ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪ ਮਾਮਲੇ ਲਈ ਨਵੀਂ SIT ਬਣਾਈ
- ਪੰਜਾਬ
- (Asia/Kolkata)
ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜਾਂਚ ਨੂੰ ਤੇਜ਼ ਕਰਦਿਆਂ ਵਿਸ਼ੇਸ਼ ਜਾਂਚ ਟੀਮ (SIT) ਦਾ ਮੁੜ ਗਠਨ ਕੀਤਾ ਹੈ। ਜਾਂਚ ਬਿਊਰੋ ਨੇ 7 ਦਸੰਬਰ, 2025 ਨੂੰ ਪੁਲਿਸ ਸਟੇਸ਼ਨ ‘ਸੀ’ ਡਿਵੀਜ਼ਨ, ਅੰਮ੍ਰਿਤਸਰ ਵਿਖੇ ਦਰਜ FIR ਨੰਬਰ 168 ਦੀ ਜਾਂਚ ਲਈ SIT ਬਣਾਈ ਹੈ। ਇਹ ਮਾਮਲਾ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 295, 295-A, 409, 465 ਅਤੇ 120-B ਨਾਲ ਸਬੰਧਤ ਹੈ। ਜਾਰੀ ਕੀਤੇ ਗਏ ਹੁਕਮ ਵਿੱਚ ਪਹਿਲਾਂ ਦੇ ਤਿੰਨ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਇੱਕ ਨਵੀਂ ਟੀਮ ਬਣਾਈ ਗਈ ਹੈ, ਨਵੀਂ ਗਠਿਤ ਐੱਸ ਆਈ ਟੀ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਕੰਮ ਕਰੇਗੀ ਅਤੇ ਇਸ ਦੀ ਪ੍ਰਧਾਨਗੀ ਰੂਪਨਗਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਡਾ ਨਾਨਕ ਸਿੰਘ ਕਰਨਗੇ। ਟੀਮ ਵਿੱਚ ਐਸਐਸਪੀ ਖੰਨਾ ਦਰਪਨ ਆਹਲੂਵਾਲੀਆ ਆਈਪੀਐਸ, ਐਸਪੀ ਡਿਟੈਕਟਿਵ ਪਟਿਆਲਾ ਗੁਰਬੰਸ ਸਿੰਘ ਬੈਂਸ ਪੀਪੀਐਸ, ਐਸਪੀ ਸਪੈਸ਼ਲ ਬ੍ਰਾਂਚ ਮੋਹਾਲੀ ਸੁਖਨਾਜ਼ ਸਿੰਘ ਪੀਪੀਐਸ, ਏਸੀਪੀ ਅੰਮ੍ਰਿਤਸਰ ਹਰਮਿੰਦਰ ਸਿੰਘ ਪੀਪੀਐਸ, ਅਤੇ ਐਸਐਚਓ ਸੀ-ਡਿਵੀਜ਼ਨ ਸਬ-ਇੰਸਪੈਕਟਰ ਰਾਜਵੰਤ ਕੌਰ ਸ਼ਾਮਲ ਹਨ। ਆਦੇਸ਼ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਇੱਕ ਨਿਰਪੱਖ, ਵਿਗਿਆਨਕ ਅਤੇ ਤੇਜ਼ ਜਾਂਚ ਨੂੰ ਯਕੀਨੀ ਬਣਾਉਣ ਲਈ ਐਸਆਈਟੀ ਨੂੰ ਸਾਰੀ ਲੌਜਿਸਟਿਕਲ ਅਤੇ ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਨਗੇ। ਜੇ ਲੋੜ ਹੋਵੇ ਤਾਂ ਐਸਆਈਟੀ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ।
Leave a Reply