ਪੁਲਿਸ ਵੱਲੋਂ 15 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

05 Oct, 2026 01:26 PM

(ਰਵੀ ਕਾਲੜਾ) ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਤਹਿਤ ਚਲਾਈ ਗਈ ਹੈ। ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀਆਂ ਸਖਤ ਹਦਾਇਤਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ, ਥਾਣਾ ਡਿਵੀਜ਼ਨ ਨੰਬਰ 04 ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਰਦਾਰ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਸਬ ਇੰਸਪੈਕਟਰ ਜੀਵਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਸਬੰਧੀ ਇਲਾਕਾ ਥਾਣਾ ਵਿੱਚ ਮੌਜੂਦ ਸੀ ਤਾਂ ਮੁੱਖਬਰ ਖਾਸ ਦੀ ਇਤਲਾਹ ਤੇ ਦੌਸ਼ੀ ਵਰੁਣ ਜੋ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦਾ ਹੈ, ਕਿਲ੍ਹਾ ਮੁਹੱਲਾ, ਨੇੜੇ ਵੇਦ ਮੰਦਰ ਪਾਸ ਬਣੇ ਖੰਡਰ ਨੁਮਾ ਕਿਲਾ ਵਿੱਚ ਖੜ੍ਹੇ ਨੂੰ ਕਾਬੂ ਕਰਕੇ ਦੋਸ਼ੀ ਉੱਕਤ ਪਾਸੋਂ 15 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਦੌਸ਼ੀ ਦੀ ਗ੍ਰਿਫਤਾਰੀ ਪਾਈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Latest News