ਸਮਾਜ ਸੇਵੀ ਕਲਕੱਤਾ ਨਿਵਾਸੀ ਨੇ ਪਿੰਡ ਫੱਲੇਵਾਲ ਵਿਖੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੇ ਰੁੱਖ ਲਗਾਏ

ਸਮਾਜ ਸੇਵੀ ਕਲਕੱਤਾ ਨਿਵਾਸੀ ਨੇ ਪਿੰਡ ਫੱਲੇਵਾਲ ਵਿਖੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੇ ਰੁੱਖ ਲਗਾਏ

ਸੁਰਿੰਦਰ ਸਿੰਘ ਕਲਕੱਤਾ ਦੀ ਪਹਿਲ ਕਦਮੀ ਦੀ ਸ਼ਲਾਘਾ ਬਣਦੀ ਹੈ -ਚੇਅਰਮੈਨ ਗੁਰਦੀਪ ਸਿੰਘ, ਬਾਬਾ ਨਿਰਵੈਰ ਸਿੰਘ 
 

ਪੱਖੋਵਾਲ, ਜੋਧਾਂ (ਮਨਦੀਪ) ਪਿੰਡ ਫੱਲੇਵਾਲ ਵਿਖੇ ਸਮਾਜ ਸੇਵੀ ਸੁਰਿੰਦਰ ਸਿੰਘ ਸ਼ਿੰਦਾ ਕਲਕੱਤਾ ਨਿਵਾਸੀ ਨੇ ਆਪਣੀ ਮਾਤਾ ਜਸਵੰਤ ਕੌਰ ਦੀ ਯਾਦ ਵਿੱਚ ਪੌਦਿਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੇ ਰੁੱਖ ਲਗਾਏ। ਰੁੱਖ ਲਗਾਉਣ ਦੀ ਸ਼ੁਰੂਆਤ ਕਰਨ ਸਮੇਂ ਚੇਅਰਮੈਨ ਗੁਰਦੀਪ ਸਿੰਘ ਅਕਾਲੀ ਅਤੇ ਸੰਤ ਨਿਰਵੈਰ ਸਿੰਘ ਗੁਰਦਵਾਰਾ ਸਾਹਿਬ ਢੱਕੀ ਨੇ ਕਿਹਾ ਕਿ ਇਸ ਸਮਾਜ ਸੇਵੀ ਪਰਿਵਾਰ ਦਾ ਬਹੁਤ ਵੱਡਾ ਨੇਕ ਅਤੇ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਵੀ ਅਜਿਹੇ ਅਗਾਂਹ ਵਧੂ ਕਾਰਜਾਂ ਤੋਂ ਸੇਧ ਲੈ ਕੇ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੇ ਦਰੱਖਤ ਲਗਾਉਣੇ ਚਾਹੀਦੇ ਹਨ। ਗੁਰਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਦਰੱਖਤਾਂ ਵਿੱਚ ਗੁੱਲਰ, ਮਹੂਆ, ਦੇਸੀ ਨਿੰਮ, ਕਚਨਾਰ, ਅਮਲਤਾਸ, ਦੇਸੀ ਅੰਬ, ਨਸੂੜਾ, ਅਰਜਨ, ਸੁਖਚੈਨ, ਮੌਲਸਰੀ, ਦੇਸੀ ਬਦਾਮ, ਅੰਜੀਰ, ਢੱਕ ਅਤੇ ਗੁੜਮਾਰ ਦੇ ਪੌਦੇ ਲਗਾਏ ਗਏ।ਇਸ ਨੇਕ ਕਾਰਜ ਦੀ ਸਾਬਕਾ ਸਰਪੰਚ ਦਿਆਲ ਸਿੰਘ, ਸਰਪੰਚ ਰਣਧੀਰ ਸਿੰਘ, ਪੰਚ ਗੁਰਵਿੰਦਰ ਸਿੰਘ ਗਿੰਦਾ, ਪੰਚ ਨੰਨਾ ਸੇਢਾ, ਐਡਵੋਕੇਟ ਗੁਰਪ੍ਰੀਤ ਸਿੰਘ ਗਰੇਵਾਲ, ਗੁਰਕੀਰਤ ਸਿੰਘ ਗੁਰੀ ਪੰਚ, ਐਡਵੋਕੇਟ ਕਮਲਜੀਤ ਸਿੰਘ, ਪੰਚ ਸਵਰਨਜੀਤ ਕੌਰ, ਪੰਚ ਪਰਮਿੰਦਰ ਕੌਰ, ਹਰਮੇਲ ਸਿੰਘ ਸਾਬਕਾ ਸਰਪੰਚ, ਹੈਡ ਗ੍ਰੰਥੀ ਦਲਜੀਤ ਸਿੰਘ ਜੀਤੀ, ਬਾਬਾ ਬੂਟਾ ਸਿੰਘ ਗੁੱਜਰਵਾਲ, ਪ੍ਰਧਾਨ ਨਿਰਮਲ ਸਿੰਘ, ਜਗਜੀਤ ਸਿੰਘ ਜੱਗੀ ਮੀਤ ਪ੍ਰਧਾਨ, ਮਿਸਤਰੀ ਰਵਿੰਦਰ ਸਿੰਘ ਧੰਜਲ, ਬਲਜਿੰਦਰ ਮਾਨ ਜਾਦੂ, ਸੁਖਦੇਵ ਸਿੰਘ ਗੋਗਾ, ਹਰਲਾਲ ਸਿੰਘ, ਗੁਰਤੇਜ ਸਿੰਘ ਤੇਜੀ, ਪ੍ਰਿਤਪਾਲ ਸਿੰਘ, ਗੁਰਤੇਜ ਸਿੰਘ ਜੰਟਾ, ਜਸਵੀਰ ਸਿੰਘ ਜੱਸੂ ਕਲਕੱਤਾ, ਪਰਮਜੀਤ ਸਿੰਘ, ਦਲਜੀਤ ਸਿੰਘ ਸਾਖੂ, ਨਰਪਾਲ ਸਿੰਘ ਪਾਲਾ, ਪ੍ਰਭਜੋਤ ਸਿੰਘ ਯੂਥ ਆਗੂ, ਜਸਪ੍ਰੀਤ ਸਿੰਘ ਆਦਿ ਵਲੋਂ ਵੀ ਸ਼ਲਾਘਾ ਕੀਤੀ ਗਈ।